02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਹੁਣ ਦਿੱਲੀ ’ਚ ਔਰਤਾਂ ਦੇ ਲਈ 28 ਰੂਟਾਂ ’ਤੇ 56 ਇਲੈੱਕਟਿ੍ਕ ਬੱਸਾਂ ਚੱਲਣਗੀਆਂ

ਅਜੀਤ ਡੈਸਕ 17-07-2026
ਨਵੀਂ ਦਿੱਲੀ, 16 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਰਕਾਰ ਵਲੋਂ ਡੀ. ਟੀ. ਸੀ. ਦੀਆਂ 28 ਰੂਟਾਂ ’ਤੇ ਲੇਡੀਜ਼ ਬੱਸਾਂ ਚਲਾਉਣ ਦਾ ਫ਼ੈਸਲਾ ਸ਼ਲਾਘਾਯੋਗ ਹੈ। ਇਹ 56 ਇਲੈੱਕਟ੍ਰਿਕ ਬੱਸਾਂ ਸੜਕਾਂ ’ਤੇ ਜਲਦੀ ਹੀ ਉਤਾਰੀਆਂ ਜਾਣਗੀਆਂ। ਇਹ ਫ਼ੈਸਲਾ ਸਰਕਾਰ ਨੇ ਕੰਮਕਾਜੀ ਔਰਤਾਂ ਅਤੇ ਕਾਲਜ ਤੇ ਯੂਨੀਵਰਿਸਟੀ ਵਿਚ ਪੜ੍ਹਨ ਵਾਲੀਆਂ ਲੜਕੀਆਂ ਦੀ ਦੈਨਿਕ ਯਾਤਰਾ ਨੂੰ ਧਿਆਨ ਵਿਚ ਰੱਖ ਕੇ ਕੀਤਾ ਹੈ ਤਾਂ ਕਿ ਉਨ੍ਹਾਂ ਨੂੰ ਆਉਣ ਜਾਣ ਦੇ ਵਿਚ ਕਿਸ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ। ਇਸ ਮਾਮਲੇ ਸੰਬੰਧੀ ਦਿੱਲੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਡਾ. ਪੰਕਜ ਕਮਾਰ ਦਾ ਕਹਿਣਾ ਹੈ ਕਿ ਇਹ ਨਵੀਆਂ ਬੱਸਾਂ ਉਨ੍ਹਾਂ ਰੂਟਾਂ ’ਤੇ ਚੱਲਣਗੀਆਂ ਜਿਨ੍ਹਾਂ ’ਤੇ ਅਕਸਰ ਲੇਡੀਜ਼ ਜਿ਼ਆਦਾ ਸਫ਼ਰ ਕਰਦੀਆਂ ਹਨ। ਇਹ ਬੱਸਾਂ ਦਿੱਲੀ ਦੇ ਪ੍ਰਮੁੱਖ ਰੁਜ਼ਗਾਰ ਕੇਂਦਰਾਂ, ਕਮਰਸ਼ੀਅਲ ਇਲਾਕਿਆਂ, ਇੰਸਟੀਚਊਸ਼ਨਲ ਹੱਬ ਅਤੇ ਪ੍ਰਮੁੱਖ ਮੈਟਰੋ ਇੰਟਰਚੇਂਜ ਸਟੇਸ਼ਨਾਂ ਨਾਲ ਜੋੜੀਆਂ ਜਾਣਗੀਆਂ ਅਤੇ ਇਸ ਦੇ ਨਾਲ ਹੀ ਇਹ ਬੱਸਾਂ ਰੋਹਿਣੀ, ਧੋਲਾ ਕੂਆਂ, ਜਨਕਪੁਰੀ, ਨਜਫ਼ਗੜ੍ਹ, ਮੁਡਕਾ, ਕਾਲਕਾਜੀ, ਮਯੂਰ ਵਿਹਾਰ, ਪੱਲਾ ਜਿਹੇ ਵੱਡੇ ਰਿਹਾਇਸ਼ੀ ਇਲਾਕਿਆਂ ਨੂੰ ਨਾਰਥ ਅਤੇ ਸਾਊਥ ਕੈਂਪਸ ਦੇ ਨਾਲ ਸਿੱਧੇ ਤੌਰ ’ਤੇ ਜੋੜਨਗੀਆਂ। ਇਹ ਬਧਸਾਂ ਸਵੇਰੇ 7 ਵੱਜ ਕੇ 52 ਮਿੰਟ ਤੋਂ ਸਵੇਰੇ 9 ਦੇ ਵਿਚਕਾਰ ਚੱਲਣਗੀਆਂ ਅਤੇ ਵਾਪਸੀ ਸ਼ਾਮੀ 4 ਵੱਜ ਕੇ 32 ਮਿੰਟ ਤੋਂ ਲੈ ਕੇ ਸ਼ਾਮੀਂ 6 ਵਜ ਕੇ 15 ਮਿੰਟ ਦੇ ਵਿਚਕਾਰ ਚੱਲਣਗੀਆਂ।
ਪਿਛਲੀ ਖ਼ਬਰ ਦਿੱਲੀ ਪੁਲਿਸ ਨੇ ਸਕੂਲ ਵਿਚ ਮੈਗਾ ਬਾਲ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਕੀਤਾ ਅਗਲੀ ਖ਼ਬਰ ਫੋਰਟਿਸ ਹਸਪਤਾਲ ਨੋਇਡਾ ਨੇ 51 ਸਾਲਾ ਮਰੀਜ਼ ਦੀ ਸਫਲਤਾਪੂਰਨ ਸਰਜਰੀ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।