02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਫੋਰਮ ਨੇ ਮਹਾਰਾਣੀ ਸਦਾ ਕੌਰ ਦੇ ਗੌਰਵਮਈ ਜੀਵਨ ਇਤਿਹਾਸ ’ਤੇ ਕਰਾਇਆ ਵਿਸ਼ੇਸ਼ ਲੈਕਚਰ

ਅਜੀਤ ਡੈਸਕ 22-07-2026

ਨਵੀਂ ਦਿੱਲੀ, 21 ਜੁਲਾਈ (ਜਗਤਾਰ ਸਿੰਘ)- ਸਿੱਖ ਹਿਸਟਰੀ ਐਂਡ ਗੁਰਬਾਣੀ ਫੋਰਮ ਵੱਲੋਂ ਇਤਿਹਾਸ ਵਿਚ ਸਿੱਖ ਬੀਬੀਆਂ, ਲੈਕਚਰ ਲੜੀ ਹੇਠ 33ਵਾਂ ਵਿਸ਼ੇਸ਼ ਲੈਕਚਰ ਮਹਾਰਾਣੀ ਸਦਾ ਕੌਰ ਦੇ ਗੌਰਵਮਈ ਜੀਵਨ ਇਤਿਹਾਸ ਸੰਬੰਧੀ ਕਰਵਾਇਆ ਗਿਆ । ਫੋਰਮ ਦੇ ਡਾਇਰੈਕਟਰ ਡਾ. ਹਰਬੰਸ ਕੌਰ ਸਾਗੂ ਨੇ ਮੁੱਖ ਵਕਤਾ ਤੇ ਮੁੱਖ ਮਹਿਮਾਨ ਦਾ ਰਸਮੀ ਸਵਾਗਤ ਕੀਤਾ। ਮੁੱਖ ਵਕਤਾ ਡਾ. ਤਰਵਿੰਦਰ ਕੌਰ ਨੇ ਆਪਣੇ ਲੈਕਚਰ ਰਾਹੀਂ ਮਹਾਰਾਣੀ ਸਦਾ ਕੌਰ ਦੇ ਜੀਵਨ ਸੰਘਰਸ਼ ਅਤੇ ਕੌਮੀ ਸੇਵਾ ਦੇ ਵੱਖ-ਵੱਖ ਪੱਖਾਂ ‘ਤੇ ਚਾਨਣਾ ਪਾਇਆ । ਉਨ੍ਹਾਂ ਦੱਸਿਆ ਕਿ ਮਹਾਰਾਣੀ ਸਦਾ ਕੌਰ ਘਨੱਈਆ ਮਿਸਲ ਦੀ ਮਹਾਨ ਸ਼ਾਸਕ, ਮਹਾਰਾਜਾ ਰਣਜੀਤ ਸਿੰਘ ਦੀ ਸੱਸ ਅਤੇ ਇੱਕ ਪ੍ਰਸਿੱਧ ਸਿੱਖ ਪ੍ਰਸ਼ਾਸਕ ਸੀ । ਉਸ ਨੇ ਆਪਣੇ ਜਵਾਈ ਨੂੰ ਲਾਹੌਰ ਦੇ ਤਖ਼ਤ ‘ਤੇ ਬਿਠਾਉਣ ਅਤੇ ਸਿੱਖ ਸਾਮਰਾਜ ਦੀ ਨੀਂਹ ਰੱਖਣ ਵਿੱਚ ਸਭ ਤੋਂ ਅਹਿਮ ਫ਼ੌਜੀ ਅਤੇ ਕੂਟਨੀਤਕ ਭੂਮਿਕਾ ਨਿਭਾਈ । ਇਸ ਮੌਕੇ ਮੁੱਖ ਮਹਿਮਾਨ ਡਾ. ਅਮਰਜੀਤ ਸਿੰਘ ਨਾਰੰਗ ਨੇ ਫੋਰਮ ਦੁਆਰਾ ਚਲਾਈ ਜਾ ਰਹੀ ਵਿਸ਼ੇਸ਼ ਲੈਕਚਰ ਲੜੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਹਾਰਾਣੀ ਸਦਾ ਕੌਰ ਵਰਗੀਆਂ ਮਹਾਨ ਨਾਰੀਆਂ ਦੀ ਜੀਵਨ ਗਾਥਾ ਅਜੋਕੀ ਪੀੜ੍ਹੀ ਨੂੰ ਆਪਣੇ ਇਤਿਹਾਸ, ਵਿਰਸੇ ਅਤੇ ਕੌਮੀ ਮੁੱਲਾਂ ਨਾਲ ਜੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਸਮਾਗਮ ਦੇ ਅਖੀਰ ਵਿਚ ਡਾ. ਹਰਪ੍ਰੀਤ ਕੌਰ ਅਤੇ ਸਵਰਨ ਸਿੰਘ ‘ਸਵਰਨ’ ਨੇ ਧੰਨਵਾਦੀ ਸ਼ਬਦਾਂ ਰਾਹੀਂ ਆਏ ਹੋਏ ਵਿਦਵਾਨਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।

ਪਿਛਲੀ ਖ਼ਬਰ ਧਾਰਮਿਕ ਭਾਵਨਾਵਾਂ ਦੇ ਮੱਦੇਨਜ਼ਰ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਗੰਭੀਰਤਾ ਨਾਲ ਵਿਚਾਰ ਕਰੇ ਕੇਂਦਰ ਸਰਕਾਰ-ਰਾਮ ਸਿੰਘ ‘ਬ... ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਜ਼ਿਲ੍ਹਾ ਅਦਾਲਤ ਵਿਖੇ ਬੂਟੇ ਲਗਾਓ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।