03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਮਾਡਲਿੰਗ, ਇਸ਼ਤਿਹਾਰਬਾਜ਼ੀ ਅਤੇ ਔਰਤਾਂ ਨਾਲ ਸ਼ੋਸ਼ਣ ਕਰਨ ਵਾਲੇ ਧੋਖੇਬਾਜ਼ ਨੂੰ ਪੁਲਿਸ ਨੇ ਕੀਤਾ ਕਾਬੂ

ਅਜੀਤ ਡੈਸਕ 22-07-2026

ਨਵੀਂ ਦਿੱਲੀ, 21 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਪੂਰਬੀ ਜ਼ਿਲ੍ਹੇ ਦੇ ਥਾਣਾ ਮੰਡਾਵਲੀ ਦੀ ਪੁਲਿਸ ਨੇ ਇਕ ਧੋਖੇਬਾਜ਼ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਨੇ ਕਿ ਨਕਲੀ ਮਾਡਲਿੰਗ ਰਾਹੀਂ ਮਾਡਲਾਂ ਨੂੰ ਭਰਮਾਉਣ ਅਤੇ ਨਾਮਵਰ ਮੋਬਾਈਲ ਨਿਰਮਾਣ ਕੰਪਨੀ ਨਾਲ ਜਾਅਲੀ ਮਾਡਲਿੰਗ ਅਸਾਈਨਮੈਂਟਾਂ, ਫ਼ੈਸ਼ਨ ਦੇ ਝੂਠੀ ਇਸ਼ਤਿਹਾਰਬਾਜ਼ੀ, ਵਿਆਹ ਦੇ ਝੂਠੇ ਵਾਅਦੇ ਕਰਕੇ ਔਰਤਾਂ ਦਾ ਸ਼ੋਸ਼ਣ ਕਰ ਕੇ ਅਨੇਕਾਂ ਨਾਲ ਧੋਖਾ ਕੀਤਾ ਅਤੇ 33.51 ਲੱਖ ਦੀ ਇਸ ਨੇ ਲੋਕਾਂ ਨਾਲ ਠੱਗੀ ਮਾਰੀ। ਇਸ ਧੋਖੇਬਾਜ਼ ਦਾ ਨਾਂਅ ਕੋਸ਼ਿਕ ਰਾਜ ਉਰਫ਼ ਅੰਕਿਤ ਸਿੰਘ ਉਰਫ਼ ਅਨਿਕੇਤ ਸਿੰਘ ਰਾਜਪੂਤ (30) ਹੈ। ਪੁਲਿਸ ਨੇ ਇਸ ਕੋਲੋਂ ਵੱਟਸਐਪ ਚੈਟ ਵਾਲਾ ਮੋਬਾਈਲ, ਤਿੰਨ ਵੱਖ-ਵੱਖ ਬੈਂਕ ਖਾਤਿਆਂ ਦੀਆਂ ਚੈੱਕ ਬੁੱਕਾਂ ਬਰਾਮਦ ਕੀਤੀਆਂ ਹਨ। ਇਕ ਔਰਤ ਨੇ ਮੰਡਾਵਲੀ ਥਾਣੇ ਵਿਚ ਇਸ ਠੱਗ ਬਾਰੇ ਸ਼ਿਕਾਇਤ ਕੀਤੀ ਕਿ ਇਸ ਨੇ ਫ਼ੈਸ਼ਨ, ਇਸ਼ਤਿਹਾਰਬਾਜ਼ੀ ਅਤੇ ਈਵੈਂਟ ਮੈਨੇਜਮੈਂਟ ਕਾਰੋਬਾਰ ਵਿਚ ਆਪਣੇ-ਆਪ ਨੂੰ ਵੱਡਾ ਕਾਰੋਬਾਰੀ ਦਰਸਾ ਕੇ ਉਸ ਨੂੰ ਸਰੀਰਕ ਸੰਬੰਧ ਵਿਚ ਫਸਾਇਆ। ਉਸ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਵੱਡੀਆਂ ਕੰਪਨੀਆਂ ਲਈ ਮਾਡਲਿੰਗ ਅਸਾਈਨਮੈਂਟਾਂ ਦਾ ਵਾਅਦਾ ਕਰ ਕੇ ਉਸ ਨੇ ਵਿਆਹ ਕਰਾਉਣ ਦਾ ਭਰੋਸਾ ਦਿੱਤਾ ਅਤੇ ਜੋ ਵੀ ਇਸ ਨੇ ਕੰਮ ਕੀਤਾ ਉਹ ਸਾਰਾ ਝੂਠਾ ਨਿਕਲਿਆ। ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸਦੇ ਵਿਰੁੱਧ ਹਰ ਪੱਖ ਤੋਂ ਸਬੂਤ ਇਕੱਠੇ ਕਰਕੇ ਇਸ ਨੂੰ ਕਾਬੂ ਕਰ ਲਿਆ। ਪੁਲਿਸ ਇਸ ਤੋਂ ਹੋਰ ਵੀ ਜਾਂਚ ਕਰ ਰਹੀ ਹੈ।

ਪਿਛਲੀ ਖ਼ਬਰ ਗੱਡੀਆਂ ਚੋਰੀ ਕਰਨ ਵਾਲਾ ਈ-ਰਿਕਸ਼ਾ ਚਾਲਕ ਕਾਬੂ ਅਗਲੀ ਖ਼ਬਰ ਪੀਐਮ ਮੋਦੀ ਨੂੰ, ਬੰਦੀ ਸਿੰਘਾਂ ਦੀ ਰਿਹਾਈ ਦਾ ਰਾਹ ਪੱਧਰਾ ਕਰਨ ਦੀ ਅਪੀਲ-ਮਲਸੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।