03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਦਿੱਲੀ ਦੇ ਆਸਪਾਸ ਬਾਰਡਰਾਂ ’ਤੇ ਸੁਰੱਖਿਆ ਵਿਵਸਥਾ ਹੋਰ ਸਖ਼ਤ

ਅਜੀਤ ਡੈਸਕ 22-07-2026

ਨਵੀਂ ਦਿੱਲੀ, 21 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਬੀਤੇ ਦਿਨੀਂ ਕਾਕਰੋਚ ਜਨਤਾ ਪਾਰਟੀ ਵਲੋਂ ਕੀਤੇ ਜ਼ੋਰਦਾਨ ਪ੍ਰਦਰਸ਼ਨ ਤੋਂ ਬਾਅਦ ਸੁਰੱਖਿਆ ਵਿਵਸਥਾ ਬਣਾਉਣ ਲਈ ਬਾਹਰੀ ਦਿੱਲੀ ਦੇ ਸਿੰਧੂ, ਟੀਕਰੀ, ਔਸੰਧੀ ਅਤੇ ਹੋਰ ਬਾਰਡਰ ਇਲਾਕਿਆਂ ਵਿਚ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਇਸਦੇ ਨਾਲ ਹੀ ਵਧੀਕ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ ਅਤੇ ਨਾਲ ਹੀ ਹਰ ਪੱਖ ਤੋਂ ਨਿਗਰਾਨੀ ਰੱਖੀ ਜਾ ਰਹੀ ਹੈ। ਇਥੇ ਆਉਣ ਵਾਲੀਆਂ ਗੱਡੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਹੁਣ ਕਿਸੇ ਵੀ ਕਿਸਮ ਦਾ ਜ਼ੋਖ਼ਮ ਨਹੀਂ ਲੈਣਾ ਚਾਹੁੰਦੀ ਅਤੇ ਖ਼ਾਸ ਕਰਕੇ ਬਾਹਰੀ ਦਿੱਲੀ ਤੋਂ ਹਰਿਆਣਾ ਦੀ ਸੀਮਾ ਦੇ ਨਾਲ ਜੁੜੇ ਸਿੰਧੂ, ਟੀਕਰੀ, ਔਸੰਧੀ ਤੇ ਦੱਖਣੀ ਪੱਛਮੀ ਵਿਚ ਘਾਂਸਾ, ਕਾਪਰਸੇੜ੍ਹਾ, ਨਜ਼ਫਗੜ੍ਹ ਅਤੇ ਹੋਰ ਪ੍ਰਵੇਸ਼ ਮਾਰਗਾਂ ਤੇ ਸੁਰੱਖਿਆ ਵਿਵਸਥਾ ਪਹਿਲਾਂ ਨਾਲੋਂ ਹੋਰ ਸਖ਼ਤ ਕਰ ਦਿੱਤੀ ਗਈ ਹੈ। ਸਾਰੀਆਂ ਸੀਮਾਵਾਂ ਤੇ ਵਧੀਕ ਪੁਲਿਸ ਬਲ, ਦੰਗਾ ਨਿਯੰਤਰਣ ਗੱਡੀਆਂ, ਅਰਧ ਸੈਨਿਕ ਬਲ ਅਤੇ ਹੋਰ ਕਈ ਟੀਮਾਂ ਲਗਾਈਆਂ ਗਈਆਂ ਹਨ। ਦਿੱਲੀ ਵਿਚ ਆਉਣ ਵਾਲੀਆਂ ਸਾਰੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਕਈ ਥਾਵਾਂ ’ਤੇ ਬੈਰੀਕੇਡ ਲਗਾਏ ਗਏ ਹਨ। ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਲਗਾਤਾਰ ਸੀਮਾਵਰਤੀ ਇਲਾਕਿਆਂ ਵਿਚ ਗਸ਼ਤ ਕਰ ਰਹੀਆਂ ਹਨ ਅਤੇ ਖੁਫੀਆ ਇਕਾਈਆਂ ਵੀ ਹਰ ਗਤੀਵਿਧੀ ’ਤੇ ਨਜ਼ਰ ਰੱਖ ਰਹੀਆਂ ਹਨ। ਇਸ ਤੋਂ ਇਲਾਵਾ ਮੈਟਰੋ ਸਟੇਸ਼ਨਾਂ, ਚੋਰਾਹਿਆਂ, ਬੱਸ ਅੱਡਿਆਂ ’ਤੇ ਵੀ ਨਿਗਰਾਨੀ ਰੱਖੀ ਜਾ ਰਹੀ ਹੈ।

ਪਿਛਲੀ ਖ਼ਬਰ ਸਫ਼ਾਈ ਸੇਵਕਾਂ ਦੀ ਹੜਤਾਲ ਦੌਰਾਨ ਸ਼ਹਿਰ ’ਚੋਂ ਕੂੜੇ ਦੇ ਡੰਪ ਚੁੱਕਣੇ ਪ੍ਰਸ਼ਾਸਨ ਲਈ ਬਣੇ ਮੁਸੀਬਤ ਅਗਲੀ ਖ਼ਬਰ ਗੱਡੀਆਂ ਚੋਰੀ ਕਰਨ ਵਾਲਾ ਈ-ਰਿਕਸ਼ਾ ਚਾਲਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।