05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸੰਮੇਲਨ ਵਿਚ ਭਾਗ ਲੈ ਰਹੇ ਵਪਾਰੀ ਨੇਤਾ। ਫੈੱਡਰੇਸ਼ਨ ਆਫ਼ ਸਦਰ ਬਾਜ਼ਾਰ ਟਰੇਡਰਸ ਐਸੋਸੀਏਸ਼ਨ ਨੇ ਕਰਵਾਇਆ ਸੰਮੇਲਨ

ਨਵੀਂ ਦਿੱਲੀ, 4 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਫੈੱਡਰੇਸ਼ਨ ਆਫ਼ ਸਦਰ ਬਾਜ਼ਾਰ ਟਰੇਡਰਸ ਐਸੋਸੀਏਸ਼ਨ ਵਲੋਂ ‘ਫੈਸਟਾ ਵਪਾਰੀ ਸੰਵਾਦ ਸੰਮੇਲਨ’ ਰਾਕੇਸ਼ ਕੁਮਾਰ ਯਾਦਵ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ, ਜਿਸ ਵਿਚ 120 ਵਪਾਰਕ ਸੰਸਥਾਵਾਂ ਪੁਰਾਣੀ ਦਿੱਲੀ, 82 ਵਪਾਰਕ ਐਸੋਸੀਏਸ਼ਨਾਂ (ਸਦਰ ਬਾਜ਼ਾਰ) ਅਤੇ ਤਕਰੀਬਨ 250 ਵਪਾਰੀਆਂ ਨੇ ਭਾਗ ਲਿਆ।

ਅਜੀਤ ਡੈਸਕ 05-08-2026
ਨਵੀਂ ਦਿੱਲੀ, 4 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਫੈੱਡਰੇਸ਼ਨ ਆਫ਼ ਸਦਰ ਬਾਜ਼ਾਰ ਟਰੇਡਰਸ ਐਸੋਸੀਏਸ਼ਨ ਵਲੋਂ ‘ਫੈਸਟਾ ਵਪਾਰੀ ਸੰਵਾਦ ਸੰਮੇਲਨ’ ਰਾਕੇਸ਼ ਕੁਮਾਰ ਯਾਦਵ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ, ਜਿਸ ਵਿਚ 120 ਵਪਾਰਕ ਸੰਸਥਾਵਾਂ ਪੁਰਾਣੀ ਦਿੱਲੀ, 82 ਵਪਾਰਕ ਐਸੋਸੀਏਸ਼ਨਾਂ (ਸਦਰ ਬਾਜ਼ਾਰ) ਅਤੇ ਤਕਰੀਬਨ 250 ਵਪਾਰੀਆਂ ਨੇ ਭਾਗ ਲਿਆ। ਇਸ ਵਿਚ ਸਾਬਕਾ ਮਹਾਂਪੌਰ ਜੈ ਪ੍ਰਕਾਸ਼, ਅਰਵਿੰਦ ਗਰਗ, ਕਮਲ ਸਿੰਘ, ਊਸ਼ਾ ਸ਼ਰਮਾ, ਸੰਜੇ ਸ਼ਰਮਾ, ਮੁਕੇਸ਼ ਗੋਇਲ, ਸਾਂਸਦ ਪ੍ਰਵੀਨ ਖੰਡੇਲਵਾਲ, ਵਿਪਨ ਆਹੂਜਾ (ਕੈਟ ਪ੍ਰਧਾਨ) ਅਤੇ ਹੋਰ ਸ਼ਖ਼ਸੀਅਤਾਂ ਸ਼ਾਮਿਲ ਸਨ। ਇਸ ਸੰਮੇਲਨ ਦੇ ਸੰਯੋਜਕ ਪਵਨ ਕੁਮਾਰ ਨੇ ਵਪਾਰੀਆਂ ਨੂੰ ਇਕਜੁੱਟ ਹੋ ਕੇ ਆਪਣੀਆਂ ਸਮੱਸਿਆਵਾਂ ਨੂੰ ਸਰਕਾਰ ਦੇ ਸਾਹਮਣੇ ਮਜ਼ਬੂਤੀ ਨਾਲ ਰੱਖਣ ’ਤੇ ਜ਼ੋਰ ਦਿੱਤਾ ਅਤੇ ਨਾਲ ਹੀ ਪੁਰਾਣੀ ਦਿੱਲੀ, ਸਦਰ ਬਾਜ਼ਾਰ ਅਤੇ ਹੋਰ ਅਨੇਕਾਂ ਸਮੱਸਿਆਵਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਦੇ ਕਾਰਨ ਵਪਾਰੀਆਂ, ਆਉਣ ਵਾਲੇ ਗਾਹਕਾਂ ਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਰਾਕੇਸ਼ ਕੁਮਾਰ ਯਾਦਵ ਨੇ ਇਕ ਸਵਤੰਤਰ ਵਪਾਰੀ ਟਰੇਡ ਬੋਰਡ ਦੇ ਗਠਨ ਦਾ ਪ੍ਰਸਤਾਵ ਰੱਖਿਆ। ਸੀਨੀਅਰ ਵਪਾਰੀ ਨੇਤਾ ਪਰਮਜੀਤ ਸਿੰਘ ਪੰਮਾ ਅਤੇ ਰਾਜਿੰਦਰ ਸ਼ਰਮਾ ਨੇ ਕਿਹਾ ਕਿ ਸਦਰ ਬਾਜ਼ਾਰ ਦੇਸ਼ ਦੀ ਵਪਾਰਕ ਵਿਰਾਸਤ ਦਾ ਪ੍ਰਤੀਕ ਹੈ ਅਤੇ ਇਸ ਦੀ ਅਤੇ ਹੋਰਨਾਂ ਬਾਜ਼ਾਰਾਂ ਦੇ ਵਿਕਾਸ ਲਈ ਵਿਸ਼ੇਸ਼ ਨੀਤੀ ਬਣਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਹੋਰਨਾਂ ਵਪਾਰੀ ਨੇਤਾਵਾਂ ਨੇ ਵੀ ਸੰਬੋਧਨ ਕੀਤਾ ਅਤੇ ਬਾਜ਼ਾਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਅਪੀਲ ਕੀਤੀ। ਅਖੀਰ ਵਿਚ ਸਾਰੇ ਵਪਾਰੀਆਂ ਨੇ ਇਕੱਠੇ ਹੋ ਕੇ ਕੰਮ ਕਰਨ ਅਤੇ ਲਾਲਾ ਗੱਦੀ ਦੀ ਪ੍ਰੰਪਰਾ ਦੀ ਸੁਰੱਖਿਆ ਦੇ ਬਾਰੇ ਕਿਹਾ।
ਪਿਛਲੀ ਖ਼ਬਰ ਪੁਲਿਸ ਵਲੋਂ ਫੜੇ ਗਏ ਹਥਿਆਰ ਤੇ ਤਸਕਰ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਅੰਤਰ-ਰਾਜੀ ਗ਼ੈਰ ਕਾਨੂੰਨੀ ਹਥਿਆਰਾਂ ਦੀ ਸਪਲ... ਅਗਲੀ ਖ਼ਬਰ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਚੋਰ। ਮੋਬਾਈਲਾਂ ਦੀ ਚੋਰੀ ਕਰਨ ਵਾਲਾ ਚੋਰ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।