23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਨਹਿਰ ’ ਚ ਡਿੱਗੀ ਸਵਿਫਟ ਕਾਰ , ਪੁਲ ’ ਤੇ ਬਾਊਂਡਰੀ ਵਾਲ ਨਾ ਹੋਣ ਕਾਰਨ ਹਾਦਸਿਆਂ ਦਾ ਖ਼ਤਰਾ

ਟੋਹਾਣਾ, 22 ਅਗਸਤ (ਮਨਜੀਤ ਸਿੰਘ)- ਟੋਹਾਣਾ ਖੇਤਰ ਦੇ ਪਿੰਡ ਇੰਦਾਛੋਈ ਨੇੜੇ ਫਤਿਹਾਬਾਦ ਭਾਖੜਾ ਡਿਸਟਰੀਬਿਊਟਰ ਨਹਿਰ ਵਿੱਚ ਇੱਕ ਸਵਿਫਟ ਡਿਜ਼ਾਇਰ ਕਾਰ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।

ਅਜੀਤ ਡੈਸਕ 23-08-2026
ਟੋਹਾਣਾ, 22 ਅਗਸਤ (ਮਨਜੀਤ ਸਿੰਘ)- ਟੋਹਾਣਾ ਖੇਤਰ ਦੇ ਪਿੰਡ ਇੰਦਾਛੋਈ ਨੇੜੇ ਫਤਿਹਾਬਾਦ ਭਾਖੜਾ ਡਿਸਟਰੀਬਿਊਟਰ ਨਹਿਰ ਵਿੱਚ ਇੱਕ ਸਵਿਫਟ ਡਿਜ਼ਾਇਰ ਕਾਰ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ਦਾ ਨੰਬਰ ਐੱਚ.ਆਰ. 26 ਏ.ਵੀ. 1900 ਦੱਸਿਆ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਨਹਿਰ ’ਤੇ ਬਣੇ ਪੁਲ ਦੇ ਕਿਨਾਰੇ ਬਾਊਂਡਰੀ ਵਾਲ ਨਾ ਹੋਣ ਕਾਰਨ ਇੱਥੇ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਅੱਜ ਵਾਪਰੇ ਹਾਦਸੇ ਨੂੰ ਵੀ ਉਨ੍ਹਾਂ ਨੇ ਪੁਲ ਦੀ ਸੁਰੱਖਿਆ ਵਿਵਸਥਾ ਨਾਲ ਜੋੜਦਿਆਂ ਕਿਹਾ ਕਿ ਜੇਕਰ ਪੁਲ ਦੇ ਦੋਵੇਂ ਪਾਸੇ ਸੁਰੱਖਿਆ ਦੀਵਾਰ ਬਣੀ ਹੁੰਦੀ ਤਾਂ ਅਜਿਹੇ ਹਾਦਸਿਆਂ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਖੁਸ਼ਕਿਸਮਤੀ ਨਾਲ ਇਸ ਸਮੇਂ ਨਹਿਰ ਵਿੱਚ ਪਾਣੀ ਨਹੀਂ ਸੀ, ਨਹੀਂ ਤਾਂ ਹਾਦਸਾ ਹੋਰ ਵੀ ਗੰਭੀਰ ਹੋ ਸਕਦਾ ਸੀ ਅਤੇ ਜਾਨੀ ਨੁਕਸਾਨ ਦਾ ਖ਼ਤਰਾ ਬਣ ਸਕਦਾ ਸੀ। ਨਹਿਰ ਵਿੱਚ ਪਾਣੀ ਨਾ ਹੋਣ ਦੇ ਬਾਵਜੂਦ ਕਾਰ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਪੁਲ ਦੀ ਸੁਰੱਖਿਆ ਵਿਵਸਥਾ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਅਤੇ ਕਿਨਾਰਿਆਂ ’ਤੇ ਬਾਊਂਡਰੀ ਵਾਲ ਜਾਂ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਜਾਣ, ਤਾਂ ਜੋ ਭਵਿੱਖ ਵਿੱਚ ਕੋਈ ਵੱਡਾ ਹਾਦਸਾ ਨਾ ਵਾਪਰੇ।
ਪਿਛਲੀ ਖ਼ਬਰ ਨਗਰ ਪਾਲਿਕਾ ਦੇ ਤਨਖਾਹ ਸਫ਼ਾਈ ਕਰਮਚਾਰੀਆਂ ਅਤੇ ਘਰ - ਘਰ ਫਾਇਰ ਕਰਮਚਾਰੀਆਂ ਨੇ ਗੁਹਲਾ ਕਾਂਗਰਸ ਦੇ ਵਿਧਾਇਕ ਦੇਵੇਂਦਰ ਹੰਸ... ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਜਲੰਧਰ-ਨਕੋਦਰ ਮਾਰਗ ’ਤੇ ਧਰਨਾ ਦੇ ਕੇ ਠੱਪ ਰੱਖੀ ਆਵਾਜਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।