02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਗ੍ਰੰਥੀ ਸਿੰਘਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਬਣੇਗੀ 11 ਮੈਂਬਰੀ ਕਮੇਟੀ-ਜਥੇਦਾਰ ਝੀਂਡਾ ਧਮਤਾਨ ਸਾਹਿਬ ਵਿਖੇ ਗ੍ਰੰਥੀ ਤੇ ਪਾਠੀ ਸਿੰਘਾਂ ਦੀ ਵੱਡੀ ਇਕੱਤਰਤਾ; 11 ਗ੍ਰੰਥੀ ਸਭਾ ਸੁਸਾਇਟੀਆਂ ਵੱਲੋਂ ਮੰਗਾਂ ਸਬੰਧੀ ਮੰਗ ਪੱਤਰ ਸੌਂਪੇ

ਟੋਹਾਣਾ, 1 ਸਤੰਬਰ (ਮਨਜੀਤ ਸਿੰਘ)- ਗੁਰੂ ਘਰ ਦੇ ਵਜ਼ੀਰ ਗ੍ਰੰਥੀ ਅਤੇ ਪਾਠੀ ਸਿੰਘਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਗੁਰਦੁਆਰਾ ਧਮਤਾਨ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਐੱਚਐੱਸਜੀਐੱਮਐੱਮਸੀ) ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਦੇ ਵਿਸ਼ੇਸ਼ ਉਪਰਾਲੇ ਸਦਕਾ ਵੱਡੀ ਇਕੱਤਰਤਾ ਹੋਈ। ਇਸ ਵਿੱਚ ਹਰਿਆਣਾ ਭਰ ਤੋਂ ਵੱਖ-ਵੱਖ ਗ੍ਰੰਥੀ ਸਭਾਵਾਂ ਦੇ ਨੁਮਾਇੰਦਿਆਂ ਅਤੇ ਵੱਡੀ ਗਿਣਤੀ ਵਿੱਚ ਗ੍ਰੰਥੀ ਤੇ ਪਾਠੀ ਸਿੰਘਾਂ ਨੇ ਸ਼ਮੂਲੀਅਤ ਕੀਤੀ।

ਅਜੀਤ ਡੈਸਕ 02-09-2026
ਟੋਹਾਣਾ, 1 ਸਤੰਬਰ (ਮਨਜੀਤ ਸਿੰਘ)- ਗੁਰੂ ਘਰ ਦੇ ਵਜ਼ੀਰ ਗ੍ਰੰਥੀ ਅਤੇ ਪਾਠੀ ਸਿੰਘਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਗੁਰਦੁਆਰਾ ਧਮਤਾਨ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਐੱਚਐੱਸਜੀਐੱਮਐੱਮਸੀ) ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਦੇ ਵਿਸ਼ੇਸ਼ ਉਪਰਾਲੇ ਸਦਕਾ ਵੱਡੀ ਇਕੱਤਰਤਾ ਹੋਈ। ਇਸ ਵਿੱਚ ਹਰਿਆਣਾ ਭਰ ਤੋਂ ਵੱਖ-ਵੱਖ ਗ੍ਰੰਥੀ ਸਭਾਵਾਂ ਦੇ ਨੁਮਾਇੰਦਿਆਂ ਅਤੇ ਵੱਡੀ ਗਿਣਤੀ ਵਿੱਚ ਗ੍ਰੰਥੀ ਤੇ ਪਾਠੀ ਸਿੰਘਾਂ ਨੇ ਸ਼ਮੂਲੀਅਤ ਕੀਤੀ। ਸਟੇਜ ਸਕੱਤਰ ਵਜੋਂ ਕਥਾਵਾਚਕ ਗਿਆਨੀ ਇੰਦਰਪਾਲ ਸਿੰਘ ਟੋਹਾਣਾ ਨੇ ਸੇਵਾ ਨਿਭਾਈ। ਇਕੱਤਰਤਾ ਦੌਰਾਨ ਗ੍ਰੰਥੀ ਸਿੰਘਾਂ ਨੂੰ ਆਪਣੀਆਂ ਧਾਰਮਿਕ ਸੇਵਾਵਾਂ ਨਿਭਾਉਂਦਿਆਂ ਆ ਰਹੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਵੱਖ-ਵੱਖ ਗ੍ਰੰਥੀ ਸਭਾਵਾਂ ਦੇ ਨੁਮਾਇੰਦਿਆਂ ਨੇ ਆਪਣੀਆਂ ਮੁਸ਼ਕਿਲਾਂ ਤੋਂ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਅਤੇ ਮੈਂਬਰ ਸਾਹਿਬਾਨ ਨੂੰ ਜਾਣੂ ਕਰਵਾਇਆ ਅਤੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪੇ। ਨੁਮਾਇੰਦਿਆਂ ਨੇ ਗ੍ਰੰਥੀ ਸਿੰਘਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਸੁਤੰਤਰ (ਸਟੇਟ ਹਰਿਆਣਾ), ਗ੍ਰੰਥੀ ਸਿੰਘਾਂ ਦੇ ਹੱਕ ਦੀ ਆਵਾਜ਼ ਸੰਸਥਾ (ਰਜਿ.), ਬਾਬਾ ਬੁੱਢਾ ਜੀ ਗ੍ਰੰਥੀ ਸਭਾ ਹਰਿਆਣਾ, ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਆਲ ਇੰਡੀਆ, ਬਾਬਾ ਬੀਰ ਸਿੰਘ ਜੀ-ਬਾਬਾ ਧੀਰ ਸਿੰਘ ਜੀ ਗ੍ਰੰਥੀ ਸਭਾ ਆਲ ਇੰਡੀਆ, ਭਾਈ ਘਨ੍ਹਈਆ ਜੀ ਗ੍ਰੰਥੀ ਸਭਾ ਟਰੱਸਟ ਸਮੇਤ ਹੋਰ ਗ੍ਰੰਥੀ ਸਭਾਵਾਂ ਦੇ ਨੁਮਾਇੰਦੇ ਹਾਜ਼ਰ ਸਨ। ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ 11 ਗ੍ਰੰਥੀ ਸਿੰਘ ਸਭਾ ਸੋਸਾਇਟੀਆਂ ਦੀਆਂ ਮੰਗਾਂ ਉਨ੍ਹਾਂ ਕੋਲ ਪਹੁੰਚੀਆਂ ਹਨ। ਇਨ੍ਹਾਂ ਮੰਗਾਂ ’ਤੇ ਜਲਦ ਵਿਚਾਰ ਕਰਨ ਲਈ 11 ਮੈਂਬਰੀ ਕਮੇਟੀ ਬਣਾਈ ਜਾਵੇਗੀ, ਜੋ ਗ੍ਰੰਥੀ ਸਿੰਘਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ’ਤੇ ਵਿਚਾਰ ਕਰਕੇ ਉਨ੍ਹਾਂ ਦੇ ਯੋਗ ਹੱਲ ਲਈ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਗ੍ਰੰਥੀ ਸਿੰਘ ਗੁਰੂ ਘਰਾਂ ਵਿੱਚ ਬਹੁਤ ਹੀ ਅਹਿਮ ਧਾਰਮਿਕ ਸੇਵਾ ਨਿਭਾਉਂਦੇ ਹਨ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਕੱਤਰਤਾ ਵਿੱਚ ਪਹੁੰਚੇ ਸਮੂਹ ਗ੍ਰੰਥੀ ਤੇ ਪਾਠੀ ਸਿੰਘਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਹੱਲ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਸ: ਗੁਰਮੇਜ ਸਿੰਘ, ਸ: ਕਾਕਾ ਸਿੰਘ, ਸ: ਕਰਮਜੀਤ ਸਿੰਘ, ਸ: ਗੁਰਮੇਲ ਸਿੰਘ, ਸ: ਇਕਬਾਲ ਸਿੰਘ, ਵਧੀਕ ਸਕੱਤਰ ਧਰਮ ਪ੍ਰਚਾਰ ਸ. ਅਮਰਿੰਦਰ ਸਿੰਘ ਅਤੇ ਪ੍ਰਧਾਨ ਸਾਹਿਬ ਦੇ ਪੀ.ਏ. ਸ: ਸ਼ਮਸ਼ੇਰ ਸਿੰਘ ਤੋਂ ਇਲਾਵਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਸੁਤੰਤਰ ਹਰਿਆਣਾ ਦੇ ਮੁੱਖ ਸੇਵਾਦਾਰ ਭਾਈ ਹਾਕਮ ਸਿੰਘ ਖੁੰਬਰ ਫ਼ਤਿਹਾਬਾਦ, ਭਾਈ ਮਾਨ ਸਿੰਘ ਅਹਿਰਵਾਂ, ਭਾਈ ਮਨਜੀਤ ਸਿੰਘ, ਭਾਈ ਨਿਰਮਲ ਸਿੰਘ ਖਨੌਰਾ, ਭਾਈ ਗੁਰਸੇਵਕ ਸਿੰਘ ਜਲੋਪੁਰ, ਭਾਈ ਮਲਕੀਤ ਸਿੰਘ ਜਮਾਲਪੁਰ, ਭਾਈ ਕੁਲਵਿੰਦਰ ਸਿੰਘ ਹਿਸਾਰ, ਭਾਈ ਪਿਆਰਾ ਸਿੰਘ ਮਹਿਮੜਾ, ਭਾਈ ਸੁਖਵਿੰਦਰ ਸਿੰਘ ਮਹਿਮੜਾ, ਭਾਈ ਪੂਰਨ ਸਿੰਘ ਰਤੀਆ, ਭਾਈ ਕਿਸ਼ਨ ਸਿੰਘ ਕੁਨਾਲ, ਭਾਈ ਤਰਲੋਕ ਸਿੰਘ ਮਹਿਮੜਾ, ਭਾਈ ਮਨਜੀਤ ਸਿੰਘ ਖਨੌਰਾ, ਭਾਈ ਸਤਨਾਮ ਸਿੰਘ ਪੂਰਨ ਮਾਜਰਾ ਅਤੇ ਭਾਈ ਕੁਲਵਿੰਦਰ ਸਿੰਘ ਸਨਿਆਣਾ ਸਮੇਤ ਹਰਿਆਣਾ ਭਰ ਤੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਤੇ ਪਾਠੀ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਡੱਬਵਾਲੀ ਸ਼ਹਿਰ-ਪਿੰਡਾਂ ਦੀ ਰਾਹ ਹੋਵੇਗੀ ਸੁਖਾਲੀ, 6 ਰੂਟਾਂ ’ਤੇ 76 ਬੱਸ ਪਰਮਿਟ ਕੱਢੇ ਸਿਰਸਾ-ਡੱਬਵਾਲੀ ਰੂਟ ’ਤੇ ਸਭ ਤੋ... ਅਗਲੀ ਖ਼ਬਰ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਸਾਬਕਾ ਕੈਬਨਿਟ ਮੰਤਰੀ ਕੰਵਰਪਾਲ ਗੁਰਜਰ ਨਾਲ ਸ਼ਿਸ਼ਟਾਚਾਰ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।