16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਘਰ ਦੀ ਛੱਤ ’ਤੇ ਦਿਖੀ ਗੋਹ, ਰੈਸਕਿਊ ਟੀਮ ਨੇ ਸੁਰੱਖਿਅਤ ਫੜੀ

ਟੋਹਾਣਾ, 15 ਸਤੰਬਰ (ਮਨਜੀਤ ਸਿੰਘ)- ਟੋਹਾਣਾ ਦੀ ਗੁਪਤਾ ਕਾਲੋਨੀ, ਵਾਰਡ ਨੰਬਰ 3 ਵਿਖੇ ਅਮਨ ਜਾਂਗੜਾ ਦੇ ਘਰ ਦੀ ਛੱਤ ’ਤੇ ਮੰਗਲਵਾਰ ਸ਼ਾਮ ਕਰੀਬ 4:30 ਵਜੇ ਅਚਾਨਕ ਗੋਹ ਦਿਖਾਈ ਦੇਣ ਕਾਰਨ ਪਰਿਵਾਰ ਵਿੱਚ ਹਫੜਾ-ਦਫੜੀ ਮਚ ਗਈ। ਗੋਹ ਨੂੰ ਦੇਖ ਕੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਇਸ ਦੀ ਸੂਚਨਾ ਰਘੁਬੀਰ ਜਾਂਗੜਾ ਨੂੰ ਦਿੱਤੀ, ਜਿਸ ਉਪਰੰਤ ਉਨ੍ਹਾਂ ਨੇ ਨਵਜੋਤ ਸਿੰਘ ਢਿੱਲੋਂ ਦੀ ਰੈਸਕਿਊ ਟੀਮ ਨੂੰ ਸੂਚਿਤ ਕੀਤਾ।

ਗੁਪਤਾ ਕਾਲੋਨੀ ਟੋਹਾਣਾ ਦੇ ਇੱਕ ਘਰ ਦੀ ਛੱਤ ਤੋਂ ਨਵਜੋਤ ਸਿੰਘ ਢਿੱਲੋਂ ਦੀ ਰੈਸਕਿਊ ਟੀਮ ਦੇ ਮੈਂਬਰ ਵਿਕਰਮ ਕੁਮਾਰ ਅਤੇ ਕੁਨਾਲ ਗੋਹ ਨੂੰ ਸੁਰੱਖਿਅਤ ਰੈਸਕਿਊ ਕਰ ਕੇ ਫੜਦੇ ਹੋਏ। ਤਸਵੀਰ : ਮਨਜੀਤ ਸਿੰਘ ਟੋਹਾਣਾ 16-09-2026
ਟੋਹਾਣਾ, 15 ਸਤੰਬਰ (ਮਨਜੀਤ ਸਿੰਘ)- ਟੋਹਾਣਾ ਦੀ ਗੁਪਤਾ ਕਾਲੋਨੀ, ਵਾਰਡ ਨੰਬਰ 3 ਵਿਖੇ ਅਮਨ ਜਾਂਗੜਾ ਦੇ ਘਰ ਦੀ ਛੱਤ ’ਤੇ ਮੰਗਲਵਾਰ ਸ਼ਾਮ ਕਰੀਬ 4:30 ਵਜੇ ਅਚਾਨਕ ਗੋਹ ਦਿਖਾਈ ਦੇਣ ਕਾਰਨ ਪਰਿਵਾਰ ਵਿੱਚ ਹਫੜਾ-ਦਫੜੀ ਮਚ ਗਈ। ਗੋਹ ਨੂੰ ਦੇਖ ਕੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਇਸ ਦੀ ਸੂਚਨਾ ਰਘੁਬੀਰ ਜਾਂਗੜਾ ਨੂੰ ਦਿੱਤੀ, ਜਿਸ ਉਪਰੰਤ ਉਨ੍ਹਾਂ ਨੇ ਨਵਜੋਤ ਸਿੰਘ ਢਿੱਲੋਂ ਦੀ ਰੈਸਕਿਊ ਟੀਮ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਨਵਜੋਤ ਸਿੰਘ ਢਿੱਲੋਂ ਦੀ ਰੈਸਕਿਊ ਟੀਮ ਦੇ ਮੈਂਬਰ ਵਿਕਰਮ ਕੁਮਾਰ ਅਤੇ ਕੁਨਾਲ ਮੌਕੇ ’ਤੇ ਪਹੁੰਚੇ। ਟੀਮ ਨੇ ਪੂਰੀ ਸਾਵਧਾਨੀ ਵਰਤਦਿਆਂ ਗੋਹ ਨੂੰ ਕਾਬੂ ਕਰਨ ਲਈ ਰੈਸਕਿਊ ਮੁਹਿੰਮ ਸ਼ੁਰੂ ਕੀਤੀ। ਕਾਫ਼ੀ ਸਾਵਧਾਨੀ ਨਾਲ ਗੋਹ ਨੂੰ ਸੁਰੱਖਿਅਤ ਢੰਗ ਨਾਲ ਫੜ ਲਿਆ ਗਿਆ ਅਤੇ ਬਾਅਦ ਵਿੱਚ ਉਸ ਨੂੰ ਸੁਰੱਖਿਅਤ ਥਾਂ ’ਤੇ ਛੱਡ ਦਿੱਤਾ ਗਿਆ। ਰੈਸਕਿਊ ਦੌਰਾਨ ਟੀਮ ਵੱਲੋਂ ਲੋਕਾਂ ਦੀ ਸੁਰੱਖਿਆ ਦੇ ਨਾਲ-ਨਾਲ ਜੀਵ ਦੀ ਸੁਰੱਖਿਆ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ। ਇਸ ਕਾਰਵਾਈ ਦੌਰਾਨ ਨਾ ਤਾਂ ਕਿਸੇ ਵਿਅਕਤੀ ਨੂੰ ਕੋਈ ਨੁਕਸਾਨ ਪਹੁੰਚਿਆ ਅਤੇ ਨਾ ਹੀ ਗੋਹ ਨੂੰ ਕਿਸੇ ਤਰ੍ਹਾਂ ਦੀ ਸੱਟ ਲੱਗੀ । ਇਸ ਮੌਕੇ ਸਥਾਨਕ ਵਸਨੀਕਾਂ ਨੇ ਰੈਸਕਿਊ ਟੀਮ ਦੀ ਤੁਰੰਤ ਕਾਰਵਾਈ ਅਤੇ ਜੰਗਲੀ ਜੀਵ ਨੂੰ ਸੁਰੱਖਿਅਤ ਢੰਗ ਨਾਲ ਬਚਾਉਣ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਪ੍ਰੀਤੀ ਨੇ ਜ਼ਿਲ੍ਹੇ ’ਚ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸਮੀਖਿਆ ਮੀਟਿੰਗ ਸੱਦੀ ਅਗਲੀ ਖ਼ਬਰ ਝੋਨੇ ਦੀ ਖਰੀਦ ਜਲਦ ਸ਼ੁਰੂ ਕਰਨ ਤੇ ਜਮਾਲਪੁਰ ਓਵਰਬ੍ਰਿਜ-ਅੰਡਰਪਾਸ ਚਾਲੂ ਕਰਵਾਉਣ ਦੀ ਮੰਗ ਭਾਕਿਯੂ ਚੜੂਨੀ ਤੇ ਇਲਾਕੇ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।