01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਈ-ਰਿਕਸ਼ਾ ਪਲਟਣ ਕਾਰਨ ਨੌਜਵਾਨ ਦੀ ਮੌਤ

ਯਮੁਨਾਨਗਰ , 30 ਸਤੰਬਰ ( ਗੁਰਦਿਆਲ ਸਿੰਘ ਨਿਮਰ )- ਯਮੁਨਾਨਗਰ ਵਿਚ ਇਕ ਈ - ਰਿਕਸ਼ਾ ਪਲਟਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ । ਘਟਨਾ ਸਮੇਂ ਮ੍ਰਿਤਕ ਨੌਜਵਾਨ ਆਪਣੇ ਦੋਸਤ ਨਾਲ ਈ - ਰਿਕਸ਼ਾ ਰਾਹੀਂ ਕੰਮ ਤੋਂ ਵਾਪਸ ਆ ਰਿਹਾ ਸੀ ਤੇ ਇਸੇ ਦੌਰਾਨ ਪਰਵਾਲੋ ਨੇੜੇ ਈ - ਰਿਕਸ਼ਾ ਸੰਤੁਲਨ ਗੁਆ ਬੈਠਾ , ਜਿਸ ਕਾਰਨ ਉਹ ਸੜਕ ‘ ਤੇ ਡਿੱਗ ਕੇ ਜ਼ਖ਼ਮੀ ਹੋ ਗਏ ।

ਅਜੀਤ ਡੈਸਕ 01-10-2026
ਯਮੁਨਾਨਗਰ , 30 ਸਤੰਬਰ ( ਗੁਰਦਿਆਲ ਸਿੰਘ ਨਿਮਰ )- ਯਮੁਨਾਨਗਰ ਵਿਚ ਇਕ ਈ - ਰਿਕਸ਼ਾ ਪਲਟਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ । ਘਟਨਾ ਸਮੇਂ ਮ੍ਰਿਤਕ ਨੌਜਵਾਨ ਆਪਣੇ ਦੋਸਤ ਨਾਲ ਈ - ਰਿਕਸ਼ਾ ਰਾਹੀਂ ਕੰਮ ਤੋਂ ਵਾਪਸ ਆ ਰਿਹਾ ਸੀ ਤੇ ਇਸੇ ਦੌਰਾਨ ਪਰਵਾਲੋ ਨੇੜੇ ਈ - ਰਿਕਸ਼ਾ ਸੰਤੁਲਨ ਗੁਆ ਬੈਠਾ , ਜਿਸ ਕਾਰਨ ਉਹ ਸੜਕ ‘ ਤੇ ਡਿੱਗ ਕੇ ਜ਼ਖ਼ਮੀ ਹੋ ਗਏ । ਇਸ ਹਾਦਸੇ ਵਿਚ ਇਕ ਨੌਜਵਾਨ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ , ਜਿਸ ਕਾਰਨ ਉਸ ਦੀ ਮੌਤ ਹੋ ਗਈ । ਮ੍ਰਿਤਕ ਦੀ ਪਛਾਣ 22 ਸਾਲਾ ਵਿਕਾਸ ਉਰਫ਼ ਅੰਗਰੇਜ਼ ਵਜੋਂ ਹੋਈ ਹੈ , ਜੋ ਕਿ ਗ੍ਰੀਨ ਵਿਹਾਰ ਦੇ ਰਹਿਣ ਵਾਲੇ ਸੁਰੇਸ਼ ਦਾ ਪੁੱਤਰ ਸੀ । ਵਿਕਾਸ ਇਕ ਪਲਾਈਵੁੱਡ ਫੈਕਟਰੀ ਵਿਚ ਕੰਮ ਕਰਦਾ ਸੀ । ਹਾਦਸੇ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਯਮੁਨਾਨਗਰ ਦੇ ਮੁਰਦਾਘਰ ਵਿਖੇ ਰੱਖਵਾ ਦਿੱਤਾ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।
ਪਿਛਲੀ ਖ਼ਬਰ ਡੀ. ਟੀ. ਪੀ. ਟੀਮ ਨੇ ਲਾਡਵਾ ਦੇ ਰੈਵੇਨਿਊ ਅਸਟੇਟ ਦੇ ਪਿੰਡ ਬਾਨ ’ਚ ਦੋ ਗੈਰ-ਕਾਨੂੰਨੀ ਕਾਲੋਨੀਆਂ ਵਿਰੁੱਧ ਕੀਤੀ ਕਾਰਵਾਈ ਅਗਲੀ ਖ਼ਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਲੱਦਾਖ ਤੋਂ ਸ਼ੁਰੂ ਕੀਤੀ ਆਲ ਇੰਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।