09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪੁਲਿਸ ਥਾਣਾ ਸਦਰ ਟੋਹਾਣਾ ਵਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਵੱਡੀ ਕਾਰਵਾਈ

ਟੋਹਾਣਾ, 8 ਅਕਤੂਬਰ (ਮਨਜੀਤ ਸਿੰਘ)- ਪੁਲਿਸ ਸੁਪਰਡੈਂਟ ਨਿਕਿਤਾ ਖੱਟਰ ਆਈ. ਪੀ.

ਪ੍ਰੈੱਸ ਕਾਨਫਰੰਸ ਵਿੱਚ ਡੀ.ਐਸ.ਪੀ. ਟੋਹਾਣਾ ਸ਼੍ਰੀ ਜੈ ਭਗਵਾਨ ਫੜੀ ਗਈ ਭੁੱਕੀ ਸਬੰਧੀ ਜਾਣਕਾਰੀ ਦਿੰਦੇ ਹੋਏ। ਨਾਲ ਪੁਲਿਸ ਚੌਕੀ ਕੁਲਾਂ ਦੇ ਇੰਚਾਰਜ ਏ.ਐਸ.ਆਈ. ਕਸ਼ਮੀਰ ਸਿੰਘ ਵੀ ਬੈਠੇ ਨਜ਼ਰ ਆ ਰਹੇ ਹਨ। ਤਸਵੀਰ : ਮਨਜੀਤ ਸਿੰਘ ਟੋਹਾਣਾ 09-10-2026
ਟੋਹਾਣਾ, 8 ਅਕਤੂਬਰ (ਮਨਜੀਤ ਸਿੰਘ)- ਪੁਲਿਸ ਸੁਪਰਡੈਂਟ ਨਿਕਿਤਾ ਖੱਟਰ ਆਈ.ਪੀ.ਐਸ. ਦੀ ਅਗਵਾਈ ਹੇਠ ਪੁਲਿਸ ਥਾਣਾ ਸਦਰ ਟੋਹਾਣਾ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਪੁਲਿਸ ਨੇ ਜਪਤੇਵਾਲਾ ਪਿੰਡ ਵਿੱਚ ਇੱਕ ਕਾਰਵਾਈ ਕੀਤੀ ਤੇ ਦੋਸ਼ੀ ਹਰਕਰਨ ਸਿੰਘ ਉਰਫ਼ ਕਰਨ ਪੁੱਤਰ ਗੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਤੇ ਉਸਦੇ ਘਰੋਂ ਛੇ ਪਲਾਸਟਿਕ ਥੈਲਿਆਂ ਵਿੱਚ ਪੈਕ ਕੀਤੀ 111 ਕਿਲੋ 590 ਗ੍ਰਾਮ ਭੁੱਕੀ ਬਰਾਮਦ ਕੀਤੀ ਜਿਸ ਦੀ ਅਨੁਮਾਨਿਤ ਕੀਮਤ ਲਗਭਗ 17 ਲੱਖ ਰੁਪਏ ਹੈ। ਡੀ.ਐਸ.ਪੀ. ਟੋਹਾਣਾ ਸ਼੍ਰੀ ਜੈ ਭਗਵਾਨ ਨੇ ਦੱਸਿਆ ਕਿ 7 ਅਕਤੂਬਰ ਨੂੰ ਪੁਲਿਸ ਚੌਕੀ ਕੁਲਾਂ ਦੇ ਇੰਚਾਰਜ ਏ.ਐਸ.ਆਈ. ਕਸ਼ਮੀਰ ਸਿੰਘ ਦੀ ਟੀਮ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਦੋਸ਼ੀ ਨੇ ਆਪਣੇ ਘਰ ਵਿੱਚ ਵੱਡੀ ਮਾਤਰਾ ਵਿੱਚ ਭੁੱਕੀ ਛੁਪਾਈ ਹੋਈ ਹੈ। ਪੁਲਿਸ ਨੇ ਘਰ ‘ਤੇ ਛਾਪਾ ਮਾਰਿਆ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਡੀ.ਐਸ.ਪੀ. ਦੀ ਮੌਜੂਦਗੀ ਵਿੱਚ ਕੀਤੀ ਗਈ ਨਿਯਮਤ ਤਲਾਸ਼ੀ ਦੌਰਾਨ ਘਰ ਦੇ ਤੂੜੀ ਵਾਲੇ ਕਮਰੇ ਵਿੱਚੋਂ ਛੇ ਬੋਰੀਆਂ ਭੁੱਕੀ ਬਰਾਮਦ ਹੋਈਆਂ। ਡੀ.ਐਸ.ਪੀ. ਨੇ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਪਹਿਲਾਂ ਹੀ ਚਾਰ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਇਸ ਸਬੰਧ ਵਿੱਚ ਐਨਡੀਪੀਐਸ ਐਕਟ ਦੀ ਧਾਰਾ 15ਸੀ/61/85 ਦੇ ਤਹਿਤ ਮੁਕੱਦਮਾ ਨੰਬਰ 209, ਮਿਤੀ 07.10.2026, ਥਾਣਾ ਸਦਰ ਟੋਹਾਣਾ ਵਿਖੇ ਦਰਜ ਕੀਤਾ ਗਿਆ ਹੈ। ਪੁਲਿਸ ਹੁਣ ਨਸ਼ੀਲੇ ਪਦਾਰਥਾਂ ਦੀ ਖੇਪ ਦੇ ਸਰੋਤ, ਇਸਦੇ ਸਪਲਾਇਰਾਂ ਤੇ ਪੂਰੇ ਨੈੱਟਵਰਕ ਦੀ ਜਾਂਚ ਕਰ ਰਹੀ ਹੈ।
ਪਿਛਲੀ ਖ਼ਬਰ ਕਾਲਾਂਵਾਲੀ ਵਿਚ ਬਾਜਰੇ ਦੀ ਸਰਕਾਰੀ ਖਰੀਦ ਸ਼ੁਰੂ ਹੋਵੇਗੀ - ਆਜ਼ਾਦ ਅਗਲੀ ਖ਼ਬਰ ਵੋਟ ਦੀ ਤਾਕਤ ਨਾਲ ਖਿਲਵਾੜ ਬਰਦਾਸ਼ਤ ਨਹੀਂ - ਕਾਂਗਰਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।