ਸਿਹਤਮੰਦ ਸਮਾਜ ’ਚ ਸਫ਼ਾਈ ਸਾਰਿਆਂ ਲਈ ਜ਼ਰੂਰੀ ਹੈ - ਅਸ਼ੋਕ ਚੋਪੜਾ
ਰਤੀਆ, 8 ਅਕਤੂਬਰ (ਬੇਅੰਤ ਕੌਰ ਮੰਡੇਰ)- ਹਰ ਕਿਸੇ ਨੂੰ ਆਪਣੇ ਜੀਵਨ ’ਚ ਸਫ਼ਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਸਫ਼ਾਈ ਬਣਾਈ ਰੱਖਣੀ ਚਾਹੀਦੀ ਹੈ ਕਿਉਂਕਿ ਜ਼ਿਆਦਾਤਰ ਬਿਮਾਰੀਆਂ ਗੰਦਗੀ ਨਾਲ ਫੈਲਦੀਆਂ ਹਨ। ਇਹ ਪ੍ਰਗਟਾਵਾ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਐਡਵੋਕੇਟ ਅਸ਼ੋਕ ਚੋਪੜਾ ਨੇ ਸ਼ਹਿਰ ਦੇ ਇਕ ਨਿੱਜੀ ਹਸਪਤਾਲ ’ ਚ ਹਿਊਮਨ ਹੈਲਪਿੰਗ ਹਾਰਟਸ ਐਸੋਸੀਏਸ਼ਨ ਦੁਆਰਾ ਲਗਾਏ ਗਏ ਬਲ਼ੂ ਆਈ ਸੈਨੀਟਾਈਜ਼ਰ ਡਿਸਪੈਂਸਰ ਦਾ ਉਦਘਾਟਨ ਕਰਨ ਮੌਕੇ ਕੀਤਾ।
ਅਜੀਤ ਡੈਸਕ
09-10-2026