09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸਤਲੁਜ ਹਾਈਟੈੱਕ ਨਾਕੇ 'ਤੇ ਪੁੱਜੇ ਐੱਸ.ਐੱਸ.ਪੀ. ਦਿਹਾਤੀ, 'ਆਪ੍ਰੇਸ਼ਨ ਪ੍ਰਹਾਰ' ਜਾਰੀ

ਅਜੀਤ ਡੈਸਕ 25-01-2026

ਫਿਲੌਰ, 24 ਜਨਵਰੀ (ਵਿਪਨ ਗੈਰੀ)- ਪੁਲਿਸ ਵੱਲੋਂ ਗੈਂਗਸਟਰ ਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਏ ਆਪ੍ਰੇਸ਼ਨ ਪ੍ਰਹਾਰ ਤਹਿਤ ਫਿਲੌਰ ਸਤਲੁਜ ਹਾਈਟੈੱਕ ਨਾਕੇ 'ਤੇ ਪੁੱਜੇ ਐੱਸ.ਐੱਸ.ਪੀ. ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇੱਥੇ ਹਾਈਟੈੱਕ ਨਾਕੇ 'ਤੇ ਡੀ.ਐਸ.ਪੀ. ਭਾਰਤ ਮਸੀਹ ਦੀ ਟੀਮ ਵੱਲੋਂ 40 ਦੇ ਕਰੀਬ ਵਾਹਨਾਂ ਨੂੰ ਬੰਦ ਕੀਤਾ ਗਿਆ ਹੈ ਤੇ ਸ਼ੱਕੀ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਇਸ ਤੋਂ ਇਲਾਕੇ ਦੇ 100 ਦੇ ਕਰੀਬ ਵੱਖ-ਵੱਖ ਗੁੱਜਰਾਂ ਅਤੇ ਹੋਰ ਡੇਰਿਆਂ ਨੂੰ ਚੈੱਕ ਕਰਦੇ ਹੋਏ ਬਾਰੀਕੀ ਨਾਲ ਡਾਟਾ ਇਕੱਠਾ ਕੀਤਾ ਗਿਆ ਹੈ | ਡੀ.ਐੱਸ.ਪੀ. ਫਿਲੌਰ ਭਾਰਤ ਮਸੀਹ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਸਬ ਡਵੀਜ਼ਨ ਅੰਦਰ ਹਰ ਪ੍ਰਕਾਰ ਦੀਆਂ ਪੁਲਿਸ ਗਤੀਵਿਧੀਆਂ ਨੂੰ ਤੇਜ਼ ਕੀਤਾ ਗਿਆ ਹੈ |

ਪਿਛਲੀ ਖ਼ਬਰ ਸੂਰਾਨੁੁੱਸੀ ਨੇੜੇ ਖੇਤ 'ਚ ਬਣਿਆ ਡੂੰਘਾ ਟੋਆ ਨਾਬਾਲਗ ਲਈ ਜਾਨਲੇਵਾ ਸਾਬਿਤ ਹੋਇਆ ਅਗਲੀ ਖ਼ਬਰ ਸੂਰਿਆ ਐਨਕਲੇਵ ਦੇ ਸਾਂਝੇ ਵਫਦ ਨੇ ਨਿਤਿਨ ਕੋਹਲੀ ਨਾਲ ਕੀਤੀ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।