09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੂਰਾਨੁੁੱਸੀ ਨੇੜੇ ਖੇਤ 'ਚ ਬਣਿਆ ਡੂੰਘਾ ਟੋਆ ਨਾਬਾਲਗ ਲਈ ਜਾਨਲੇਵਾ ਸਾਬਿਤ ਹੋਇਆ

ਅਜੀਤ ਡੈਸਕ 25-01-2026
ਮਕਸੂਦਾਂ, 24 ਜਨਵਰੀ (ਸੌਰਵ ਮਹਿਤਾ)- ਸੂਰਾਨੁੁੱਸੀ ਨੇੜੇ ਵਾਪਰੀ ਇੱਕ ਦਰਦਨਾਕ ਘਟਨਾ ਨੇ ਪੂਰੇ ਸਿਸਟਮ ਨੂੰ ਕਟਹਿਰੇ 'ਚ ਖੜ੍ਹਾ ਕਰ ਦਿੱਤਾ ਹੈ | ਇੱਥੇ ਕਿਸਾਨ ਵੱਲੋਂ ਆਪਣੇ ਖੇਤ ਵਿਚ ਮੀਂਹ ਦਾ ਪਾਣੀ ਇਕੱਠਾ ਕਰਨ ਦੇ ਨਾਂਅ 'ਤੇ ਵੱਡਾ ਤੇ ਡੂੰਘਾ ਟੋਆ ਪੁੱਟਿਆ ਗਿਆ ਸੀ ਜਿਸ 'ਤੇ ਨਾ ਕੋਈ ਵਾੜ ਸੀ, ਨਾ ਚੇਤਾਵਨੀ ਬੋਰਡ ਜੋ ਕਿ ਇੱਕ 9 ਸਾਲਾ ਮਾਸੂਮ ਬੱਚੇ ਲਈ ਜਾਨਲੇਵਾ ਸਾਬਿਤ ਹੋਇਆ | ਸਵਾਲ ਇਹ ਹੈ ਕਿ ਅਜਿਹੇ ਖ਼ਤਰਨਾਕ ਟੋਏ ਬਣਾਉਣ ਦੀ ਆਗਿਆ ਕਿਸ ਨੇ ਦਿੱਤੀ ਅਤੇ ਇਸ ਦੀ ਨਿਗਰਾਨੀ ਕਿਉਂ ਨਹੀਂ ਹੋਈ? ਮਿ੍ਤਕ ਬੱਚੇ ਦੀ ਪਹਿਚਾਣ ਸ਼ਿਵਮ (9) ਵਜੋਂ ਹੋਈ ਹੈ | ਜਾਣਕਾਰੀ ਮੁਤਾਬਿਕ ਸ਼ਿਵਮ ਆਪਣੇ ਇੱਕ ਹੋਰ ਸਾਥੀ ਨਾਲ ਪਤੰਗ ਲੁੱਟਣ ਲਈ ਦੌੜ ਰਿਹਾ ਸੀ | ਖੇਡਦੇ-ਖੇਡਦੇ ਦੋਵੇਂ ਬੱਚੇ ਖੇਤਾਂ ਵੱਲ ਚਲੇ ਗਏ ਤੇ ਅਚਾਨਕ ਸ਼ਿਵਮ ਉਸ ਟੋਏ ਵਿਚ ਡਿਗ ਗਿਆ ਅਤੇ ਪਾਣੀ ਵਿਚ ਡੁੱਬਣ ਕਾਰਨ ਉਸ ਦੀ ਮੌਕੇ 'ਤੇ ਹੀ ਮÏਤ ਹੋ ਗਈ | ਹਾਦਸੇ ਦੀ ਸਭ ਤੋਂ ਦਰਦਨਾਕ ਗੱਲ ਇਹ ਰਹੀ ਕਿ ਪਰਿਵਾਰਕ ਮੈਂਬਰਾਂ ਨੂੰ ਲੰਬੇ ਸਮੇਂ ਤੱਕ ਇਸ ਭਿਆਨਕ ਹਾਦਸੇ ਦੀ ਕੋਈ ਜਾਣਕਾਰੀ ਨਹੀਂ ਸੀ | ਸ਼ਾਮ ਕਰੀਬ 5:30 ਵਜੇ ਤੱਕ ਜਦ ਬੱਚਾ ਘਰ ਵਾਪਸ ਨਹੀਂ ਆਇਆ ਤਾਂ ਪਰਿਵਾਰ ਨੇ ਆਪਣੇ ਤੌਰ 'ਤੇ ਤਲਾਸ਼ ਸ਼ੁਰੂ ਕੀਤੀ | ਜਦ ਕੋਈ ਸੁਰਾਗ ਨਾ ਮਿਲਿਆ ਤਾਂ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ | ਇਤਲਾਹ ਮਿਲਣ 'ਤੇ ਥਾਣਾ ਡਿਵੀਜ਼ਨ ਨੰਬਰ 1 ਦੇ ਮੁਖੀ ਰਾਕੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ | ਪੁਲਿਸ ਵੱਲੋਂ ਤਲਾਸ਼ ਦੌਰਾਨ ਬੱਚੇ ਨਾਲ ਖੇਡ ਰਹੇ ਦੂਜੇ ਬੱਚੇ ਤੋਂ ਪੁੱਛਗਿੱਛ ਕੀਤੀ ਗਈ ਜਿਸ ਨੇ ਦੱਸਿਆ
ਕਿ ਉਹ ਖੇਤਾਂ ਵੱਲ ਗਏ ਸਨ | ਹਨੇਰਾ ਹੋਣ ਦੇ ਬਾਵਜੂਦ ਪੁਲਿਸ ਟੀਮ ਖੇਤਾਂ ਵਿਚ ਪਹੁੰਚੀ | ਜਦ ਉੱਥੇ ਵੱਡਾ ਟੋਆ ਵੇਖਿਆ ਗਿਆ ਤਾਂ ਸ਼ੱਕ ਪੱਕਾ ਹੋ ਗਿਆ | ਇੱਕ ਨÏਜਵਾਨ ਨੂੰ ਟੋਏ ਵਿਚ ਉਤਾਰਿਆ ਗਿਆ ਜਿਸ ਨੇ ਅੰਦਰ ਬੱਚੇ ਦੀ ਮÏਜੂਦਗੀ ਦੀ ਪੁਸ਼ਟੀ ਕੀਤੀ | ਬੱਚੇ ਨੂੰ ਬਾਹਰ ਕੱਢਿਆ ਗਿਆ ਪਰ ਤਦ ਤੱਕ ਦੇਰ ਹੋ ਚੁੱਕੀ ਸੀ | ਪੁਲਿਸ ਵੱਲੋਂ ਬੱਚੇ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ | ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਹੋਵੇਗੀ | ਹਾਲਾਂਕਿ ਵੱਡਾ ਸਵਾਲ ਅਜੇ ਵੀ ਕਾਇਮ ਹੈ ਕਿ ਕੀ ਖੇਤ ਦੇ ਮਾਲਕ ਦੀ ਲਾਪਰਵਾਹੀ ਅਤੇ ਪ੍ਰਸ਼ਾਸਨ ਦੀ ਅਣਦੇਖੀ ਲਈ ਕੋਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਜਾਂ ਨਹੀਂ |
ਪਿਛਲੀ ਖ਼ਬਰ ਸਰਫੇਸ ਵਾਟਰ ਪ੍ਰਾਜੈਕਟ 'ਚ ਦੇਰੀ ਲਈ ਐਲ. ਐਂਡ ਟੀ. ਕੰਪਨੀ ਨੂੰ 7.5 ਕਰੋੜ ਰੁਪਏ ਜੁਰਮਾਨਾ <br/> ਅਗਲੀ ਖ਼ਬਰ ਸਤਲੁਜ ਹਾਈਟੈੱਕ ਨਾਕੇ 'ਤੇ ਪੁੱਜੇ ਐੱਸ.ਐੱਸ.ਪੀ. ਦਿਹਾਤੀ, 'ਆਪ੍ਰੇਸ਼ਨ ਪ੍ਰਹਾਰ' ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।