08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਵੱਖ-ਵੱਖ ਸਕੂਲਾਂ 'ਚ ਟ੍ਰੈਫਿਕ ਨਿਯਮਾਂ ਸੰਬੰਧੀ ਸੈਮੀਨਾਰ <br/>

ਕੈਂਪ ਦÏਰਾਨ ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਮਸ਼ੇਰ ਵਿਖੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਜਸਵੀਰ ਸਿੰਘ¢ ਤਸਵੀਰ - ਹਰਵਿੰਦਰ ਕੁਮਾਰ <br/> 25-01-2026
ਜਮਸ਼ੇਰ ਖਾਸ, 24 ਜਨਵਰੀ (ਹਰਵਿੰਦਰ ਕੁਮਾਰ)-ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ), ਜਮਸ਼ੇਰ ਖਾਸ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ )ਜਮਸ਼ੇਰ ਖਾਸ ਵਿਖੇ ਏਐਸਆਈ ਜਸਬੀਰ ਸਿੰਘ ਦੀ ਅਗਵਾਈ ਵਿੱਚ ਸੜਕ ਸੁਰੱਖਿਆ ਸਬੰਧੀ ਸੈਮੀਨਾਰ ਲਗਾਇਆ ਗਿਆ¢ ਸੈਮੀਨਾਰ ਦÏਰਾਨ ਦÏਰਾਨ ਏਐਸਆਈ ਜਸਬੀਰ ਸਿੰਘ ਅਤੇ ਉਨਾਂ ਦੀ ਟੀਮ ਦੇ ਮੈਂਬਰ ਅਨੁਰਾਗ ਜੋਸ਼ੀ ,ਬਲਜੀਤ ਕÏਰ ਨੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ¢ ਉਨ੍ਹਾਂ ਨੂੰ ਦੋ-ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੈਟ ਪਹਿਨਣ, ਚਾਰ-ਪਹੀਆ ਵਾਹਨਾਂ ਵਿੱਚ ਸੀਟ ਬੈਲਟ ਦੀ ਵਰਤੋਂ, ਨਾਬਾਲਿਗ ਉਮਰ ਵਿੱਚ ਵਾਹਨ ਨਾ ਚਲਾਉਣ, ਨਸ਼ੇ ਦੀ ਹਾਲਤ ਵਿੱਚ ਡਰਾਈਵਿੰਗ ਤੋਂ ਬਚਣ, ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰਨ ਅਤੇ ਟ੍ਰੈਫਿਕ ਸੰਕੇਤਾਂ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ ਗਿਆ¢ਸੈਮੀਨਾਰ ਦÏਰਾਨ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਉਚਿਤ ਜਵਾਬ ਦਿੰਦਿਆ ਉਨ੍ਹਾਂ ਨੇ ਸੁਰੱਖਿਅਤ ਡਰਾਈਵਿੰਗ ਦੀ ਮਹੱਤਤਾ ਬਾਰੇ ਸਮਝਾਇਆ¢ ਵਿਦਿਆਰਥੀਆਂ ਵੱਲੋਂ ਸੈਮੀਨਾਰ ਵਿੱਚ ਪੂਰੀ ਰੁਚੀ ਦਿਖਾਈ ਗਈ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਭਰੋਸਾ ਦਿੱਤਾ ਗਿਆ¢ ਸੈਮੀਨਾਰ ਦÏਰਾਨ ਪਿ੍ੰਸੀਪਲ ਅਸ਼ੋਕ ਬਸਰਾ ਅਤੇ ਪਿ੍ੰਸੀਪਲ ਜਸਵਿੰਦਰ ਕÏਰ ਨੇ ਸੜਕ ਸੁਰੱਖਿਆ ਸਬੰਧੀ ਟਰੈਫਿਕ ਟੀਮ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਐਲ. ਕੇ. ਸੀ. ਟੀ. ਸੀ. ਦੇ ਕੈਡਿਟ ਦੀ ਆਰਮੀ ਫਲੈਗ-ਡੇ ਪਰੇਡ ਲਈ ਚੋਣ <br/> ਅਗਲੀ ਖ਼ਬਰ ਸ਼ਿਵ ਜਯੋਤੀ ਪਬਲਿਕ ਸਕੂਲ ਦੇ ਯੁਵਰਾਜ ਸ਼ਰਮਾ ਨੂੰ ਪ੍ਰਸੰਸਾ ਪੁਰਸਕਾਰ ਮਿਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।