06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਏ.ਐਸ.ਆਈ. ਰਜਿੰਦਰ ਸ਼ਰਮਾ ਨੇ ਪੁਲਿਸ ਚੌਕੀ ਕਿਸ਼ਨਗੜ੍ਹ ਦਾ ਬਤੌਰ ਇੰਚਾਰਜ ਅਹੁਦਾ ਸੰਭਾਲਿਆ

ਅਜੀਤ ਡੈਸਕ 25-01-2026
ਕਿਸ਼ਨਗੜ੍ਹ, 24 ਜਨਵਰੀ (ਹੁਸਨ ਲਾਲ) - ਏ.ਐਸ.ਆਈ. ਰਜਿੰਦਰ ਸ਼ਰਮਾ ਨੇ ਪੁਲਿਸ ਚੌਕੀ ਕਿਸ਼ਨਗੜ੍ਹ ਦਾ ਬਤੌਰ ਇੰਚਾਰਜ ਅਹੁਦਾ ਸੰਭਾਲ ਲਿਆ ਹੈ | ਏ.ਐਸ.ਆਈ. ਰਜਿੰਦਰ ਸ਼ਰਮਾ ਇਸ ਤੋਂ ਪਹਿਲਾਂ ਅਲਾਵਲਪੁਰ, ਲਸਾੜਾ ਹੋਰ ਚੌਕੀਆਂ ਵਿਚ ਬਤੌਰ ਇੰਚਾਰਜ ਅਤੇ ਵੱਖ-ਵੱਖ ਥਾਣਿਆਂ ਵਿਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ | ਅਹੁਦਾ ਸੰਭਾਲਣ ਉਪਰੰਤ ਗੱਲਬਾਤ ਕਰਦਿਆਂ ਏ.ਐਸ.ਆਈ. ਰਜਿੰਦਰ ਸ਼ਰਮਾ ਨੇ ਕਿਹਾ ਕਿ ਇਲਾਕੇ ਦਾ ਮਾਹੌਲ ਖ਼ਰਾਬ ਕਰਨ ਵਾਲੇ, ਦੜੇ ਸੱਟੇ ਵਾਲੇ, ਨਸ਼ਾ ਸਮਗਲਰਾਂ ਤੇ ਸਮਾਜ ਵਿਰੋਧੀ ਗਲਤ ਅਨਸਰਾਂ ਦੇ ਨਾਲ-ਨਾਲ ਬੁਲਟ ਮੋਟਰਸਾਈਕਲਾਂ 'ਤੇ ਪਟਾਕੇ ਪਾਉਣ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ |

ਪਿਛਲੀ ਖ਼ਬਰ ਲੋੜਵੰਦ ਸਕੂਲੀ ਬੱਚਿਆਂ ਦਾ ਸਹਿਯੋਗ ਕਰੋ : ਸਰਪੰਚ ਗੁਰਦੇਵ ਸਿੰਘ ਪਿੱਪਲੀ <br/> ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਨਾਲ ਕਰੋੜਾਂ ਲੋਕਾਂ ਨੂੰ ਫਾਇਦਾ ਹੋਵੇਗਾ- ਗੁਲਾਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।