04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸ਼ਾਹਕੋਟ ਦੀ ਪੀਟਾ ਕਾਲੋਨੀ ਦੀਆਂ ਗਲੀਆਂ ਚਿੱਕੜ ਨਾਲ ਭਰੀਆਂ <br/>

ਅਜੀਤ ਡੈਸਕ 25-01-2026
ਸ਼ਾਹਕੋਟ, 24 ਜਨਵਰੀ (ਸੁਖਦੀਪ ਸਿੰਘ)- ਸ਼ਾਹਕੋਟ ਦੀ ਪੀਟਾ ਕਲੌਨੀ ਦੀਆਂ ਸੜਕਾਂ ਤੇ ਗਲੀਆਂ ਦੀ ਹਾਲਤ ਬਹੁਤ ਮਾੜੀ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਲੋਕਾਂ ਨੇ ਦੱਸਿਆ ਕਿ ਕਲੌਨੀ 'ਚ ਸਰਕਾਰੀ ਪਾਈਪ ਪਾਏ ਗਏ ਹਨ ਜਿਸ ਜਗ੍ਹਾ ਪਾਈਪ ਪਾਏ ਗਏ ਉਥੇ ਮਿੱਟੀ ਬੈਠਣ ਕਾਰਨ ਟੋਏ ਪਏ ਹੋਏ ਹਨ | ਇਸ ਕਲੌਨੀ 'ਚ ਇਕ ਨਿੱਜੀ ਸਕੂਲ ਹੈ, ਜਿੱਥੇ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਸਕੂਲ ਛੱਡਣ-ਲਿਆਉਣ, ਸਕੂਲ ਦੀਆਂ ਬੱਸਾਂ ਤੇ ਹੋਰ ਵਾਹਨ ਲੰਘਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬੀਤੇ ਦਿਨ ਪਏ ਭਾਰੀ ਮੀਂਹ ਨੇ ਕਲੋਨੀ ਦੀਆਂ ਗਲੀਆਂ ਚਿੱਕੜ ਨਾਲ ਭਰ ਦਿੱਤੀਆਂ ਤੇ ਸਾਰੇ ਪਾਸੇ ਤਿਲਕਣ ਹੋ ਗਈ | ਲੋਕ ਬਚ-ਬਚਾਅ ਕਰਦੇ ਬੜੀ ਮੁਸ਼ਕਲ ਨਾਲ ਇਥੋਂ ਲੰਘ ਰਹੇ ਹਨ | ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦੀ ਕਲੋਨੀ ਦੀਆਂ ਗਲੀਆਂ ਦੀ ਮੁਰੰਮਤ ਕਰਵਾਈ ਜਾਵੇ |

ਪਿਛਲੀ ਖ਼ਬਰ ਗੁਜਰਾਤ ਦੇ ਲੋਕ ਆਮ ਆਦਮੀ ਪਾਰਟੀ ਸਰਕਾਰ ਲਈ ਪੱਕਾ ਮਨ ਬਣਾ ਚੁੱਕੇ ਹਨ- ਪਿੰਦਰ ਪੰਡੋਰੀ <br/> ਅਗਲੀ ਖ਼ਬਰ ਬਿਜਲੀ ਸਮੱਸਿਆਵਾਂ ਸੰਬੰਧੀ ਵਿਸ਼ੇਸ਼ ਕੈਂਪ 28 ਨੂੰ - ਪਵਨ ਟੀਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।