25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਫ਼ਰਜ਼ੀ ਨਾਕਾ ਲਗਾਉਣ ਵਾਲੇ ਕਰਮਚਾਰੀ ਨੂੰ ਬਰਖ਼ਾਸਤ ਕਰਨ ਦੀ ਮੰਗ <br/>

ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਪੁਲਿਸ ਅਧਿਕਾਰੀ ਨੂੰ ਮੰਗ ਪੱਤਰ ਦਿੰਦੇ ਹੋਏ ਜਥੇਬੰਦੀਆਂ ਦੇ ਆਗੂ | ਤਸਵੀਰ ਮੁਨੀਸ਼ <br/> 30-01-2026
ਜਲੰਧਰ, 29 ਜਨਵਰੀ (ਹਰਵਿੰਦਰ ਸਿੰਘ ਫੁੱਲ)- ਜਲੰਧਰ ਵਿੱਚ ਫਰਜ਼ੀ ਨਾਕਾ ਲਗਾਉਣ ਵਾਲੇ ਸ਼ਿਵ ਸੈਨਾ ਆਗੂ ਦੇ ਗਨਮੈਨ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਅਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਲੈ ਕੇ ਕਮਿਸ਼ਨਰ ਆਫ ਪੁਲਿਸ ਦੇ ਦਫਤਰ ਪਹੁੰਚੀਆਂ ਵੱਖ-ਵੱਖ ਸਿੱਖ, ਸਮਾਜਿਕ ਜਥੇਬੰਦੀਆਂ ਤੇ ਧਾਰਮਿਕ ਜਥੇਬੰਦੀਆਂ ਨੇ ਇਕ ਮੰਗ ਪੱਤਰ ਦਿੱਤਾ | ਜਾਣਕਾਰੀ ਦਿੰਦੇ ਹੋਏ ਹਰਜਿੰਦਰ ਸਿੰਘ ਜਿੰਦਾ ਨੇ ਦੱਸਿਆ ਕਿ ਕਿਵੇਂ ਸ਼ਿਵ ਸੈਨਾ ਆਗੂ ਨੇ ਆਪਣੇ ਸਿਕਿਉਰਟੀ ਵਾਸਤੇ ਲਏ ਗੰਨਮੈਨ ਦਾ ਦੁਰਉਪਯੋਗ ਕੀਤਾ ਹੈ | ਘਟਨਾ ਵਾਲੇ ਦਿਨ ਮੌਕੇ 'ਤੇ ਹੀ ਆਕਾਸ਼ਦੀਪ ਸਿੰਘ ਅਤੇ ਕਵਲਪ੍ਰੀਤ ਸਿੰਘ ਨੇ ਜਦੋਂ ਨਕਲੀ ਬਣੇ ਪੁਲਿਸ ਮੁਲਾਜ਼ਮਾਂ ਬਾਰੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਜਿਨ੍ਹਾਂ ਨੂੰ ਕਾਂਸਟੇਬਲ ਉੱਚ ਅਧਿਕਾਰੀ ਦੱਸ ਰਿਹਾ ਸੀ ਉਹ ਸ਼ਿਵ ਸੈਨਾ ਦੇ ਆਗੂ ਹੈ ਜੋ ਕਿ ਆਏ ਦਿਨ ਲੋਕਾਂ ਨੂੰ ਭੜਕਾ ਕੇ ਗਲਤ ਬਿਆਨਬਾਜ਼ੀ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਅਤੇ ਹੁਣ ਜਾਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਤੋਂ ਨਾਜਾਇਜ਼ ਢੰਗ ਨਾਲ ਤੰਗ ਕਰਦੇ ਹਨ | ਇਨਾ ਘਟਨਾਵਾਂ ਨੂੰ ਪ੍ਰਸ਼ਾਸਨ ਜਲਦ ਤੋਂ ਜਲਦ ਕਾਨੂੰਨੀ ਕਾਰਵਾਈ ਰਾਹੀ ਨੱਥ ਪਾਈ ਜਾਵੇ ਤਾਂ ਜੋ ਆਮ ਲੋਕਾਂ ਦਾ ਕਾਨੂੰਨ 'ਤੇ ਵਿਸ਼ਵਾਸ ਬਣਿਆ ਰਹੇ | ਇਸ ਮੌਕੇ ਸਿੱਖ ਸਟੂਡੈਂਟ ਫੈਡਰੇਸ਼ਨ ਜਲੰਧਰ ਅਤੇ ਸਿੱਖ ਜਥੇਬੰਦੀਆਂ ਦੇ ਜਥੇਦਾਰ ਭੁਪਿੰਦਰ ਸਿੰਘ, ਜਤਿੰਦਰ ਪਾਲ ਸਿੰਘ ਮਝੈਲ, ਸਮਾਜ ਸੇਵਕ ਪ੍ਰੋ. ਐਮ.ਪੀ. ਸਿੰਘ, ਅਮਰਿੰਦਰ ਸਿੰਘ, ਆਵਾਜ਼-ਏ-ਕੌਮ ਦੇ ਪ੍ਰਧਾਨ ਮਨਜੀਤ ਸਿੰਘ ਕਰਤਾਰਪੁਰ, ਜਸਵੰਤ ਸਿੰਘ, ਪਵਨਦੀਪ ਸਿੰਘ, ਹਰਸਿਮਰਨ ਸਿੰਘ ਕਾਕੂ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਬਰਸਾਤ ਨਾਲ ਸੜਕਾਂ ਦੀ ਹਾਲਤ ਹੋਈ ਖਰਾਬ, ਲਗਾਏ ਗਏ ਪੈਚ ਵੀ ਉੱਖੜੇ ਮਾਰਚ ਮਹੀਨੇ ਤੋਂ ਸੜਕਾਂ ਦੀ ਮੁਰੰਮਤ ਦਾ ਕੰਮ ਹੋਵੇਗ... ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਅੱਜ ਦਾ ਧਰਨਾ ਮੁਲਤਵੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।