25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਬਰਸਾਤ ਨਾਲ ਸੜਕਾਂ ਦੀ ਹਾਲਤ ਹੋਈ ਖਰਾਬ, ਲਗਾਏ ਗਏ ਪੈਚ ਵੀ ਉੱਖੜੇ ਮਾਰਚ ਮਹੀਨੇ ਤੋਂ ਸੜਕਾਂ ਦੀ ਮੁਰੰਮਤ ਦਾ ਕੰਮ ਹੋਵੇਗਾ ਸ਼ੁਰੂ <br/>

ਕੁੱਕੀ ਢਾਬ ਕੋਲ ਮੀਂਹ ਨਾਲ ਖ਼ਰਾਬ ਹੋਈ ਸੜਕ | (ਸੱਜੇ) ਮਾਸਟਰ ਤਾਰਾ ਸਿੰਘ ਨਗਰ ਵਿਚ ਧਸੀ ਹੋਈ ਸੜਕ ਦਾ ਹਿੱਸਾ | ਤਸਵੀਰਾਂ : ਮੁਨੀਸ਼ <br/> 30-01-2026
ਜਲੰਧਰ, 29 ਜਨਵਰੀ (ਸ਼ਿਵ)- ਕੁੱਝ ਦਿਨ ਪਹਿਲਾਂ ਪਏ ਮੀਂਹ ਕਾਰਨ ਸ਼ਹਿਰ ਦੀਆਂ ਕਈ ਸੜਕਾਂ ਦੀ ਹਾਲਤ ਹੋਰ ਖ਼ਰਾਬ ਹੋ ਗਈ ਹੈ ਜਿਸ ਕਰਕੇ ਨਗਰ ਨਿਗਮ ਵੱਲੋਂ ਠੰਢ ਦੇ ਮੌਸਮ ਵਿਚ ਤਿਆਰ ਹੋਏ ਮਟੀਰੀਅਲ ਨਾਲ ਜਿਨ੍ਹਾਂ ਸੜਕਾਂ ਵਿਚ ਪਏ ਟੋਇਆਂ ਨੂੰ ਭਰਿਆ ਗਿਆ ਸੀ ਉਹ ਵੀ ਉੱਖੜ ਗਏ ਹਨ | ਨਗਰ ਨਿਗਮ ਵੱਲੋਂ ਅਜੇ ਇਨ੍ਹਾਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਤਾਂ ਨਹੀਂ ਕੀਤਾ ਗਿਆ ਪਰ ਮੌਜੂਦਾ ਸਮੇਂ ਵਿਚ ਇਨ੍ਹਾਂ ਟੋਇਆਂ ਨੂੰ ਦੁਬਾਰਾ ਭਰਨ ਦਾ ਕੰਮ ਕੀਤਾ ਜਾ ਸਕਦਾ ਹੈ | ਨਿਗਮ ਵੱਲੋਂ ਤਿਆਰ ਮਟੀਰੀਅਲ ਦੀ ਉਸ ਵੇਲੇ ਵਰਤੋਂ ਕੀਤੀ ਜਾਂਦੀ ਹੈ ਜਦੋਂ ਠੰਢ ਦੇ ਮੌਸਮ ਵਿਚ ਲੁੱਕ ਬਜਰੀ ਨਾਲ ਸੜਕ ਨਹੀਂ ਬਣਾਈ ਜਾਂਦੀ ਹੈ ਪਰ ਤਿਆਰ ਮਟੀਰੀਅਲ ਨਾਲ ਸੜਕਾਂ ਵਿਚ ਪਏ ਟੋਇਆਂ ਨੂੰ ਭਰ ਦਿੱਤਾ ਜਾਂਦਾ ਹੈ | ਨਿਗਮ ਨੇ ਮੀਂਹ ਪੈਣ ਤੋਂ ਪਹਿਲਾਂ ਅਤੇ ਠੰਢ ਦੇ ਮੌਸਮ ਵਿਚ ਤਿਆਰ ਮਟੀਰੀਅਲ ਨਾਲ ਕਈ ਟੋਇਆਂ ਨੂੰ ਭਰਿਆ ਸੀ ਪਰ ਇਹ ਜ਼ਿਆਦਾ ਸਮਾਂ ਨਹੀਂ ਕੱਢ ਸਕੇ | ਨਿਗਮ ਵੱਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਮੌਕੇ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੇ ਰੂਟ 'ਤੇ ਵੀ ਕਈ ਟੋਇਆਂ ਨੂੰ ਭਰਿਆ ਗਿਆ ਹੈ | ਨਿਗਮ ਅਧਿਕਾਰੀਆਂ ਵੱਲੋਂ ਅਜੇ ਸੜਕਾਂ ਬਣਾਉਣ ਦਾ ਕੰਮ ਨਹੀਂ ਕੀਤਾ ਜਾਣਾ ਹੈ ਤੇ ਇਹ ਮਾਰਚ ਦੇ ਮਹੀਨੇ ਉਸ ਵੇਲੇ ਕੰਮ ਸ਼ੁਰੂ ਕੀਤਾ ਜਾਵੇਗਾ ਜਦੋਂ ਗਰਮੀਆਂ ਦਾ ਮੌਸਮ ਸ਼ੁਰੂ ਹੋ ਜਾਵੇਗਾ | ਠੰਢ ਦੇ ਮੌਸਮ 'ਚ ਉਂਜ ਵੀ ਲੁੱਕ ਬਜਰੀ ਪਾਉਣ ਨਾਲ ਸੜਕ ਬਣਾਉਣਾ ਠੀਕ ਨਹੀਂ ਰਹਿੰਦਾ ਹੈ | ਨਮੀ ਹੋਣ ਕਰਕੇ ਇਹ ਸੜਕ ਜਲਦੀ ਉੱਖੜ ਜਾਂਦੀ ਹੈ | ਨਗਰ ਨਿਗਮ ਵੱਲੋਂ ਪਠਾਨਕੋਟ ਰੋਡ ਨਿਗਮ ਦੀ ਹੱਦ 'ਚ ਪੈਂਦੀ ਸੜਕ ਦੇ ਹਿੱਸੇ ਨੂੰ ਠੀਕ ਵੀ ਕਰਵਾਇਆ ਗਿਆ ਹੈ |

ਪਿਛਲੀ ਖ਼ਬਰ ਨਿਗਮ ਦੇ ਉਡਣ ਦਸਤੇ ਨੇ ਪਾਣੀ ਸੀਵਰੇਜ ਦੇ ਕਈ ਡਿਫਾਲਟਰਾਂ ਦੇ ਕੁਨਕੈਸ਼ਨ ਕੱਟੇ ਅਗਲੀ ਖ਼ਬਰ ਫ਼ਰਜ਼ੀ ਨਾਕਾ ਲਗਾਉਣ ਵਾਲੇ ਕਰਮਚਾਰੀ ਨੂੰ ਬਰਖ਼ਾਸਤ ਕਰਨ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।