25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਨਿਗਮ ਦੇ ਉਡਣ ਦਸਤੇ ਨੇ ਪਾਣੀ ਸੀਵਰੇਜ ਦੇ ਕਈ ਡਿਫਾਲਟਰਾਂ ਦੇ ਕੁਨਕੈਸ਼ਨ ਕੱਟੇ

ਅਜੀਤ ਡੈਸਕ 30-01-2026
ਜਲੰਧਰ, 29 ਜਨਵਰੀ (ਸ਼ਿਵ)- ਵਿੱਤੀ ਵਰੇ੍ਹ ਦਾ ਟੀਚਾ ਪੂਰਾ ਕਰਨ ਅਤੇ ਮੇਅਰ ਵਨੀਤ ਧੀਰ ਤੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੀ ਹਦਾਇਤ 'ਤੇ ਨਗਰ ਨਿਗਮ ਵੱਲੋਂ ਵਿਸ਼ੇਸ਼ ਤੌਰ 'ਤੇ ਬਣਾਏ ਗਏ ਉੱਡਣ ਦਸਤੇ ਦੀ ਇੱਕ ਟੀਮ ਨੇ ਅੱਜ ਰੇਲਵੇ ਰੋਡ, ਫਗਵਾੜਾ ਗੇਟ, ਭਗਤ ਸਿੰਘ ਚੌਕ, ਪ੍ਰਤਾਪ ਬਾਗ਼ ਦੇ ਕੋਲ ਪਾਣੀ ਸੀਵਰੇਜ ਦੇ ਡਿਫਾਲਟਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਨਾ ਸਿਰਫ਼ 4 ਕੁਨੈਕਸ਼ਨ ਕੱਟੇ ਹਨ ਸਗੋਂ 2.15 ਲੱਖ ਦੀ ਵਸੂਲੀ ਕੀਤੀ ਹੈ | ਪਾਣੀ ਸੀਵਰੇਜ ਬਰਾਂਚ ਦੇ ਸੁਪਰਡੈਂਟ ਹਰਪ੍ਰੀਤ ਵਾਲੀਆ ਤੇ ਅਸ਼ਵਨੀ ਗਿੱਲ ਦੀ ਅਗਵਾਈ 'ਚ ਉੱਡਣ ਦਸਤੇ ਦੀ ਟੀਮ ਵੱਲੋਂ ਅੱਜ ਡਿਫਾਲਟਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ | ਟੀਮ ਵੱਲੋਂ ਅੱਜ ਪ੍ਰਤਾਪ ਬਾਗ਼ ਡੰਪ ਦੇ ਸਾਹਮਣੇ ਜਦੋਂ ਇੱਕ ਦੁਕਾਨਦਾਰ ਵੱਲੋਂ ਪਾਣੀ ਦੀ ਅਦਾਇਗੀ ਨਹੀਂ ਦਿੱਤੀ ਗਈ ਤਾਂ ਉਨਾਂ ਦਾ ਥੜ੍ਹਾ ਤੋੜ ਦਿੱਤਾ ਗਿਆ ਜਿਸ 'ਤੇ ਬਾਅਦ ਵਿਚ ਦੁਕਾਨਦਾਰ ਵੱਲੋਂ ਅਦਾਇਗੀ ਦਿੱਤੀ ਗਈ | ਹਰਪ੍ਰੀਤ ਵਾਲੀਆ ਨੇ ਕਿਹਾ ਕਿ ਦੁਕਾਨਦਾਰ ਵੱਲੋਂ ਬਾਅਦ ਵਿਚ ਸਾਰੀ ਅਦਾਇਗੀ ਕਰਨ ਦਾ ਭਰੋਸਾ ਦਿੱਤਾ ਗਿਆ | ਇਸ ਤੋਂ ਇਲਾਵਾ ਇੱਕ ਵਪਾਰਕ ਅਦਾਰੇ ਦਾ ਕੁਨੈਕਸ਼ਨ ਕੱਟਿਆ ਗਿਆ | ਉਨਾਂ ਦੱਸਿਆ ਕਿ ਅੱਜ 2.15 ਲੱਖ ਦੀ ਵਸੂਲੀ ਕੀਤੀ ਗਈ ਹੈ | ਬਕਾਇਆ ਵਸੂਲੀ ਲਈ ਪੇਸ਼ਗੀ ਚੈੱਕ ਲਏ ਗਏ ਹਨ | ਉਨਾਂ ਦੱਸਿਆ ਕਿ ਪਾਣੀ ਸੀਵਰੇਜ ਦੇ ਡਿਫਾਲਟਰਾਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਰਹੇਗੀ | ਉਨਾਂ ਦੱਸਿਆ ਕਿ ਰੋਜ਼ਾਨਾ ਹੀ ਹਰ ਜੋਨ ਵੱਲੋਂ ਡਿਫਾਲਟਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਟੀਮ ਵਿਚ ਜੇ. ਈ. ਸੁਰੇਸ਼ ਕੁਮਾਰ, ਇੰਸਪੈਕਟਰ ਪਰਵਿੰਦਰ ਸਿੰਘ, ਅਜੇ ਕੁਮਾਰ ਵੀ ਸ਼ਾਮਿਲ ਸਨ |
ਪ੍ਰਾਪਰਟੀ ਟੈਕਸ ਵਿਭਾਗ ਨੇ 4 ਜਾਇਦਾਦਾਂ ਸੀਲ ਕੀਤੀਆਂ
ਪ੍ਰਾਪਰਟੀ ਟੈਕਸ ਵਿਭਾਗ ਵੱਲੋਂ ਵੀ ਡਿਫਾਲਟਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਜਾਇਦਾਦਾਂ ਸੀਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਵਿਭਾਗ ਦੀ ਟੀਮ ਵੱਲੋਂ ਸਿਵਲ ਲਾਈਨ ਤੇ ਪਰਾਗਪੁਰ ਰੋਡ 'ਤੇ ਜਿਹੜੀਆਂ ਚਾਰ ਜਾਇਦਾਦਾਂ ਸੀਲ ਕੀਤੀਆਂ ਗਈਆਂ ਹਨ | ਉਨ੍ਹਾਂ ਵਿਚ ਵੀਵਾ ਕੋਲਾਜ ਮਾਲ ਵਿਖੇ ਇੱਕ ਥੀਏਟਰ, ਟਿਵਾਣਾ ਫਾਰਮ ਪਰਾਗਪੁਰ ਰੋਡ, ਇੰਟਰਨੈਸ਼ਨਲ ਹੋਟਲ ਦੇ ਨੇੜੇ ਵਾਈਨ ਦੀ
ਦੁਕਾਨ ਤੇ ਇੱਕ ਆਇਲੈਟਸ ਸੈਂਟਰ ਸ਼ਾਮਿਲ ਹੈ | ਬਾਅਦ ਵਿਚ ਠੇਕੇ ਵਾਲਿਆਂ ਵੱਲੋਂ 1.26 ਲੱਖ ਦੀ ਅਦਾਇਗੀ ਜਮ੍ਹਾਂ ਕਰਵਾਉਣ ਨਾਲ ਠੇਕਾ ਖ਼ੋਲ੍ਹ ਦਿੱਤਾ ਗਿਆ | ਜਾਇਦਾਦਾਂ ਸੀਲ ਕਰਨ ਮੌਕੇ ਸੁਪਰਡੈਂਟ ਮਹੀਪ ਸਰੀਨ, ਰਾਜੀਵ ਰਿਸ਼ੀ, ਭੁਪਿੰਦਰ ਸਿੰਘ ਬੜਿੰਗ ਤੇ ਹੋਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਜੈਕਾਰਿਆਂ ਦੀ ਗੂੰਜ 'ਚ ਬੇਗਮਪੁਰਾ ਐਕਸਪ੍ਰੈੱਸ ਜਲੰਧਰ ਤੋਂ ਵਾਰਾਨਸੀ ਲਈ ਰਵਾਨਾ <br/> ਅਗਲੀ ਖ਼ਬਰ ਬਰਸਾਤ ਨਾਲ ਸੜਕਾਂ ਦੀ ਹਾਲਤ ਹੋਈ ਖਰਾਬ, ਲਗਾਏ ਗਏ ਪੈਚ ਵੀ ਉੱਖੜੇ ਮਾਰਚ ਮਹੀਨੇ ਤੋਂ ਸੜਕਾਂ ਦੀ ਮੁਰੰਮਤ ਦਾ ਕੰਮ ਹੋਵੇਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।