25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਰੈਡੀਸਨ ਹੋਟਲ ਦੇ ਮਾਲਕ ਗੌਤਮ ਕਪੂਰ ਦੇ ਪਿਤਾ ਮਦਨ ਲਾਲ ਕਪੂਰ ਦਾ ਦਿਹਾਂਤ <br/>

ਮਦਨ ਲਾਲ ਕਪੂਰ ਦੇ ਅੰਤਿਮ ਸੰਸਕਾਰ ਮੌਕੇ ਉਨ੍ਹਾਂ ਦੇ ਬੇਟੇ ਗੌਤਮ ਕਪੂਰ ਨਾਲ ਦੁੱਖ ਸਾਂਝਾ ਕਰਦੇ ਹੋਏ ਡਾ. ਬਰਜਿੰਦਰ ਸਿੰਘ ਹਮਦਰਦ, ਸ੍ਰੀ ਸ਼ੀਤਲ ਵਿਜ, ਸ੍ਰੀ ਵਿਜੇ ਸਾਂਪਲਾ, ਸ੍ਰੀ ਇਰਵਿਨ ਖੰਨਾ, ਸ੍ਰੀ ਮਨੋਰੰਜਨ ਕਾਲੀਆ | ਤਸਵੀਰ: ਜੀ. ਪੀ. ਸਿੰਘ <br/> 30-01-2026
ਜਲੰਧਰ, 29 ਜਨਵਰੀ (ਸ਼ਿਵ)- ਜਲੰਧਰ ਦੇ ਰੈਡੀਸਨ ਹੋਟਲ ਦੇ ਮਾਲਕ ਸ੍ਰੀ ਗੌਤਮ ਕਪੂਰ ਦੇ ਪਿਤਾ ਅਤੇ ਪ੍ਰਸਿੱਧ ਕਾਰੋਬਾਰੀ ਤੇ ਸਮਾਜ ਸੇਵੀ ਮਦਨ ਲਾਲ ਕਪੂਰ ਦਾ ਅੱਜ ਦਿਹਾਂਤ ਹੋ ਗਿਆ | ਉਹ 95 ਸਾਲ ਦੇ ਸਨ | ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ ਨੂੰ ਮਾਡਲ ਟਾਊਨ ਸ਼ਮਸ਼ਾਨਘਾਟ ਵਿਚ ਕੀਤਾ ਗਿਆ | ਉਨ੍ਹਾਂ ਦੀ ਚਿਖਾ ਨੂੰ ਉਨ੍ਹਾਂ ਦੇ ਬੇਟੇ ਗੌਤਮ ਕਪੂਰ ਤੇ ਬੇਟੀ ਅਰਾਧਨਾ ਵੱਲੋਂ ਅਗਨੀ ਦਿਖਾਈ ਗਈ | ਇਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਵੱਖ-ਵੱਖ ਵਰਗਾਂ ਦੇ ਲੋਕਾਂ ਤੋਂ ਇਲਾਵਾ ਕਈ ਸਨਅਤਕਾਰਾਂ, ਕਾਰੋਬਾਰੀਆਂ ਨੇ ਮਦਨ ਲਾਲ ਕਪੂਰ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਤੇ ਸ੍ਰੀ ਗੌਤਮ ਕਪੂਰ ਨਾਲ ਦੁੱਖ ਸਾਂਝਾ ਕਰ ਕੇ ਉਨ੍ਹਾਂ ਨੂੰ ਦਿਲਾਸਾ ਦਿੱਤਾ | ਸ੍ਰੀ ਮਦਨ ਲਾਲ ਕਪੂਰ ਕਾਰੋਬਾਰੀ ਅਤੇ ਸਮਾਜ ਸੇਵਾ ਦੇ ਖੇਤਰ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਸਨ | ਇਸ ਮੌਕੇ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ, ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ੍ਰੀ ਸ਼ੀਤਲ ਵਿਜ, ਦੈਨਿਕ ਉੱਤਮ ਹਿੰਦੂ ਦੇ ਮੁੱਖ ਸੰਪਾਦਕ ਸ੍ਰੀ ਇਰਵਿਨ ਖੰਨਾ, ਸ੍ਰੀਮਤੀ ਵਾਣੀ ਵਿਜ, ਸਾਬਕਾ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ, ਭਾਜਪਾ ਦੀ ਕੌਮੀ ਕਾਰਜਕਾਰਨੀ ਮੈਂਬਰ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ, ਸ਼ੀਤਲ ਅੰਗੂਰਾਲ, ਜਗਬੀਰ ਸਿੰਘ ਬਰਾੜ, ਰਜਿੰਦਰ ਬੇਰੀ, ਏ. ਆਈ. ਜੀ. ਨਰੇਸ਼ ਡੋਗਰਾ, ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ, ਅਸ਼ੋਕ ਸਰੀਨ ਹਿੱਕੀ, ਸ੍ਰੀ ਸੁਰਿੰਦਰ ਸੇਠ, ਡਾ. ਰਸ਼ਮੀ ਵਿਜ, ਆਤਮਜੀਤ ਸਿੰਘ ਬਾਵਾ, ਮਨੋਜ ਅਗਰਵਾਲ, ਨਰੇਸ਼ ਸ਼ਰਮਾ, ਸੁਰੇਸ਼ ਸ਼ਰਮਾ, ਨਿਤਿਨ ਖੋਸਲਾ, ਬੌਬੀ ਸਹਿਗਲ, ਕੁਮਾਰ ਵਾਸਨ, ਰਾਜੇਸ਼ ਵਿਜ, ਡਾ. ਪਵਨ ਗੁਪਤਾ, ਡਾ. ਮਨੀਸ਼ ਖੁਰਾਨਾ, ਵਿਪਨ ਝਾਂਜੀ, ਸੰਦੀਪ ਬਹਿਲ, ਰਾਜਨ ਚੋਪੜਾ, ਕੌਂਸਲਰ ਹਰਜਿੰਦਰ ਸਿੰਘ ਲਾਡਾ, ਤਰੁਨ ਸਿੱਕਾ, ਵਰਿੰਦਰ ਮਲਿਕ, ਸੋਨੂੰ ਖ਼ਾਲਸਾ, ਸੌਰਭ ਖੁੱਲਰ, ਨਿੰਮੀ ਹੰਸ, ਸ਼ੈਲੀ ਭਾਟੀਆ ਤੋਂ ਇਲਾਵਾ ਹੋਰ ਲੋਕ ਵੀ ਵੱਡੀ ਗਿਣਤੀ 'ਚ ਹਾਜ਼ਰ ਸਨ |

ਪਿਛਲੀ ਖ਼ਬਰ ਐਸ. ਡੀ. ਕਾਲਜ ਦੇ ਕੈਡਿਟਾਂ ਨੇ ਵਿਸ਼ੇਸ਼ ਬੱਚਿਆਂ ਨਾਲ ਮਨਾਈ ਬਸੰਤ ਪੰਚਮੀ <br/> ਅਗਲੀ ਖ਼ਬਰ ਬਾਰ ਕੌਂਸਲ ਚੋਣਾਂ- ਸਮਰਥਨ ਲਈ ਵਕੀਲਾਂ ਕੋਲ ਪਹੁੰਚੇ ਐਡਵੋਕੇਟ ਕਰਨਜੀਤ ਸਿੰਘ ਨੂੰ ਮਿਲਿਆ ਭਰਵਾਂ ਹੁੰਗਾਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।