23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਸ. ਬਲਬੀਰ ਸਿੰਘ ਦੀ 18ਵੀਂ ਬਰਸੀ ਮੌਕੇ ਸ਼ਰਧਾਂਜਲੀ ਸਮਾਰੋਹ ਅੱਜ

ਅਜੀਤ ਡੈਸਕ 13-02-2026
ਜਲੰਧਰ, 12 ਫਰਵਰੀ (ਜਸਪਾਲ ਸਿੰਘ)- ਲਾਇਲਪੁਰ ਖਾਲਸਾ ਕਾਲਜ ਵਿਦਿਅਕ ਸੰਸਥਾਵਾਂ ਦੀ ਗਵਰਨਿਗ ਕੌਂਸਲ ਦੇ ਬਤੌਰ ਪ੍ਰਧਾਨ ਸਵ. ਬਲਬੀਰ ਸਿੰਘ ਨੇ 35 ਸਾਲ ਪੂਰੀ ਤਨਦੇਹੀ ਨਾਲ ਸੇਵਾ ਕੀਤੀ ¢ ਉਨ੍ਹਾਂ ਦੀ ਸੁਯੋਗ ਅਤੇ ਅਨੁਸ਼ਾਸਿਤ ਅਗਵਾਈ ਅਧੀਨ ਕਾਲਜ ਨੇ ਵਿੱਦਿਆ, ਸੱਭਿਆਚਾਰ, ਖੇਡਾਂ ਤੇ ਖੋਜ ਦੇ ਖੇਤਰ ਵਿੱਚ ਨਵੀਆਂ ਪੁਲਾਂਘਾਂ ਪੁੱਟਦਿਆਂ ਇੱਕ ਮਾਣ ਮੱਤਾ ਇਤਿਹਾਸ ਸਿਰਜਿਆ | ਉਚੇਰੀ ਸਿੱਖਿਆ ਪ੍ਰਤੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰਕੇ ਉਨ੍ਹਾਂ ਨੇ ਦੁਆਬੇ ਦੇ ਖੇਤਰ 'ਚ ਅਜਿਹੇ ਮੀਲ ਪੱਥਰ ਸਥਾਪਿਤ ਕੀਤੇ ਕਿ ਇਸ ਫਾਨੀ ਸੰਸਾਰ ਤੋਂ (18 ਸਾਲ ਪਹਿਲਾਂ) ਜਾਣ ਮਗਰੋਂ ਅੱਜ ਵੀ ਸਿੱਖਿਆ ਸ਼ਾਸਤਰੀ ਉਨ੍ਹਾਂ ਦੀ ਸੋਚ ਨੂੰ ਨਮਨ ਕਰਦੇ ਹਨ ¢ ਸ. ਬਲਬੀਰ ਸਿੰਘ ਨੇ ਰਾਜਨੀਤੀ ਵਿੱਚ ਰਹਿੰਦਿਆਂ ਸਿੱਖਿਆ ਦੇ ਮਹੱਤਵ ਨੂੰ ਸਭ ਤੋਂ ਮੋਹਰੀ ਰੱਖਿਆ ਤੇ ਵਿਰਸੇ ਤੋਂ ਪ੍ਰਾਪਤ ਰਾਜਨੀਤੀ ਵਿੱਚ ਕਦਮਬੋਸ਼ੀ ਕਰਦਿਆਂ 1972 ਤੋਂ 1977 ਤੱਕ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਵਿੱਚ ਆਪ ਨੇ ਬਤੌਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਵਜੋਂ ਸੇਵਾ ਨਿਭਾਈ | ਸਾਲ 1972 ਤੋਂ 1977 ਤੱਕ ਆਪ ਰਾਜ ਸਭਾ ਮੈਂਬਰ ਰਹੇ ਤੇ 1999 ਤੋਂ 2004 ਤੱਕ ਦੇਸ਼ ਦੀ 13ਵੀਂ ਲੋਕ ਸਭਾ ਦੇ ਮੈਂਬਰ ਚੁਣੇ ਗਏ | 2005 ਤੋਂ 2008 ਤੱਕ ਐਨ.ਆਰ.ਆਈ. ਸਭਾ ਪੰਜਾਬ ਦੇ ਪੈਟਰਨ ਰਹੇ | 13 ਫ਼ਰਵਰੀ 2008 ਨੂੰ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋਣ ਮਗਰੋਂ ਆਪਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਲਾਇਲਪੁਰ ਖ਼ਾਲਸਾ ਕਾਲਜ ਵਿਦਿਅਕ ਸੰਸਥਾਵਾਂ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਦੀ ਸੁਚੱਜੀ ਅਗਵਾਈ ਅਧੀਨ ਦੁਆਬੇ ਵਿੱਚ ਟੈਕਨੀਕਲ, ਇੰਜੀਨੀਅਰਿੰਗ ਤੇ ਲਾਅ ਆਦਿ ਵਿਦਿਅਕ ਸੰਸਥਾਵਾਂ ਖੋਲ੍ਹੀਆਂ | ਸਮੂਹ ਲਾਇਲਪੁਰ ਖ਼ਾਲਸਾ ਕਾਲਜ ਵਿੱਦਿਅਕ ਸੰਸਥਾਵਾਂ ਰੂਪੀ ਪਰਿਵਾਰ ਵੱਲੋਂ 13 ਫ਼ਰਵਰੀ 2026 ਦਿਨ ਸ਼ੁੱਕਰਵਾਰ ਨੂੰ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਸ. ਬਲਬੀਰ ਸਿੰਘ ਦੀ ਬਰਸੀ ਮਨਾਈ ਜਾ ਰਹੀ ਹੈ ¢
ਪਿਛਲੀ ਖ਼ਬਰ ਸਿੱਖ ਤਾਲਮੇਲ ਕਮੇਟੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਨ ਮਨਾਇਆ <br/> ਅਗਲੀ ਖ਼ਬਰ ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।