22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਅਰਜੁਨ ਐਵਾਰਡੀ ਉਲੰਪੀਅਨ ਸੁੱਚਾ ਸਿੰਘ 'ਤੇ ਲਿਖੀ ਕਿਤਾਬ ਪੰਡੋਰੀ ਸਕੂਲ ਨੂੰ ਭੇਟ <br/>

ਅਰਜੁਨ ਐਵਾਰਡੀ ਉਲੰਪੀਅਨ ਸੁੱਚਾ ਸਿੰਘ 'ਤੇ ਲਿਖੀ ਕਿਤਾਬ ਪੰਡੋਰੀ ਸਕੂਲ ਨੂੰ ਭੇਟ ਕਰਦੇ ਹੋਏ ਲੈਕਚਰਾਰ ਗੁਰਿੰਦਰ ਸਿੰਘ ਗੁਰੂ ਤੇ ਹੋਰ | ਅਜੀਤ:-ਤਸਵੀਰ <br/> 13-02-2026
ਜਲੰਧਰ, 12 ਫਰਵਰੀ (ਡਾ.ਜਤਿੰਦਰ ਸਾਬੀ) ਭਾਰਤ ਦੇਸ਼ ਲਈ ਵੱਖ ਵੱਖ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਮੈਡਲ ਜਿੱਤਣ ਵਾਲੇ ਐਥਲੀਟ ਸ. ਸੁੱਚਾ ਸਿੰਘ ਦੇ ਜੀਵਨ ਸੰਘਰਸ਼ ਨੂੰ ਸਮਰਪਿਤ ਕਿਤਾਬ ''ਸਿਰ੍ਹੜੀ ਯੋਧਾ''(ਲੇਖਕ ਮਨਦੀਪ ਸਿੰਘ ਸੁਨਾਮ) ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਨਿੱਝਰਾਂ ਦੀ ਲਾਇਬ੍ਰੇਰੀ ਨੂੰ ਭੇਂਟ ਕੀਤੀ ਗਈ | ਇਸ ਮੌਕੇ ਤੇ ਲੈਕਚਰਾਰ ਗੁਰਿੰਦਰ ਸਿੰਘ ਗੁਰੂ ਨੇ ਦੱਸਿਆ ਕਿ ਸੁੱਚਾ ਸਿੰਘ ਦੀ ਮਿਹਨਤੀ ਸ਼ਖਸ਼ੀਅਤ ਵਿਦਿਆਰਥੀਆਂ ਤੇ ਖਿਡਾਰੀਆਂ ਲਈ ਪ੍ਰੇਰਨਾਸਰੋਤ ਹੈ | ਉਹਨਾਂ ਨੇ ਆਰਥਿਕ - ਸਮਾਜਿਕ ਤੰਗੀਆਂ ਦੇ ਬਾਵਜੂਦ ਆਪਣੀ ਮਿਹਨਤ ਨਾਲ ਅੰਤਰਰਾਸ਼ਟਰੀ ਬੁਲੰਦੀਆਂ ਛੂਹੀਆਂ | ਸਾਲ 1975 ਦੀਆਂ ਏਸ਼ੀਅਨ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਦੇ ਨਾਲ ਨਾਲ ਸ.ਸੁੱਚਾ ਸਿੰਘ ਨੇ ਨਵਾਂ ਵਿਸ਼ਵ ਰਿਕਾਰਡ ਵੀ ਕਾਇਮ ਕੀਤਾ | ਰਾਸ਼ਟਰੀ ਪੱਧਰ ਤੇ ਉਹ ਅਨੇਕਾਂ ਵਾਰ ਬੈਸਟ ਅਥਲੀਟ ਬਣੇ ਅਤੇ ਪੰਜਾਬ ਦਾ ਨਾਮ ਸਮੁੱਚੇ ਭਾਰਤ ਅਤੇ ਵਿਸ਼ਵ ਵਿੱਚ ਰੌਸ਼ਨ ਕੀਤਾ | ਪਿਛਲੇ ਸਾਲ ਉਨਾਂ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਅਰਜੁਨ ਐਵਾਰਡ ਲਾਈਫਟਾਈਮ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ | ਲੈਕਚਰਾਰ ਗੁਰਿੰਦਰ ਗੁਰੂ ਨੇ ਕਿਹਾ ਕਿ ਖੇਡਾਂ ਵਿੱਚ ਨਾਮਣਾ ਖੱਟਣ ਵਾਲੀਆਂ ਅਜਿਹੀਆਂ ਸ਼ਖਸ਼ੀਅਤਾਂ ਤੇ ਖੇਡ ਸਾਹਿਤ ਸਾਡੇ ਸਕੂਲਾਂ ਕਾਲਜਾਂ ਦੇ ਸਿਲੇਬਸ ਦਾ ਹਿੱਸਾ ਹੋਣਾ ਚਾਹੀਦਾ ਹੈ | ਏਸ ਮੌਕੇ ਪਿ੍ੰਸੀਪਲ ਰਾਮ ਆਸਰਾ ਸਟੇਟ ਐਵਾਰਡੀ, ਸਕੂਲ ਇੰਚਾਰਜ ਸੁਰੇਸ਼ ਕੁਮਾਰ, ਲਾਇਬ੍ਰੇਰੀਅਨ ਸਰਬਜੀਤ ਸਿੰਘ, ਮਾਸਟਰ ਪਰਮਜੀਤ ਵਿਰਦੀ, ਕਿਤਾਬ - ਪ੍ਰੇਮੀ ਹਰਵਿੰਦਰ ਸਿੰਘ ਕਠਾਰ ਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਕੇ. ਐਮ. ਵੀ. ਨੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ 'ਉਮੰਗ ਇਨੋਕ੍ਰੀਏਟਿਵ ਕਾਰਨੀਵਲ' <br/> ਅਗਲੀ ਖ਼ਬਰ ਗੁਰਦੁਆਰਾ ਮਾਡਲ ਟਾਊਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।