12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਉਜਾੜੇ ਲੋਕਾਂ ਨੂੰ ਲਤੀਫਪੁਰਾ 'ਚ ਵਸਾਇਆ ਜਾਵੇ-ਬਾਜਵਾ <br/>

ਅਜੀਤ ਡੈਸਕ 14-02-2026
ਜਲੰਧਰ, 13 ਫਰਵਰੀ (ਸ਼ਿਵ)- ਲਤੀਫ਼ਪੁਰਾ ਦੇ ਪੀੜਤ ਮਹਿੰਦਰ ਸਿੰਘ ਬਾਜਵਾ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਨੇ ਲਤੀਫਪੁਰੇ ਵਿਚ ਆਪਣੇ ਖ਼ੂਨ ਪਸੀਨੇ ਦੀ ਕਮਾਈ ਨਾਲ 30 ਮਰਲੇ ਵਿਚ ਘਰ ਬਣਾਇਆ ਸੀ ਤੇ ਉਹ ਹੁਣ 30 ਮਰਲੇ ਛੱਡ ਕੇ 2-2 ਮਰਲੇ ਦੇ ਫਲੈਟ ਜਾਂ ਪਲਾਟ ਨਹੀਂ ਲੈਣਗੇ ਜੋ ਕਿ ਇੱਥੋਂ 15 ਕਿੱਲੋਮੀਟਰ ਦੂਰ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਉਹ ਲਤੀਫ਼ਪੁਰਾ ਤੋਂ ਬਿਨਾਂ ਹੋਰ ਕਿਤੇ ਵੀ ਜਗ੍ਹਾ ਨਹੀਂ ਲੈਣਗੇ | ਬਾਜਵਾ ਨੇ ਕਿਹਾ ਕਿ ਸਰਕਾਰ ਨੇ ਇੰਪਰੂਵਮੈਂਟ ਟਰੱਸਟ ਜਲੰਧਰ ਰਾਹੀਂ ਗ਼ੈਰ ਕਾਨੰੂਨੀ ਢੰਗ ਨਾਲ ਲਤੀਫ਼ਪੁਰਾ ਦੀ ਪੰਜ ਏਕੜ ਜ਼ਮੀਨ ਉੱਪਰ ਕਬਜ਼ਾ ਕੀਤਾ ਹੈ | ਮਹਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਲਤੀਫਪੁਰਾ ਦੇ ਲੋਕ ਸ਼ਾਂਤੀਪੂਰਨ ਤਰੀਕੇ ਨਾਲ ਆਪਣਾ ਸੰਘਰਸ਼ ਕਰ ਰਹੇ ਸੀ ਤਾਂ ਲੋਕਾਂ ਨੂੰ ਗੁਮਰਾਹ ਕਰਕੇ ਉਨ੍ਹਾਂ ਦਾ ਸੰਘਰਸ਼ ਖ਼ਤਮ ਕੀਤਾ ਗਿਆ | ਸ. ਬਾਜਵਾ ਨੇ ਕਿਹਾ ਕਿ ਉਜਾੜੇ ਲੋਕ ਲੰਬੇ ਸਮੇਂ ਤੋਂ ਮੰਗ ਕਰਦੇ ਰਹੇ ਸਨ ਕਿ ਉਹ ਪਾਕਿਸਤਾਨ ਬਣਨ ਤੋਂ ਬਾਅਦ ਹੀ ਇਸ ਇਲਾਕੇ ਵਿਚ ਰਹਿ ਰਹੇ ਹਨ ਪਰ ਉਨ੍ਹਾਂ ਦੀ ਨਹੀਂ ਸੁਣੀ ਗਈ ਹੈ ਤੇ ਪ੍ਰਸ਼ਾਸਨ ਨੇ ਧੱਕਾ ਕੀਤਾ ਹੈ |

ਪਿਛਲੀ ਖ਼ਬਰ ਲਤੀਫਪੁਰਾ ਮਸਲਾ ਹੱਲ ਕਰਵਾਉਣ 'ਤੇ ਜੁਆਇੰਟ ਐਕਸ਼ਨ ਕਮੇਟੀ ਵਲੋਂ ਮੁੱਖ ਮੰਤਰੀ ਦਾ ਸਨਮਾਨ <br/> ਅਗਲੀ ਖ਼ਬਰ 19 ਨੂੰ ਐੱਨ. ਪੀ. ਐੱਸ. ਕਰਮਚਾਰੀ ਫੂਕਣਗੇ ਮੁੱਖ ਮੰਤਰੀ ਪੰਜਾਬ ਦੇ ਪੁਤਲੇ-ਕੋਹਲੀ, ਮੱਲੀ, ਸੰਦੀਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।