ਮੀਟਿੰਗ ਦੌਰਾਨ 52 ਕਰੋੜ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ <br/>
ਅਜੀਤ ਡੈਸਕ
14-02-2026
ਹੁਸ਼ਿਆਰਪੁਰ ਦੇ ਠੇਕੇਦਾਰ ਨੇ 2 ਸਾਲ ਤੋਂ ਲਏ ਕੰਮ ਨਹੀਂ ਕੀਤੇ-ਮੇਅਰ
ਜਲੰਧਰ, (ਸ਼ਿਵ)- ਸਟਰੀਟ ਲਾਈਟ ਦੇ ਕੁੱਝ ਠੇਕੇਦਾਰਾਂ ਦੇ ਟੈਂਡਰ ਰੱਦ ਕਰਨ ਦਾ ਮਾਮਲਾ ਅੱਜ ਕਾਫ਼ੀ ਚਰਚਾ ਵਿਚ ਰਿਹਾ ਸੀ ਤਾਂ ਦੂਜੇ ਪਾਸੇ ਮੇਅਰ ਵਿਨੀਤ ਧੀਰ ਦਾ ਕਹਿਣਾ ਸੀ ਕਿ ਇੱਕ ਪਾਸੇ ਕੰਮਾਂ ਵਿਚ ਜ਼ਿਆਦਾ ਛੋਟ ਦੇਣ ਦੀ ਗੱਲ ਕਹੀ ਜਾ ਰਹੀ ਹੈ ਪਰ ਉਨ੍ਹਾਂ ਨੇ ਕਿਹਾ ਕਿ ਇਸ ਛੋਟ ਨੂੰ ਦੇਣ ਦਾ ਕਿ ਫ਼ਾਇਦਾ ਹੈ ਜੇਕਰ ਪਿਛਲੇ ਦੋ ਸਾਲ ਤੋਂ ਲਏ ਹੁਸ਼ਿਆਰਪੁਰ ਦੇ ਠੇਕੇਦਾਰ ਵਲੋਂ ਲਏ ਗਏ ਕੰਮ ਨਹੀਂ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਰਈਆ ਦੇ ਇੱਕ ਠੇਕੇਦਾਰਾਂ ਦੇ ਟੈਂਡਰਾਂ 'ਚ ਕੁੱਝ ਦਸਤਾਵੇਜ਼ਾਂ ਦੇ ਸ਼ੱਕੀ ਹੋਣ ਬਾਰੇ ਜਾਣਕਾਰੀ ਮਿਲੀ ਹੈ ਤਾਂ ਉਸ ਦੀ ਜਾਂਚ ਕਰਵਾਈ ਜਾਵੇਗੀ |