12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਵਲੋਂ ਵਿੱਤ ਤੇ ਠੇਕਾ ਕਮੇਟੀ ਮੀਟਿੰਗ ਦਾ ਬਾਈਕਾਟ <br/>

ਅਜੀਤ ਡੈਸਕ 14-02-2026
ਜਲੰਧਰ, 13 ਫਰਵਰੀ (ਸ਼ਿਵ)- ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਤੇ ਸਟਰੀਟ ਲਾਈਟ ਐਡਹਾਕ ਕਮੇਟੀ ਦੇ ਚੇਅਰਮੈਨ ਅਮਿੱਤ ਢਲ ਨੇ ਅੱਜ ਮੇਅਰ ਵਨੀਤ ਧੀਰ ਦੀ ਅਗਵਾਈ ਵਿਚ ਸ਼ੁਰੂ ਹੋਣ ਵਾਲੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਦਾ ਉਸ ਵੇਲੇ ਬਾਈਕਾਟ ਕਰ ਦਿੱਤਾ ਜਦੋਂ ਕਿ ਉਹ ਪਹਿਲਾਂ ਰੱਦ ਕੀਤੇ ਗਏ ਸਟਰੀਟ ਲਾਈਟਾਂ ਦੇ ਟੈਂਡਰਾਂ ਵਾਲੇ ਪੁਰਾਣੇ ਸਟਰੀਟ ਲਾਈਟ ਦੇ ਠੇਕੇਦਾਰਾਂ ਨਾਲ ਮੀਟਿੰਗ ਕਰਵਾਉਣਾ ਚਾਹੁੰਦੇ ਸੀ | ਦੱਸਿਆ ਜਾਂਦਾ ਹੈ ਕਿ ਮੇਅਰ ਵਨੀਤ ਧੀਰ ਨੇ ਸਟਰੀਟ ਲਾਈਟ ਦੇ ਠੇਕੇਦਾਰਾਂ ਨਾਲ ਬਾਅਦ ਵਿਚ ਮੀਟਿੰਗ ਕਰਨ ਦੀ ਗੱਲ ਕੀਤੀ ਜਿਸ ਤੋਂ ਨਾਰਾਜ਼ ਹੋ ਕੇ ਬਿਨਾਂ ਮੀਟਿੰਗ ਕੀਤੇ ਹੀ ਬਲਬੀਰ ਸਿੰਘ ਬਿੱਟੂ, ਮਲਕੀਤ ਸਿੰਘ ਵਾਪਸ ਚਲੇ ਗਏ | ਬਾਅਦ ਵਿਚ ਬਲਬੀਰ ਸਿੰਘ ਬਿੱਟੂ, ਮਲਕੀਤ ਸਿੰਘ, ਅਮਿੱਤ ਢਲ ਨੇ ਸਟਰੀਟ ਲਾਈਟ ਦੇ ਠੇਕੇਦਾਰਾਂ ਦੇ ਨਾਲ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਮਿਲ ਕੇ ਸਟਰੀਟ ਲਾਈਟ ਦੇ ਟੈਂਡਰਾਂ ਵਿਚ 35 ਤੋਂ 37 ਫੀਸਦੀ ਤੱਕ ਛੋਟ ਦੇਣ ਵਾਲੇ ਠੇਕੇਦਾਰਾਂ ਦਾ ਮਸਲਾ ਉਠਾਉਂਦੇ ਹੋਏ ਕਿਹਾ ਕਿ ਜ਼ਿਆਦਾ ਛੋਟ ਦੇਣ ਵਾਲੇ ਠੇਕੇਦਾਰਾਂ ਦੇ ਟੈਂਡਰ ਰੱਦ ਕਰਕੇ ਤੇ ਨਵੇਂ ਠੇਕੇਦਾਰ ਦੇ ਕਾਫੀ ਘੱਟ ਛੋਟ ਵਾਲੇ ਤੇ ਪੂਲ ਕਰਕੇ ਪਾਏ ਗਏ ਟੈਂਡਰਾਂ ਨੂੰ ਮਨਜੂਰੀ ਦੇਣ ਨਾਲ ਨਿਗਮ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਹੈ | ਇਸ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ | ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਉਕਤ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਸਾਰੇ ਮਾਮਲੇ ਬਾਰੇ ਜਾਂਚ ਕਰਵਾਉਣਗੇ ਤੇ ਸੋਮਵਾਰ, ਮੰਗਲਵਾਰ ਨੂੰ ਮਾਮਲੇ ਦੀਆਂ ਫਾਈਲਾਂ ਤਲਬ ਕਰਕੇ ਜਾਂਚ ਕਰਨਗੇ | ਆਗੂਆਂ ਦਾ ਕਹਿਣਾ ਸੀ ਕਿ ਜਿਹੜੇ ਠੇਕੇਦਾਰ ਨਿਗਮ ਨੂੰ ਟੈਂਡਰ ਵਿਚ ਜ਼ਿਆਦਾ ਛੋਟ ਦੇ ਰਹੇ ਹਨ ਤਾਂ ਉਨਾਂ ਨੂੰ ਕੰਮ ਮਿਲਣਾ ਚਾਹੀਦਾ ਸੀ ਉਲਟਾਂ ਉਨ੍ਹਾਂ ਦੇ ਟੈਂਡਰ ਹੀ ਰੱਦ ਕਰਕੇ ਸਿਰਫ਼ ਇੱਕੋ ਹੀ ਠੇਕੇਦਾਰ ਨੂੰ ਕੰਮ ਦਿੱਤਾ ਗਿਆ ਹੈ | ਬਾਅਦ ਵਿਚ ਡਿਪਟੀ ਮੇਅਰ ਮਲਕੀਤ ਸਿੰਘ ਦਾ ਕਹਿਣਾ ਸੀ ਕਿ ਜੇਕਰ ਇਨ੍ਹਾਂ ਵਿਵਾਦਤ ਟੈਂਡਰਾਂ ਨੂੰ ਰੱਦ ਨਾ ਕੀਤਾ ਤਾਂ ਉਹ ਮੁੱਖ ਮੰਤਰੀ ਨੂੰ ਮਿਲ ਕੇ ਉਨ੍ਹਾਂ ਦੇ ਧਿਆਨ ਵਿਚ ਮਾਮਲੇ ਨੂੰ ਲਿਆ ਕੇ ਜਾਂਚ ਕਰਵਾਉਣ ਦੀ ਮੰਗ ਕਰਨਗੇ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਪੰਜਾਬੀ-ਸੁਖਬੀਰ <br/> ਅਗਲੀ ਖ਼ਬਰ ਮੀਟਿੰਗ ਦੌਰਾਨ 52 ਕਰੋੜ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।