12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਪੰਜਾਬੀ-ਸੁਖਬੀਰ <br/>

ਅਜੀਤ ਡੈਸਕ 14-02-2026
•ਕਰਤਾਰਪੁਰ 'ਚ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ
ਕਰਤਾਰਪੁਰ, 13 ਫਰਵਰੀ (ਭਜਨ ਸਿੰਘ) - ਪੰਜਾਬ ਵਿਚ ਅੱਜ ਗੁੰਡਾਗਰਦੀ ਤੇ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ, ਹਰ ਪਾਸੇ ਲੁੱਟ ਖਸੁੱਟ ਮਚੀ ਪਈ ਹੈ | ਪੰਜਾਬ ਵਿਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਰਤਾਰਪੁਰ ਵਿਖੇ ਰੱਖੀ ਇੱਕ ਮੀਟਿੰਗ ਜੋ ਬਾਅਦ ਵਿਚ ਰੈਲੀ ਦਾ ਰੂਪ ਧਾਰ ਗਈ, ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਤੇ ਪੰਜਾਬੀਆਂ ਦੀ ਜਾਨ ਹੈ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਤਰੱਕੀ ਹੋਈ ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਹੀ ਹੋਈ ਸੀ | ਉਨ੍ਹਾਂ ਆਖਿਆ ਕਿ ਪੂਰੇ ਪੰਜਾਬ ਅੰਦਰ 'ਪੰਜਾਬ ਬਚਾਓ ਯਾਤਰਾ' 17 ਫ਼ਰਵਰੀ ਨੂੰ ਸ਼ੁਰੂ ਕੀਤੀ ਜਾਵੇਗੀ | ਇਸ ਮੌਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਕਰਤਾਰਪੁਰ ਦੇ ਹਲਕਾ ਇੰਚਾਰਜ ਸਾਬਕਾ ਐਮ.ਪੀ. ਤੇ ਸਾਬਕਾ ਮੰਤਰੀ ਮਹਿੰਦਰ ਸਿੰਘ ਕੇ.ਪੀ. ਨੂੰ ਹਲਕਾ ਇੰਚਾਰਜ ਨਿਯੁਕਤ ਕਰ ਕੇ ਕਰਤਾਰਪੁਰ ਹਲਕੇ ਦੀ ਜ਼ੁੰਮੇਵਾਰੀ ਸੰਭਾਲਣ ਲਈ ਥਾਪੜਾ ਦਿੱਤਾ ਗਿਆ | ਜੁੜੇ ਇਕੱਠ ਨੂੰ ਪ੍ਰਧਾਨ ਬਚਿੱਤਰ ਸਿੰਘ ਕੋਹਾੜ, ਗੁਰਮੀਤ ਸਿੰਘ ਦਾਦੂਵਾਲ, ਜਥੇਦਾਰ ਰਣਜੀਤ ਸਿੰਘ ਕਾਹਲੋਂ, ਤਜਿੰਦਰ ਸਿੰਘ ਨਿੱਝਰ, ਸਰਦੂਲ ਸਿੰਘ ਬੂਟਾ, ਪੱਪੂ ਗਾਖਲ, ਹਰਸੁਲਿੰਦਰ ਸਿੰਘ ਬੋਲੀਨਾ, ਬਲਜੀਤ ਸਿੰਘ ਸੋਹਲ ਆਦਿ ਵੱਲੋਂ ਸੰਬੋਧਨ ਕੀਤਾ ਗਿਆ |
ਸਟੇਜ ਸਕੱਤਰ ਦੀ ਜ਼ੁੰਮੇਵਾਰੀ ਗੁਰਨੇਕ ਸਿੰਘ ਢਿੱਲੋਂ ਤੇ ਗੁਰਦੇਵ ਸਿੰਘ ਮਾਹਲ ਵੱਲੋਂ ਨਿਭਾਈ ਗਈ | ਇਸ ਮੌਕੇ ਜਲੰਧਰ ਦਿਹਾਤੀ ਦੇ ਪ੍ਰਧਾਨ ਬਚਿੱਤਰ ਸਿੰਘ ਕੋਹਾੜ, ਸਾਬਕਾ ਕੈਬਨਿਟ ਮੰਤਰੀ ਮਹਿੰਦਰ ਸਿੰਘ ਕੇ.ਪੀ., ਜਥੇਦਾਰ ਰਣਜੀਤ ਸਿੰਘ ਕਾਹਲੋਂ,ਗੁਰਨੇਕ ਸਿੰਘ ਢਿੱਲੋਂ, ਨਿਰਮਲ ਸਿੰਘ ਪੱਤੜ, ਬਲਦੇਵ ਸਿੰਘ ਖਹਿਰਾ ਫਿਲੌਰ, ਬੀਬੀ ਗੁਰਮੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਤਜਿੰਦਰ ਸਿੰਘ ਨਿੱਝਰ, ਇਕਬਾਲ ਸਿੰਘ ਢੀਂਡਸਾ, ਗੁਰਮੀਤ ਸਿੰਘ ਦਾਦੂਵਾਲ, ਬਲਜੀਤ ਸਿੰਘ ਖਹਿਰਾ, ਭਜਨ ਲਾਲ ਚੋਪੜਾ ਪ੍ਰਧਾਨ ਸ਼ਹਿਰੀ ਵਿੰਗ, ਸਾਬਕਾ ਚੇਅਰਮੈਨ ਨਰੇਸ਼ ਅਗਰਵਾਲ, ਸਤਨਾਮ ਸਿੰਘ ਮਿੰਟੂ, ਹਰਬੰਸ ਸਿੰਘ ਮੰਡ, ਮਲਕੀਤ ਸਿੰਘ ਘਵਾਲਾ, ਪੱਪੂ ਗਾਖਲ, ਸਰਦੂਲ ਸਿੰਘ ਬੂਟਾ ਸਰਪੰਚ, ਗੁਰਦੇਵ ਸਿੰਘ ਮਾਹਲ, ਭੁਪਿੰਦਰ ਸਿੰਘ ਭਿੰਦਾ ਕਾਹਲੋਂ, ਸੇਵਾ ਸਿੰਘ ਸ਼ਹਿਰੀ ਪ੍ਰਧਾਨ ਕਰਤਾਰਪੁਰ, ਰਣਜੀਤ ਸਿੰਘ ਰਾਣਾ ਜਲੰਧਰ, ਸਾਬਕਾ ਕੌਂਸਲਰ ਮਨਜੀਤ ਸਿੰਘ, ਸੁੱਚਾ ਸਿੰਘ ਭੁੱਲਰ, ਸਤਨਾਮ ਸਿੰਘ ਸੱਤੀ ਸਰਪੰਚ, ਰਤਨ ਸਿੰਘ ਟਿਵਾਣਾ, ਹਰਜੀਤ ਸਿੰਘ ਸਿੰਘਪੁਰ, ਹਰਸੁਲਿੰਦਰ ਸਿੰਘ ਬੋਲੀਨਾ, ਗੁਰਦੀਪ ਸਿੰਘ ਬਾਹੀਆ, ਅਮਰਜੀਤ ਸਿੰਘ ਜੰਡੇ ਸਰਾਏ, ਯੂਥ ਆਗੂ ਗੁਰਜੀਤ ਸਿੰਘ ਅਮਰੀਕਾ, ਰਣਜੀਤ ਸਿੰਘ ਸਰਪੰਚ, ਹਰਨੇਕ ਸਿੰਘ ਸਰਾਏ, ਬਲਜੀਤ ਸਿੰਘ ਸੋਹਲ, ਕੁਲਵਿੰਦਰ ਸਿੰਘ ਲੁੱਡੀ, ਪੂਰਨ ਸਿੰਘ ਕੁਦੋਵਾਲ, ਅਮਰਜੀਤ ਸਿੰਘ ਕੁਦੋਵਾਲ, ਰਘਬੀਰ ਸਿੰਘ ਰਹੀਮਪੁਰ, ਜਰਨੈਲ ਸਿੰਘ ਘਵਾਲਾ, ਰੇਸ਼ਮ ਸਿੰਘ ਗੋਨਾਚੱਕ, ਪਿ੍ਤਪਾਲ ਸਿੰਘ ਬੱਲ, ਸੁਰਿੰਦਰ ਸਿੰਘ ਹੁਸੈਨਪੁਰ, ਗੁਰਦੇਵ ਸਿੰਘ ਨਿੱਝਰ, ਗੁਰਦੀਪ ਸਿੰਘ ਲਾਹਦੜਾ, ਕੁਲਜੀਤ ਸਿੰਘ ਲਾਡੀ ਸੰਮਤੀ ਮੈਂਬਰ, ਇੰਦਰਜੀਤ ਸਿੰਘ ਤਲਵਾੜਾ, ਗੁਰਪ੍ਰੀਤ ਸਿੰਘ ਗੋਪੀ, ਕਰਮਜੀਤ ਸਿੰਘ ਅਲੀ ਖੇਲਾਂ ਆਦਿ ਹਾਜ਼ਰ ਸਨ |
ਸ਼੍ਰੋਮਣੀ ਕਮੇਟੀ ਮੈਂਬਰ ਕੁਲਵੰਤ ਸਿੰਘ ਮੰਨਣ ਤੇ ਪਰਮਜੀਤ ਸਿੰਘ ਰੇਰੂ ਨੇ ਬਣਾਈ ਦੂਰੀ
ਸ਼੍ਰੋਮਣੀ ਕਮੇਟੀ ਮੈਂਬਰ ਕੁਲਵੰਤ ਸਿੰਘ ਮੰਨਣ ਤੇ ਸਾਬਕਾ ਹਲਕਾ ਇੰਚਾਰਜ ਪਰਮਜੀਤ ਸਿੰਘ ਰੇਰੂ ਸਣੇ ਕਈ ਅਕਾਲੀ ਆਗੂਆਂ ਨੇ ਅੱਜ ਦੀ ਕਰਤਾਰਪੁਰ ਵਿਚ ਅਕਾਲੀ ਆਗੂਆਂ ਦੀ ਇਕੱਤਰਤਾ ਤੋਂ ਦੂਰੀ ਬਣਾਈ ਰੱਖੀ ਜਦਕਿ ਇੱਕ ਧੜਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ (ਵਡਾਲਾ ਗਰੁੱਪ) ਪਹਿਲਾਂ ਹੀ ਅਕਾਲੀ ਦਲ ਤੋਂ ਬਾਗ਼ੀ ਚੱਲ ਰਿਹਾ ਜਿਸ ਨਾਲ ਅਕਾਲੀ ਦਲ ਦੇ ਵਰਕਰਾਂ 'ਚ ਕਾਫੀ ਘੁਸਰ ਮੁਸਰ ਵੀ ਹੁੰਦੀ ਦੇਖੀ ਗਈ |

ਪਿਛਲੀ ਖ਼ਬਰ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚੋਂ ਦੋ ਬਰੀ ਅਗਲੀ ਖ਼ਬਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਵਲੋਂ ਵਿੱਤ ਤੇ ਠੇਕਾ ਕਮੇਟੀ ਮੀਟਿੰਗ ਦਾ ਬਾਈਕਾਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।