12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਕੌਮਾਂਤਰੀ ਹਾਕੀ ਖਿਡਾਰੀ ਸਰਵਨਜੀਤ ਸਿੰਘ ਬੱਲ ਨੂੰ ਐੱਸ.ਪੀ. ਵਜੋਂ ਤਰੱਕੀ <br/>

ਅਜੀਤ ਡੈਸਕ 14-02-2026
ਜਲੰਧਰ, 13 ਫਰਵਰੀ (ਡਾ.ਜਤਿੰਦਰ ਸਾਬੀ) - ਕੌਮਾਂਤਰੀ ਹਾਕੀ ਖਿਡਾਰੀ ਸਰਵਨਜੀਤ ਸਿੰਘ ਬੱਲ ਨੂੰ ਪੰਜਾਬ ਸਰਕਾਰ ਨੇ ਐਸ.ਪੀ. ਵਜੋਂ ਤਰੱਕੀ ਦਿੱਤੀ ਹੈ | ਇਸ ਵੇਲੇ ਉਹ ਜਲੰਧਰ ਵਿਖੇ ਬਤੌਰ ਏ.ਸੀ.ਪੀ. ਵਜੋਂ ਸੇਵਾ ਨਿਭਾਅ ਰਹੇ ਹਨ | ਸਰਵਨਜੀਤ ਸਿੰਘ ਦਾ ਪਿਛੋਕੜ ਗੁਰਦਾਸੁਪਰ ਜ਼ਿਲ੍ਹੇ ਪਿੰਡ ਮਰੜ ਨਾਲ ਹੈ ਜਿਸ ਨੇ ਹਾਕੀ 'ਚ ਵੱਖਰੀ ਪਛਾਣ ਬਣਾਈ ਹੈ ਤੇ ਪਿੰਡ 'ਚ ਹਾਕੀ ਦਾ ਐਸਟਰੋਟਰਫ ਮੈਦਾਨ ਤੇ ਬਿ੍ਗੇਡੀਅਰ ਅਰਜਨਾ ਐਵਾਰਡੀ ਹਰਚਰਨ ਸਿੰਘ ਵੀ ਇਸ ਪਿੰਡ ਦੇ ਵਸਨੀਕ ਹਨ | ਸਰਵਨਜੀਤ ਸਿੰਘ ਨੇ ਵੀ ਹਾਕੀ ਦੇ ਖੇਤਰ 'ਚ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਤੇ ਪੰਜਾਬ ਵੱਲੋਂ ਲਗਾਤਾਰ ਕਈ ਸਾਲ ਨੈਸ਼ਨਲ ਚੈਪੀਅਨਸ਼ਿਪਾਂ 'ਚ ਨੁਮਾਇੰਦਗੀ ਕੀਤੀ ਤੇ ਕੌਮਾਂਤਰੀ ਪੱਧਰ ਤੇ ਸਰਵਨਜੀਤ ਸਿੰਘ ਨੇ 2010 ਦੀਆਂ ਨਵੀ ਦਿੱਲੀ ਦੀਆਂ ਰਾਸ਼ਟਰਮੰਡਲ ਖੇਡਾਂ 'ਚੋਂ ਚਾਂਦੀ ਦਾ ਤਗਮਾ, 2010 ਦੀਆਂ ਏਸ਼ੀਅਨ ਗੇਮਜ ਗੁਆਂਗਜ਼ੂੋ 'ਚੋਂ ਕਾਂਸੀ ਦਾ ਤਗਮਾ, 2011 ਦੀ ਏਸ਼ੀਅਨ ਚੈਂਪੀਅਨਸ ਟਰਾਫੀ 'ਚੋਂ ਸੋਨ ਤਗਮਾ ਹਾਸਲ ਕੀਤਾ ਤੇ ਵਿਸ਼ਵ ਕੱਪ 'ਚ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਕਰਕੇ ਪੰਜਾਬ ਐਂਡ ਸਿੰਧ ਬੈਂਕ ਤੋਂ ਆਪਣੀ ਸੇਵਾ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਇਨ੍ਹਾਂ ਨੇ ਪੰਜਾਬ ਪੁਲਿਸ ਨੂੰ ਜੁਆਇਨ ਕਰ ਲਿਆ ਤੇ ਅੱਜ ਐਸ. ਪੀ. ਦੇ ਅਹੁਦੇ 'ਤੇ ਤਰੱਕੀ ਹਾਸਲ ਕੀਤੀ ਹੈ | ਹਾਕੀ ਜਗਤ ਨੇ ਸਰਵਨਜੀਤ ਸਿੰਘ ਬੱਲ ਨੂੰ ਤਰੱਕੀ 'ਤੇ ਵਧਾਈ ਦਿੱਤੀ ਹੈ |

ਪਿਛਲੀ ਖ਼ਬਰ ਇੰਨੋਸੈਂਟ ਹਾਟਰਸ ਸਕੂਲਾਂ ਵਲੋਂ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ 10ਵੀਂ ਦੇ ਵਿਦਿਆਰਥੀਆਂ ਦੀ ਸਫਲਤਾ ਲਈ ਹਵਨ ਕਰਵਾਇਆ <... ਅਗਲੀ ਖ਼ਬਰ ਲਾਵਾਰਸ ਕੁੱਤਿਆਂ ਦੇ ਡਰ ਤੋਂ ਲੋਕਾਂ ਨੇ ਸਾਈਕਲਿੰਗ ਤੇ ਸੈਰ ਛੱਡੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।