11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਹੇਮਕੁੰਟ ਪਬਲਿਕ ਸਕੂਲ 'ਚ ਉਤਸ਼ਾਹ ਨਾਲ ਮਨਾਇਆ ਵਿਦਾਇਗੀ ਸਮਾਰੋਹ <br/>

ਚੁਣੇ ਗਏ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਚੇਅਰਮੈਨ ਪ੍ਰੋਫੈਸਰ ਮਨਜੀਤ ਸਿੰਘ, ਪ੍ਰਬੰਧਕ ਕਮੇਟੀ ਦੇ ਮੈਂਬਰ ਮੈਡਮ ਹਰਪ੍ਰੀਤ ਕੌਰ ਜੌਲੀ, ਰਮਨਜੀਤ ਕੌਰ ਜੌਲੀ, ਗੁਰਪ੍ਰੀਤ ਕੌਰ ਜੌਲੀ ਅਤੇ ਪਿ੍ੰਸੀਪਲ ਮੈਡਮ ਮਨਜੋਤ ਕੌਰ ਆਦਿ | ਤਸਵੀਰ-ਜੀ.ਪੀ.ਸਿੰਘ <br/> 14-02-2026
ਜਲੰਧਰ, 13 ਫਰਵਰੀ (ਪਵਨ ਖਰਬੰਦਾ)-ਹੇਮਕੁੰਟ ਪਬਲਿਕ ਸਕੂਲ ਵਿੱਚ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਪ੍ਰੋਫੈਸਰ ਮਨਜੀਤ ਸਿੰਘ, ਪ੍ਰਬੰਧਕ ਕਮੇਟੀ ਦੇ ਮੈਂਬਰ ਮੈਡਮ ਹਰਪ੍ਰੀਤ ਕੌਰ ਜੌਲੀ, ਰਮਨਜੀਤ ਕੌਰ ਜੌਲੀ, ਗੁਰਪ੍ਰੀਤ ਕੌਰ ਜੌਲੀ ਅਤੇ ਪਿ੍ੰਸੀਪਲ ਮੈਡਮ ਮਨਜੋਤ ਕੌਰ ਅਤੇ ਅਧਿਆਪਕ ਵਰਗ ਮੌਜੂਦ ਸਨ | ਇਸ ਪਾਰਟੀ ਵਿੱਚ ਬੱਚਿਆਂ ਨੇ ਬਹੁਤ ਹੀ ਤਰ੍ਹਾਂ ਦੇ ਖੇਡ ਖੇਡੇ ਅਤੇ ਬਹੁਤ ਮਿੱਠੀ ਸੰਗੀਤ ਦੀ ਆਵਾਜ਼ ਵਿੱਚ ਡਾਂਸ ਕੀਤਾ ਗਿਆ | ਅੰਤ ਵਿੱਚ ਬੱਚਿਆਂ ਵਿੱਚ ਮਾਡਲਿੰਗ ਅਤੇ ਪ੍ਰਸ਼ਨ-ਉੱਤਰ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿੱਚ 12 ਵੀ ਜਮਾਤ ਦੇ ਵਿਦਿਆਰਥੀ ਦਪਿੰਦਰ ਨੂੰ ਮਿਸਟਰ ਹੇਮਕੁੰਟ ਅਤੇ ਪੂਰਨਿਮਾ ਨੂੰ ਮਿਸ ਹੇਮਕੁੰਟ, ਸੁਜਲ ਨੂੰ ਮਿਸਟਰ ਹੈਂਡਸਮ ਅਤੇ ਹਰਪ੍ਰੀਤ ਕੌਰ ਨੂੰ ਮਿਸ ਬਿਊਟੀਫੁੱਲ ਚੁਣਿਆ ਗਿਆ | ਇਸ ਤੋਂ ਬਾਅਦ ਸਕੂਲ ਦੇ ਪਿ੍ੰਸੀਪਲ ਮੈਡਮ ਨੇ ਬੱਚਿਆਂ ਨੂੰ ਸਿੱਖਿਆ ਸੰਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ | ਅੰਤ ਵਿੱਚ ਸਕੂਲ ਦੇ ਚੇਅਰਮੈਨ ਪ੍ਰੋਫੈਸਰ ਮਨਜੀਤ ਸਿੰਘ ਨੇ ਬੱਚਿਆਂ ਦਾ ਮਾਰਗਦਰਸ਼ਨ ਕਰਦੇ ਹੋਏ ਓਹਨਾ ਨੂੰ ਸੀ. ਬੀ. ਐੱਸ.ਈ. ਬੋਰਡ ਵਲੋਂ ਵੱਖ ਵੱਖ ਸਟਰੀਮ ਵਿੱਚ ਦਿੱਤੇ ਗਏ ਵਿਸ਼ਿਆਂ ਦੇ ਚੁਣਾਵ ਲਈ ਪ੍ਰੇਰਿਤ ਕਰਦੇ ਹੋਏ ਸਮਝਾਇਆ ਕਿ ਉਹ ਕੌਂਸਲਰ ਦੀ ਸਲਾਹ ਅਨੁਸਾਰ , ਆਪਣੀ ਰੁਚੀ ਅਨੁਸਾਰ ਸਹੀ ਵਿਸ਼ਾ ਚੁਣਨ ਅਤੇ ਆਪਣੇ ਜੀਵਨ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਦੇ ਹੋਏ ਸਫ਼ਲਤਾ ਪ੍ਰਾਪਤ ਕਰਨ |

ਪਿਛਲੀ ਖ਼ਬਰ ਵਾਰਡ ਨੰਬਰ 74 ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਜੰਗੀ ਪੱਧਰ 'ਤੇ ਕੀਤਾ ਜਾ ਰਿਹੈ ਹੱਲ-ਕੌਂਸਲਰ ਰਵੀ ਕੁਮਾਰ <br/> ਅਗਲੀ ਖ਼ਬਰ ਇੰਨੋਸੈਂਟ ਹਾਟਰਸ ਸਕੂਲਾਂ ਵਲੋਂ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ 10ਵੀਂ ਦੇ ਵਿਦਿਆਰਥੀਆਂ ਦੀ ਸਫਲਤਾ ਲਈ ਹਵਨ ਕਰਵਾਇਆ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।