ਫਿਲੌਰ, 13 ਫਰਵਰੀ (ਵਿਪਨ ਗੈਰੀ)- ਸਬ ਡਵੀਜ਼ਨ ਫਿਲੌਰ ਅੰਦਰ ਡੀ.ਐੱਸ.ਪੀ. ਭਰਤ ਮਸੀਹ 'ਸਿੰਘਮ' ਵਜੋਂ ਉੱਭਰਦੇ ਹੋਏ ਇਲਾਕੇ ਅੰਦਰ ਕਾਨੂੰਨ ਦੀ ਧਾਕ ਬੈਠਾ ਰਹੇ ਹਨ ਤੇ ਗੈਰ ਕਾਨੂੰਨੀ ਤੱਤਾਂ ਅਤੇ ਸਮਗਲਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਅਪਰਾਧੀਆਂ ਵਿਚ ਦਹਿਸ਼ਤ ਤੇ ਇਲਾਕੇ ਦੇ ਵਸਨੀਕਾਂ ਵਿਚ ਭਰੋਸਾ ਪੈਦਾ ਕਰ ਰਹੇ ਹਨ | ਡੀ.ਐੱਸ.ਪੀ. ਦੀ ਕਾਰਜ-ਸ਼ੈਲੀ ਤੋਂ ਪ੍ਰਭਾਵਿਤ ਲਗਾਤਾਰ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਪੰਚਾਇਤ ਦਾ ਸਹਾਰਾ ਲੈ ਕੇ ਆਪਣੇ ਕੰਮਾਂ ਤੋਂ ਤੌਬਾ ਕਰਦੇ ਨਜ਼ਰ ਆ ਰਹੇ ਹਨ | ਇਸੇ ਲੜੀ ਤਹਿਤ ਕਿਸੇ ਵੇਲੇ ਨਸ਼ੇ ਦਾ ਗੜ੍ਹ ਮੰਨੇ ਜਾਣ ਵਾਲੇ ਗੰਨਾ ਪਿੰਡ ਦੀ ਸ਼ਰਾਬ ਵੇਚਣ ਵਾਲੀ ਔਰਤ ਨੇ ਵੀ ਪੰਚਾਇਤ ਦਾ ਸਹਾਰਾ ਲੈ ਕੇ ਡੀ.ਐੱਸ.ਪੀ. ਫਿਲੌਰ ਭਰਤ ਮਸੀਹ ਨੂੰ ਹਲਫ਼ੀਆ ਬਿਆਨ ਦਿੱਤਾ ਹੈ ਤੇ ਦੱਸਿਆ ਕਿ ਉਹ ਕਿਸੇ ਵੇਲੇ ਸ਼ਰਾਬ ਵੇਚਦੀ ਰਹੀ ਪਰ ਹੁਣ ਉਸ ਨੇ ਪੁਲਿਸ ਦੇ ਪ੍ਰਭਾਵਸ਼ੈਲੀ ਕਾਰਜਕਾਲ ਨੂੰ ਦੇਖਦੇ ਹੋਏ ਤੌਬਾ ਕਰ ਲਈ ਹੈ ਤੇ ਅੱਜ ਤੋਂ ਬਾਅਦ ਉਹ ਕਦੇ ਵੀ ਕਿਸੇ ਤਰ੍ਹਾਂ ਦਾ ਗੈਰ-ਕਾਨੂੰਨੀ ਕੰਮ ਜਾਂ ਸ਼ਰਾਬ ਨਹੀ ਵੇਚੇਗੀ |