ਜਲੰਧਰ, 14 ਫਰਵਰੀ (ਸ਼ਿਵ)- ਜਲੰਧਰ ਪੱਛਮੀ-ਬੀ ਦੇ ਆਬਕਾਰੀ ਅਧਿਕਾਰੀ ਜਸਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਨਜਾਇਜ਼ ਸ਼ਰਾਬ ਦੀ ਵਿਕਰੀ ਰੋਕਣ ਲਈ ਛਾਪਾ ਮਾਰਿਆ ਗਿਆ | ਸਰਕਲ ਬਸਤੀਆਂ ਦੇ ਆਬਕਾਰੀ ਇੰਸਪੈਕਟਰ ਮਨਜੀਤ ਸਿੰਘ ਨੇ ਆਬਕਾਰੀ ਪੁਲਿਸ ਨਾਲ ਮਿਲ ਕੇ ਗੁਪਤ ਸੂਚਨਾ ਦੇ ਆਧਾਰ 'ਤੇ ਕਪੂਰਥਲਾ ਰੋਡ 'ਤੇ ਰਾਜ ਨਗਰ, ਬਸਤੀ ਬਾਵਾ ਖੇਲ ਵਿੱਚ ਸਥਿਤ ਜੂਸ ਕਾਰਨਰ ਦੇ ਪਿਛਲੇ ਪਾਸੇ ਦੁਕਾਨ ਦੇ ਬੇਸਮੈਂਟ ਵਿੱਚ ਚੈਕਿੰਗ ਕੀਤੀ | ਚੈਕਿੰਗ ਦੌਰਾਨ ਪੰਜਾਬ ਕਿੰਗ ਸ਼ਰਾਬ ਦੇ 230 ਨਿੱਪ (41,400 ਮਿ.ਲੀ.) ਬਰਾਮਦ ਕੀਤੇ ਗਏ | ਜ਼ਬਤ ਕੀਤੀ ਗਈ ਸ਼ਰਾਬ 'ਤੇ ਲੱਗੇ ਟਰੈਕ-ਐਂਡ-ਟਰੇਸ ਕਿਊ ਆਰ ਕੋਡ ਤੇ ਬੈਚ ਨੰਬਰ ਖੁਰਦ-ਬੁਰਦ ਪਾਏ ਗਏ | ਛਾਪੇਮਾਰੀ ਦੌਰਾਨ ਇੱਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ | ਪੁਲਿਸ ਸਟੇਸ਼ਨ ਬਸਤੀ ਬਾਵਾ ਖੇਲ ਵਿਖੇ ਕੇਸ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ |