20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪ੍ਰਾਪਰਟੀ ਕਾਰੋਬਾਰੀ ਦਫ਼ਤਰ 'ਚ ਸੀ. ਜੀ. ਐੱਸ. ਟੀ. ਦੇ ਸਰਵੇਖਣ ਨੂੰ ਲੈ ਕੇ ਵਿਵਾਦ ਟੀਮ ਮੈਂਬਰਾਂ ਨੂੰ ਬੰਧਕ ਬਣਾਉਣ ਦੇ ਲੱਗੇ ਦੋਸ਼ <br/>

ਅਜੀਤ ਡੈਸਕ 18-02-2026
ਜਲੰਧਰ, 17 ਫਰਵਰੀ (ਸ਼ਿਵ)-ਬੀਤੇ ਦਿਨੀਂ ਪੀ. ਪੀ. ਆਰ. ਮਾਲ ਕੋਲ ਇਕ ਪ੍ਰਾਪਰਟੀ ਕਾਰੋਬਾਰ ਦੇ ਦਫ਼ਤਰ 'ਤੇ ਸੀ. ਜੀ. ਐੱਸ. ਟੀ. ਦੇ ਛਾਪੇ ਨੂੰ ਲੈ ਕੇ ਹੰਗਾਮਾ ਹੋਇਆ ਕਿਉਂਕਿ ਦੱਸਿਆ ਜਾਂਦਾ ਹੈ ਕਿ ਜਦੋਂ ਬੀਤੇ ਦਿਨੀਂ ਉਕਤ ਟੀਮ ਆਪਣੇ ਟੈਕਸ ਸਬੰਧੀ ਸਰਵੇਖਣ ਕਰਨ ਲਈ ਗਈ ਸੀ ਤਾਂ ਉਸ ਵੇਲੇ ਇਹ ਹੰਗਾਮਾ ਹੋਇਆ | ਇਹ ਦੋਸ਼ ਲਗਾਏ ਗਏ ਕਿ ਸਰਵੇਖਣ ਕਰਨ ਗਈ ਟੀਮ ਨੂੰ ਬੰਧਕ ਬਣਾਇਆ ਗਿਆ ਸੀ ਤੇ ਇਸ ਮਾਮਲੇ ਨੂੰ ਸੁਲਝਾਉਣ ਲਈ ਸ਼ਾਮ ਨੂੰ ਪੁਲਿਸ ਕਰਮੀਆਂ ਨੂੰ ਆਉਣਾ ਪਿਆ ਤਾਂ ਜਾ ਕੇ ਟੀਮ ਵਾਪਸ ਜਾ ਸਕੀ | ਇਸ ਮਾਮਲੇ ਦੀ ਦਿਨ ਭਰ ਚਰਚਾ ਰਹੀ | ਵਿਭਾਗੀ ਅਧਿਕਾਰੀਆਂ ਨਾਲ ਇਸ ਬਾਰੇ ਸੰਪਰਕ ਨਹੀਂ ਹੋ ਸਕਿਆ | ਉੱਧਰ ਪ੍ਰਾਪਰਟੀ ਕਾਰੋਬਾਰੀ ਮੇਜਰ ਸਿੰਘ ਨਾਲ ਜਦੋਂ ਇਸ ਮਾਮਲੇ ਬਾਰੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਟੀਮ ਨੂੰ ਬੰਧਕ ਬਣਾਏ ਜਾਣ ਦੇ ਦੋਸ਼ਾਂ ਵਿਚ ਕਿਸੇ ਤਰਾਂ ਦੀ ਕੋਈ ਸਚਾਈ ਨਹੀਂ ਹੈ | ਉਨ੍ਹਾਂ ਦੱਸਿਆ ਕਿ ਜਦੋਂ ਉਕਤ ਟੀਮ ਸਰਵੇਖਣ ਕਰਨ ਲਈ ਆਈ ਸੀ ਤਾਂ ਉਨ੍ਹਾਂ ਨੂੰ ਇਹ ਦੱਸਿਆ ਗਿਆ ਕਿ ਜਾਇਦਾਦ ਸਬੰਧੀ ਕੁੱਝ ਐਂਟਰੀਆਂ ਵਿਚ ਅੰਤਰ ਆ ਰਿਹਾ ਹੈ | ਉਨ੍ਹਾਂ ਨੇ ਟੀਮ ਨੂੰ ਇਹ ਵੀ ਦੱਸਿਆ ਕਿ ਪ੍ਰਾਪਰਟੀ 'ਤੇ ਕਿਸੇ ਤਰਾਂ ਦਾ ਕੋਈ ਟੈਕਸ ਨਹੀਂ ਹੈ, ਪਰ ਹੋਰ ਅਦਾਰੇ ਨਾਲ ਸਬੰਧਿਤ ਜਿਹੜੇ ਉਨ੍ਹਾਂ ਤੋਂ ਦਸਤਾਵੇਜ਼ ਮੰਗੇ ਸੀ, ਉਹ ਉਨ੍ਹਾਂ ਨੂੰ ਬਕਾਇਦਾ ਵਿਭਾਗ ਨੂੰ ਉਪਲਬਧ ਕਰਵਾ ਰਹੇ ਹਨ | ਮੇਜਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਟੀਮ ਮੈਂਬਰਾਂ ਨੂੰ ਵੀ ਇਹ ਭਰੋਸਾ ਦਿੱਤਾ ਕਿ ਜੇਕਰ ਕਿਸੇ ਤਰਾਂ ਦਾ ਕੋਈ ਟੈਕਸ ਬਣਦਾ ਨਿਕਲਦਾ ਹੋਵੇਗਾ, ਉਸ ਨੂੰ ਜ਼ਰੂਰ ਜਮਾਂ ਕਰਵਾ ਕੇ ਹੱਲ ਕਰਵਾ ਦੇਣਗੇ | ਉੱਧਰ ਇਸ ਮਾਮਲੇ ਦੀ ਕਾਫ਼ੀ ਚਰਚਾ ਸੀ ਤਾਂ ਕਈ ਤਰਾਂ ਦੀਆਂ ਕਿਆਸ ਅਰਾਈਆਂ ਲੱਗਦੀਆਂ ਰਹੀਆਂ | ਉੱਧਰ ਸਬੰਧਿਤ ਥਾਣਾ ਪੁਲਿਸ ਨਾਲ ਮਾਮਲੇ 'ਤੇ ਸੰਪਰਕ ਕੀਤਾ ਗਿਆ ਤਾਂ ਉਨਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਵਿਚ ਪੁਲਿਸ ਵਲੋਂ ਕਿਸੇ ਤਰਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ |

ਪਿਛਲੀ ਖ਼ਬਰ ਕੂੜਾ ਸੰਭਾਲ ਪ੍ਰਾਜੈਕਟ ਵਾਲਾ 143 ਕਰੋੜ ਦਾ ਟੈਂਡਰ ਰੱਦ ਕਰਨ ਦੀ ਮੰਗ <br/> ਅਗਲੀ ਖ਼ਬਰ ਬੀਤੇ ਦਿਨੀਂ ਹੋਏ ਚੱਕ ਜ਼ਿੰਦਾ ਲੁੱਟ ਕਾਂਡ 'ਚ ਇਕ ਦੀ ਹੋਈ ਪਹਿਚਾਣ, ਕਰਤਾਰਪੁਰ ਨਾਲ ਜੁੜੇ ਨੌਜਵਾਨਾਂ ਦੀ ਭੂਮਿਕਾ ਸਾਹਮਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।