20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਐਸੋਸੀਏਸ਼ਨ ਆਫ਼ ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟਿ੍ਕ 126 ਐੱਨ. ਕੇ. ਡੀ. ਐੱਮ. ਦੀ ਖੇਤਰੀ ਕਾਨਫਰੰਸ <br/>

ਗਵਰਨਰ ਸੰਦੀਪ ਕੁਮਾਰ, ਡਾ. ਮੁਨੀਸ਼ ਮਹਿਤਾ, ਕੁਲਵਿੰਦਰ ਫ਼ੁੱਲ ਤੇ ਦੇਵਰਾਜ ਹੰਸ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ | ਅਜੀਤ ਤਸਵੀਰ <br/> 18-02-2026
ਜਲੰਧਰ, 17 ਫਰਵਰੀ (ਹਰਵਿੰਦਰ ਸਿੰਘ ਫੁੱਲ)-ਐਸੋਸੀਏਸ਼ਨ ਆਫ਼ ਅਲਾਇੰਸ ਕਲੱਬਜ਼ ਇੰਟਰਨੈਸ਼ਨਲ ਜ਼ਿਲ੍ਹਾ 126-ਐੱਨ ਦੇ ਤਿੰਨਾਂ ਖੇਤਰਾਂ ਦਾ ਸਾਂਝਾ ਖੇਤਰੀ ਸੰਮੇਲਨ ਡਾ. ਮੁਨੀਸ਼ ਮਹਿਤਾ ਦੀ ਪ੍ਰਧਾਨਗੀ ਹੇਠ' ਕੇ. ਡੀ.ਐੱਮ.-2026'' ਦੇ ਬੈਨਰ ਹੇਠ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ | ਸਹਾਇਕ ਗਵਰਨਰ ਜੀ.ਡੀ. ਕੁੰਦਰਾ ਨੇ ਸਾਰਿਆਂ ਨੂੰ ਵਧਾਈ ਦਿੱਤੀ | ਤਿੰਨਾਂ ਖੇਤਰੀ ਚੇਅਰਮੈਨਾਂ, ਡਾ. ਮੁਨੀਸ਼ ਮਹਿਤਾ, ਕੁਲਵਿੰਦਰ ਫ਼ੁਲ ਅਤੇ ਦੇਵਰਾਜ ਹੰਸ ਨੇ ਆਪਣੇ-ਆਪਣੇ ਖੇਤਰਾਂ ਦੁਆਰਾ ਕੀਤੇ ਗਏ ਸੇਵਾ ਕਾਰਜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ | ਆਪਣੇ ਸੰਬੋਧਨ ਵਿਚ ਖੇਤਰੀ ਚੇਅਰਮੈਨ ਡਾ. ਮੁਨੀਸ਼ ਮਹਿਤਾ ਨੇ ਕਿਹਾ ਕਿ ਅਲਾਇੰਸ ਕਲੱਬ ਦਾ ਵਿਸ਼ਵ ਪੱਧਰ 'ਤੇ ਵਿਸਥਾਰ ਸ਼ਲਾਘਾਯੋਗ ਹੈ | ਕੁਲਵਿੰਦਰ ਫ਼ੁਲ ਨੇ ਕਿਹਾ ਕਿ ਇਸ ਸੰਗਠਨ ਨਾਲ ਜੁੜਨਾ ਇੱਕ ਵੱਡਾ ਸਨਮਾਨ ਹੈ | ਮੁੱਖ ਮਹਿਮਾਨ ਜ਼ਿਲ੍ਹਾ ਗਵਰਨਰ ਸੰਦੀਪ ਕੁਮਾਰ ਨੇ ਖ਼ੁਸ਼ੀ ਪ੍ਰਗਟ ਕੀਤੀ ਕਿ ਤਿੰਨਾਂ ਖੇਤਰੀ ਚੇਅਰਮੈਨਾਂ ਦੀ ਅਗਵਾਈ ਹੇਠ ਕਲੱਬਾਂ ਨੇ ਅਜਿਹੇ ਸ਼ਲਾਘਾਯੋਗ ਸੇਵਾ ਪ੍ਰੋਜੈਕਟ ਕੀਤੇ ਹਨ | ਇਸ ਮੌਕੇ ਮਹਿਮਾਨ ਵੀ.ਡੀ.ਜੀ-1 ਐੱਨ.ਕੇ. ਮਹਿੰਦਰਾ, 2 ਪਦਮ ਲਾਲ, ਚਾਰਟਰ ਗਵਰਨਰ ਜੀ.ਐੱਸ ਜੱਜ, ਐਮ.ਪੀ ਸਿੰਘ ਬਿਨਾਕਾ ਅਤੇ ਸਟਾਰ ਗੈੱਸਟ ਡਾ. ਸੁਭਾਸ਼ ਚੰਦਰ ਨੇ ਆਪਣੇ ਸੰਬੋਧਨ 'ਚ ਸਮਾਗਮ ਦੀ ਸਫਲਤਾ ਲਈ ਵਧਾਈ ਦਿੱਤੀ | ਇਸ ਮੌਕੇ ਅਲਾਇੰਸ ਕਲੱਬ ਜਲੰਧਰ ਮੇਨ ਅਤੇ ਅਲਾਇੰਸ ਕਲੱਬ ਜਲੰਧਰ ਸਿਟੀ ਰੀਜਨ-1 ਤੋਂ ਪਹਿਲੇ, ਅਲਾਇੰਸ ਕਲੱਬ ਜਲੰਧਰ ਸਮਰਪਣ ਰੀਜਨ-2 ਤੋਂ ਅਤੇ ਅਲਾਇੰਸ ਕਲੱਬ ਜਲੰਧਰ ਅਮਨ ਰੀਜਨ-3 ਤੋਂ ਪਹਿਲੇ ਸਥਾਨ 'ਤੇ ਆਏ, ਤਿੰਨੋਂ ਟੀਮਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਸਟੇਜ ਦਾ ਸੰਚਾਲਨ ਐੱਚ.ਐੱਸ ਜੋਧਾ ਨੇ ਕੀਤਾ | ਕਨਵੀਨਰ ਆਰ.ਐੱਸ. ਕੋਹਲੀ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਫ਼ਸਟ ਡਿਸਟਿ੍ਕਟ ਲੇਡੀ ਤਮੰਨਾ ਚੁਟਾਨੀ, ਪਵਨਜੀਤ ਸਿੰਘ ਵਾਲੀਆ, ਇੰਟਰਨੈਸ਼ਨਲ ਡਾਇਰੈਕਟਰ ਜੇ.ਐੱਸ ਕੁੰਦੀ, ਸਾਬਕਾ ਗਵਰਨਰ ਰਾਕੇਸ਼ ਸ਼ਰਮਾ, ਜੇ.ਏ.ਐੱਸ. ਡਾਂਗ, ਅਨਿਲ ਕੁਮਾਰ, ਹਰਪਾਲ ਸਿੰਘ, ਜਗਨ ਨਾਥ ਸੈਣੀ, ਰਾਮ ਲਭਾਇਆ, ਪਵਨ ਕੁਮਾਰ ਗਰਗ, ਜੀ.ਐੱਸ. ਸਾਰੰਗਲ, ਅਰਵਿੰਦ ਬੈਂਸ, ਵਿਜੇ ਸ਼ਰਮਾ, ਮੋਹਿਤ ਸੇਠ, ਅਸ਼ੋਕ ਪੁਰੀ, ਰਾਜੀਵ ਅਗਰਵਾਲ, ਆਦਮਪੁਰ ਕਲੱਬ ਦੇ ਸੰਸਥਾਪਕ ਚੇਅਰਮੈਨ ਅਕਸ਼ਰਦੀਪ ਸ਼ਰਮਾ, ਅੰਜੂ ਬਾਲਾ ਸੈਣੀ, ਸ਼ਾਮ ਸੁੰਦਰ ਵਿਜ, ਦਯਾ ਕਿ੍ਸ਼ਨ ਛਾਬੜਾ, ਸੁਧੀਰ ਸਕਸੈਨਾ, ਅਰਵਿੰਦ ਬੈਂਸ, ਰਾਕੇਸ਼ ਚਾਵਲਾ, ਰਾਜੀਵ ਸਿੰਗਲਾ ਅਤੇ ਸਾਰੇ ਮੈਂਬਰ ਆਪਣੇ ਪਰਿਵਾਰਾਂ ਸਮੇਤ ਮੌਜੂਦ ਸਨ |

ਪਿਛਲੀ ਖ਼ਬਰ ਆਕਾਸ਼ ਇੰਸਟੀਚਿਊਟ ਦੇ 15 ਵਿਦਿਆਰਥੀਆਂ ਦਾ ਜੇ.ਈ.ਈ. ਮੇਨ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸੇਂਟ ਸੋਲਜਰ ਗਰੁੱਪ ਦੇ ਵਿਦਿਆਰਥੀਆਂ ਨੇ ਜੇ.ਈ.ਈ. ਮੇਨ ਪ੍ਰੀਖਿਆ 'ਚ ਸੰਸਥਾ ਦਾ ਨਾਂਅ ਕੀਤਾ ਰੌਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।