20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸਵ. ਮਾਤਾ ਸੁਰਿੰਦਰ ਕੌਰ ਦੀ ਯਾਦ 'ਚ ਗੁਰੂ ਘਰਾਂ ਦੇ ਪੰਜ ਵਜ਼ੀਰਾਂ ਦਾ ਇੱਕ-ਇੱਕ ਲੱਖ ਨਾਲ ਸਨਮਾਨ <br/>

ਗ੍ਰੰਥੀ ਸਿੰਘਾਂ ਦਾ ਸਨਮਾਨ ਕਰਨ ਮੌਕੇ ਮੱਲ ਪਰਿਵਾਰ ਤੇ ਮੁਹਤਬਰ | ਤਸਵੀਰ:ਗੈਰੀ ਫਿਲੌਰ <br/> 18-02-2026
ਫਿਲੌਰ, 17 ਫਰਵਰੀ (ਵਿਪਨ ਗੈਰੀ)-ਪਿੰਡ ਮਨਸੂਰਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਕਰਵਾਏ ਧਾਰਮਿਕ ਸਮਾਗਮਾਂ ਮੌਕੇ ਪਿੰਡ ਦੇ ਮੱਲ ਪਰਿਵਾਰ ਵਲੋਂ ਆਪਣੀ ਮਾਤਾ ਸਵ. ਸੁਰਿੰਦਰ ਕੌਰ ਦੀ ਯਾਦ ਵਿਚ ਇਲਾਕੇ ਦੇ ਪੰਜ ਵੱਖ-ਵੱਖ ਗੁਰੂ ਘਰਾਂ ਦੇ ਵਜ਼ੀਰਾਂ ਨੂੰ ਇਕ-ਇਕ ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਗੁਰਨਾਮ ਸਿੰਘ ਮੱਲ ਯੂ.ਐੱਸ.ਏ. ਅਤੇ ਉਨ੍ਹਾਂ ਦੇ ਪੁੱਤਰਾਂ ਪਰਮਜੀਤ ਸਿੰਘ ਮੱਲ ਯੂ.ਐੱਸ.ਏ., ਕਸ਼ਮੀਰਾ ਸਿੰਘ ਮੱਲ ਯੂ.ਐੱਸ.ਏ. ਅਤੇ ਪਹਿਲਵਾਨ ਚਰਨਜੀਤ ਸਿੰਘ ਮੱਲ ਤੋਂ ਇਲਾਵਾ ਜਵਾਈ ਕੇਵਲ ਸਿੰਘ ਅਤੇ ਧੀ ਰੇਸ਼ਮ ਕੌਰ ਸ਼ਾਮਿਲ ਸਨ | ਚਰਨਜੀਤ ਸਿੰਘ ਮੱਲ ਨੇ ਦੱਸਿਆ ਕੀ ਅੱਜ ਉਨ੍ਹਾਂ ਨੇ ਆਪਣੀ ਸਵ. ਮਾਤਾ ਸੁਰਿੰਦਰ ਕੌਰ ਦੀ ਯਾਦ ਨੂੰ ਤਾਜ਼ਾ ਕਰਦਿਆਂ ਉਨ੍ਹਾਂ ਦੇ ਗੁਰੁ ਘਰਾਂ ਲਈ ਅਥਾਹ ਪਿਆਰ ਤੇ ਸ਼ਰਧਾ ਦੀ ਰੀਤ ਨੂੰ ਅੱਗੇ ਤੋਰਦਿਆਂ ਸਮੁੱਚੇ ਪਰਿਵਾਰ ਵਲੋਂ ਗੁਰਦੁਆਰਾ ਸਿੰਘ ਸਭਾ ਪਿੰਡ ਮਨਸੂਰ ਪੁਰ ਦੇ ਗ੍ਰੰਥੀ ਪਰਮਜੀਤ ਸਿੰਘ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਦੇ ਗ੍ਰੰਥੀ ਬਲਵਿੰਦਰ ਸਿੰਘ, ਗੁਰਦੁਆਰਾ ਭਾਈ ਬਾਲਾ ਜੀ ਕੰਗ ਜਗੀਰ ਦੇ ਗ੍ਰੰਥੀ ਮਨਜੀਤ ਸਿੰਘ, ਗੁਰੂ ਘਰ ਬਾੜੇਵਾਲ ਦੇ ਗ੍ਰੰਥੀ ਹਰਜਿੰਦਰ ਸਿੰਘ, ਗੁਰੂ ਘਰ ਸੰਗ ਢੇਸੀਆਂ ਦੇ ਗ੍ਰੰਥੀ ਮਨਜੀਤ ਸਿੰਘ ਨੂੰ ਸਨਮਾਨਿਤ ਕੀਤਾ ਹੈ | ਇਸ ਤੋਂ ਇਲਾਵਾ ਮਨਸੂਰਪੁਰ ਦੇ ਦੋਵਾਂ ਗੁਰੂ ਘਰਾਂ ਨੂੰ 50-50 ਹਜ਼ਾਰ ਰੁਪਏ ਅਤੇ ਪਿੰਡ ਦੇ ਸਰਕਾਰੀ ਸਕੂਲ ਲਈ 11 ਹਜ਼ਾਰ ਰੁਪਏ ਭੇਟ ਕੀਤੇ ਹਨ | ਇਸ ਮੌਕੇ ਹਾਜ਼ਰ ਅਮਰਜੀਤ ਸਿੰਘ ਬਾੜੇਵਾਲ ਤੇ ਮੋਹਤਬਾਂ ਨੇ ਮੱਲ ਪਰਿਵਾਰ ਦੇ ਸ਼ਲਾਘਾਯੋਗ ਕਾਰਜ ਲਈ ਧੰਨਵਾਦ ਕੀਤਾ | ਅੰਤ ਵਿਚ ਚਰਨਜੀਤ ਸਿੰਘ ਮੱਲ ਅਤੇ ਉਨ੍ਹਾਂ ਦੀ ਪਤਨੀ ਸਾਬਕਾ ਸਰਪੰਚ ਮੀਨਾ ਕੁਮਾਰੀ ਨੇ ਸਮੂਹ ਸੰਗਤ ਅਤੇ ਆਈਆਂ ਸਖਸ਼ੀਆਂਤਾ ਦਾ ਤਹਿ ਦਿਲੋਂ ਧੰਨਵਾਦ ਕੀਤਾ |

ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਮਾਤ ਭਾਸ਼ਾ ਦਿਵਸ ਮਨਾਇਆ <br/> ਅਗਲੀ ਖ਼ਬਰ ਭਾਜਪਾ ਵਲੋਂ ਹਲਕਾ ਸ਼ਾਹਕੋਟ ਤੋਂ ਮੋਗਾ ਰੈਲੀ ਇੰਚਾਰਜ ਲਗਾਉਣ 'ਤੇ ਵਰਕਰਾਂ 'ਚ ਰੋਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।