20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਭਾਜਪਾ ਵਲੋਂ ਹਲਕਾ ਸ਼ਾਹਕੋਟ ਤੋਂ ਮੋਗਾ ਰੈਲੀ ਇੰਚਾਰਜ ਲਗਾਉਣ 'ਤੇ ਵਰਕਰਾਂ 'ਚ ਰੋਸ <br/>

ਹਲਕਾ ਸ਼ਾਹਕੋਟ ਤੋਂ ਰੈਲੀ ਇੰਚਾਰਜ ਲਗਾਉਣ ਦੇ ਵਿਰੋਧ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਸ਼ਾਹਕੋਟ ਦੇ ਸੀਨੀਅਰ ਆਗੂ, ਮੰਡਲ ਮਹਿਤਪੁਰ ਦੇ ਵਰਕਰ ਤੇ ਹੋਰ | ਤਸਵੀਰ:ਰੂਪਰਾ ਸਟੂਡੀਓ <br/> 18-02-2026
ਮਹਿਤਪੁਰ, 17 ਫਰਵਰੀ (ਲਖਵਿੰਦਰ ਸਿੰਘ)-ਭਾਜਪਾ ਵਲੋਂ ਮੋਗੇ 'ਚ ਹੋ ਰਹੀ ਰੈਲੀ ਲਈ ਹਲਕਾ ਸ਼ਾਹਕੋਟ ਤੋਂ ਲਗਾਏ ਹਲਕਾ ਇੰਚਾਰਜ ਤੇ ਵਰਕਰਾਂ ਰੋਸ ਜਤਾਉਦਿਆ ਇੱਕ ਪ੍ਰੈਸ ਕਾਨਫਰੰਸ ਕੀਤੀ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਆਗੂਆਂ ਨੇ ਕਿਹਾ ਕਿ ਨਵ ਨਿਯੁਕਤ ਇੰਚਾਰਜਾਂ ਦੇ ਖ਼ਿਲਾਫ਼ ਪਿਛਲੇ ਦਿਨੀਂ ਭਾਜਪਾ ਪੰਜਾਬ ਨੇ ਇਕ ਲਿਸਟ ਜਾਰੀ ਕੀਤੀ ਸੀ, ਜਿਸ 'ਚ ਭਾਜਪਾ ਨੇ ਪੰਜਾਬ ਦੇ ਪੁਰਾਣੇ ਹਲਕਾ ਇੰਚਾਰਜਾਂ ਨੂੰ ਪਿਛਾਂਹ ਕਰਕੇ ਨਵੇਂ ਨਾਂਅ ਦੀ ਸੂਚੀ ਜਾਰੀ ਕੀਤੀ | ਜਿਸ ਦਾ ਵਿਰੋਧ ਪੂਰੇ ਸੂਬੇ 'ਚ ਹੋ ਰਿਹਾ ਹੈ | ਹਲਕਾ ਸ਼ਾਹਕੋਟ ਦੇ ਮੰਡਲ ਮਹਿਤਪੁਰ 'ਚ ਵਰਕਰ ਹਲਕਾ ਇੰਚਾਰਜ ਦਾ ਵਿਰੋਧ ਕਰਦੇ ਹਨ ਅਤੇ ਪਾਰਟੀ ਹਾਈਕਮਾਨ ਨੂੰ ਬੇਨਤੀ ਕਰਦੇ ਹਨ ਕਿ ਇਸ ਦੇ ਮੰਥਨ ਕਰਕੇ ਹਲਕਾ ਇੰਚਾਰਜ ਲੋਕਲ ਲਗਾਇਆ ਜਾਵੇ | ਇਸ ਮੌਕੇ ਰਾਜਿੰਦਰ ਸਿੰਘ ਲਾਟੀਆ, ਭਾਜਪਾ ਪੰਜਾਬ ਮੈਂਬਰ ਸੁਦਰਸ਼ਨ ਸੋਬਤੀ, ਮਹੰਤ ਨਿਰਮਲ ਦਾਸ ਬਾਲੋਕੀ, ਮੰਡਲ ਪ੍ਰਧਾਨ ਮਹਿਤਪੁਰ ਸ਼ੁਸ਼ੀਲ ਕੁਮਾਰ ਅਨੇਜਾ, ਪੰਜਾਬ ਮੈਂਬਰ ਕਿਸਾਨ ਮੋਰਚਾ ਕੰਵਰ ਸੰਧੂ, ਜਿਲਾਂ ਪ੍ਰਧਾਨ ਪਿਆਰਾ ਸਿੰਘ, ਬਲਜੀਤ ਸਿੰਘ ਥਿੰਦ ਜ਼ਿਲਾ ਪ੍ਰਧਾਨ ਬੀਸੀ ਮੋਰਚਾ, ਰੋਬਿਨ ਸ਼ਰਮਾ ਮੰਡਲ ਪ੍ਰਧਾਨ ਪਰਜੀਆ, ਪ੍ਰੇਮ ਲਾਲ, ਦਲਬੀਰ ਸਿੰਘ ਸੱਭਰਵਾਲ, ਮੰਡਲ ਪ੍ਰਧਾਨ ਮਲਸਿਆ ਮਨਜੀਤ ਸਿੰਘ ਮੰਣਕੂ, ਮੰਗਾ ਪਹਿਲਵਾਨ, ਸਤਨਾਮ ਸਿੰਘ ਵਹਿਰਾ, ਬੂਟਾਂ ਸਿੰਘ ,ਅਮਰਜੀਤ ਸਿੰਘ ਪਟਵਾਰੀ, ਰਾਜਿੰਦਰ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਵ. ਮਾਤਾ ਸੁਰਿੰਦਰ ਕੌਰ ਦੀ ਯਾਦ 'ਚ ਗੁਰੂ ਘਰਾਂ ਦੇ ਪੰਜ ਵਜ਼ੀਰਾਂ ਦਾ ਇੱਕ-ਇੱਕ ਲੱਖ ਨਾਲ ਸਨਮਾਨ <br/> ਅਗਲੀ ਖ਼ਬਰ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਗਰੁੱਪ ਨੇ ਮੋਦੀ ਤੇ ਟਰੰਪ ਦੇ ਪੁਤਲੇ ਫੂਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।