20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਡਰਾਈਵਿੰਗ ਟੈਸਟ ਕੇਂਦਰ ਨੂੰ ਪਿੰਡ ਦੇ ਦੋ ਪੰਚਾਂ ਨੇ ਲਾਇਆ ਜਿੰਦਰਾ

ਅਜੀਤ ਡੈਸਕ 18-02-2026
ਫਿਲੌਰ, 17 ਫਰਵਰੀ (ਸਤਿੰਦਰ ਸ਼ਰਮਾ)- ਮੁੱਖ ਮਾਰਗ 'ਤੇ ਨੇੜਲੇ ਪਿੰਡ ਦੁਸਾਂਝ ਖੁਰਦ 'ਚ ਸਥਿਤ ਡਰਾਈਵਿੰਗ ਟੈਸਟ ਕੇਂਦਰ ਨੂੰ ਪਿੰਡ ਦੇ ਦੋ ਪੰਚਾਂ ਵਲੋਂ ਜਿੰਦਰਾ ਲਾ ਕੇ ਬੰਦ ਕਰਨ ਵਾਲੇ ਮਾਮਲੇ ਦਾ ਅੱਜ ਸੁਖਦ ਅੰਤ ਹੋ ਗਿਆ | ਜ਼ਿਕਰਯੋਗ ਹੈ ਕਿ ਉਕਤ ਕੇਂਦਰ ਪਿੰਡ ਦੁਸਾਂਝ ਖੁਰਦ ਦੀ ਪੰਚਾਇਤ ਨੇ ਸੰਬੰਧਿਤ ਵਿਭਾਗ ਨੂੰ ਕਿਰਾਏ 'ਤੇ ਦਿੱਤਾ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਲੰਬੇ ਸਮੇਂ ਤੋਂ ਉਕਤ ਸੈਂਟਰ ਦਾ ਕਿਰਾਇਆ ਅਦਾ ਨਾ ਹੋਣ ਕਾਰਨ ਦੋ ਪੰਚਾਂ ਨੇ ਪਰਸੋਂ ਜਿੰਦਰਾ ਲਾ ਕੇ ਇਸ ਨੂੰ ਬੰਦ ਕਰ ਦਿੱਤਾ ਸੀ ਜਿਸ ਕਾਰਨ ਡਰਾਈਵਿੰਗ ਲਾਇੰਸਸ ਬਣਾਉਣ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਵਰਨਣਯੋਗ ਹੈ ਕਿ ਇਕ ਵਾਰ ਪਹਿਲਾਂ ਵੀ ਉਕਤ ਕੇਂਦਰ ਨੂੰ ਜਿੰਦਰਾ ਲਾ ਦਿੱਤਾ ਗਿਆ ਸੀ | ਪਿੰਡ ਦੀ ਸਰਪੰਚ ਬੀਬੀ ਹੰਸੋ ਨੇ ਉਕਤ ਮਾਮਲੇ ਤੋਂ ਪੱਲਾ ਝਾੜਦਿਆਂ ਕਿਹਾ ਕਿ ਡਰਾਈਵਿੰਗ ਟੈਸਟ ਸੈਂਟਰ ਨੂੰ ਲਾਏ ਜਿੰਦਰੇ ਨਾਲ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜਿੰਦਰਾ ਲਾਉਣ ਦੇ ਮਾਮਲੇ ਨੂੰ ਲੈ ਕੇ ਪ੍ਰਸ਼ਾਸਨ ਦੇ ਦਖ਼ਲ ਤੋਂ ਬਾਅਦ ਪੰਚਾਂ ਨੇ ਅੱਜ ਜਿੰਦਰਾ ਖੋਲ੍ਹ ਦਿੱਤਾ | ਸੰਪਰਕ ਕਰਨ 'ਤੇ ਐਸ.ਡੀ.ਐਮ. ਫਿਲੌਰ ਨਵਦੀਪ ਸਿੰਘ ਨੇ ਕਿਹਾ ਕਿ ਡਰਾਈਵਿੰਗ ਟੈਸਟ ਸੈਂਟਰ ਦਾ ਮਾਮਲਾ ਸੁਲਝਾ ਲਿਆ ਗਿਆ ਹੈ ਅਤੇ ਪੰਚਾਇਤ ਨੂੰ ਬਣਦਾ ਕਿਰਾਇਆ ਵੀ ਅਦਾ ਕਰ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਅਵਾਰਾ ਕੁੱਤਿਆਂ ਤੋਂ ਬਚਾਅ ਅਤੇ ਸੁਰੱਖਿਅਤ ਰਹਿਣ ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਖੇ ਵਰਕਸ਼ਾਪ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।