ਚੁਗਿੱਟੀ/ਜੰਡੂਸਿੰਘਾ, 18 ਫਰਵਰੀ (ਨਰਿੰਦਰ ਲਾਗੂ) - ਸੰਤ ਬਾਬਾ ਹਰਨਾਮ ਸਿੰਘ ਲਾਇਲਪੁਰੀ, ਸੰਤ ਬਾਬਾ ਹੀਰਾ ਸਿੰਘ ਲਾਇਲਪੁਰੀ, ਸੰਤ ਬਾਬਾ ਰਘਬੀਰ ਸਿੰਘ ਤੇ ਸੰਤ ਬਾਬਾ ਮਹਿੰਦਰ ਸਿੰਘ ਹਰਿਦੁਆਰ ਵਾਲਿਆਂ ਦੀ ਨਿੱਘੀ ਯਾਦ ਵਿੱਚ 72ਵਾਂ ਮਹਾਨ ਕੀਰਤਨ ਦਰਬਾਰ ਤੇ ਸੰਤ ਸਮਾਗਮ 20, 21 ਤੇ 22 ਫਰਵਰੀ ਨੂੰ ਗੁਰਦੁਆਰਾ ਯਾਦਗਾਰ ਬੀਬਾ ਨਿਰੰਜਨ ਕੌਰ ਬਸ਼ੀਰਪੁਰਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ | ਬੀਬਾ ਸੁਖਵਿੰਦਰ ਕੌਰ ਨੇ ਦੱਸਿਆ ਕਿ ਇਸ ਮੌਕੇ ਵੱਖ-ਵੱਖ ਥਾਵਾਂ ਤੋਂ ਸੰਤ ਮਹਾਂਪੁਰਸ਼ ਹਾਜ਼ਰ ਹੋਣਗੇ | ਉਨ੍ਹਾਂ ਤੋਂ ਇਲਾਵਾ ਪ੍ਰਸਿੱਧ ਰਾਗੀ ਤੇ ਢਾਡੀ ਜਥਿਆਂ ਵੱਲੋਂ ਹਾਜ਼ਰੀ ਲਗਵਾਈ ਜਾਵੇਗੀ |