10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਦੁਕਾਨ 'ਚੋਂ 35 ਹਜ਼ਾਰ ਦੀ ਨਕਦੀ ਚੋਰੀ <br/>

ਅਜੀਤ ਡੈਸਕ 21-02-2026
ਜਲੰਧਰ, 20 ਫਰਵਰੀ (ਸ਼ੈਲੀ) - ਵੀਰਵਾਰ ਅਤੇ ਸ਼ੁੱਕਰਵਾਰ ਦੀ ਰਾਤ ਨੂੰ ਚੋਰਾਂ ਨੇ ਜਲੰਧਰ ਦੇ ਅਵਤਾਰ ਨਗਰ ਰੋਡ 'ਤੇ ਇੱਕ ਜਨਰਲ ਸਟੋਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਸ਼ਟਰ ਦੇ ਤਾਲੇ ਤੋੜ ਕੇ ਅੰਦਰ ਜਾਕੇ ਕੈਸ਼ ਕਾਉਂਟਰ ਵਿਚੋਂ ਕਰੀਬ 35 ਹਜ਼ਾਰ ਰੁਪਏ ਚੋਰੀ ਕਰ ਲਏ | ਘਟਨਾ ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ | ਯੁਵੀ ਪੁੱਤਰ ਅਵਿਨਾਸ਼ ਨੇ ਦੱਸਿਆ ਕਿ ਉਨ੍ਹਾਂ ਦੀ ਅਵਤਾਰ ਨਗਰ ਰੋਡ 'ਤੇ ਛਾਬੜਾ ਜਨਰਲ ਸਟੋਰ ਨਾਮ ਦੀ ਦੁਕਾਨ ਹੈ | ਚੋਰਾਂ ਨੇ ਦੁਕਾਨ ਦੇ ਨਾਲ ਲਗਦੇ ਰਿਹਾਇਸ਼ੀ ਪਲਾਟ ਦੇ ਗੇਟ ਦਾ ਤਾਲਾ ਤੋੜਿਆ ਤੇ ਉਸ ਰਾਹੀਂ ਅੰਦਰ ਦਾਖਲ ਹੋਏ ਜਿਸ ਤੋਂ ਬਾਗ ਉਨ੍ਹਾਂ ਨੇ ਅੰਦਰ ਦੁਕਾਨ ਨਾਲ ਲਗਦੇ ਦਰਵਾਜ਼ੇ ਦਾ ਵੀ ਤਾਲਾ ਤੋੜਿਆ ਤੇ ਕੈਸ਼ ਕਾਉਂਟ ਵਿਚੋਂ ਲਗਭਗ 35,000 ਰੁਪਏ ਚੋਰੀ ਕਰ ਲਏ | ਇਸ ਸੰਬੰਧੀ ਥਾਣਾ ਭਾਰਗਵ ਕੈਂਪ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ |

ਪਿਛਲੀ ਖ਼ਬਰ ਆਟੋ ਚਾਲਕ ਤੇ ਟਰੈਫਿਕ ਪੁਲਿਸ ਅਧਿਕਾਰੀ ਵਿਚਾਲੇ ਚਲਾਨ ਨੂੰ ਲੈ ਕੇ ਹੋਈ ਬਹਿਸ <br/> ਅਗਲੀ ਖ਼ਬਰ ਪੁਰਾਣੀ ਦਾਣਾ ਮੰਡੀ 'ਚ ਸੀਵਰੇਜ ਜਾਮ ਕਾਰਨ ਲੋਕਾਂ ਦਾ ਲੰਘਣਾ ਹੋਇਆ ਔਖਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।