08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਹੋਲੇ ਮਹੱਲੇ ਲਈ ਸ਼ਾਹਕੋਟ ਤੋਂ 27-28 ਫ਼ਰਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਣਗੀਆਂ ਸੰਗਤਾਂ- ਕੁਲਵੰਤ ਸਿੰਘ, ਜਸਵੀਰ ਸਿੰਘ <br/>

ਅਜੀਤ ਡੈਸਕ 21-02-2026
ਸ਼ਾਹਕੋਟ, 20 ਫ਼ਰਵਰੀ (ਬਾਂਸਲ)- ਸ੍ਰੀ ਅਨੰਦਪੁਰ ਸਾਹਿਬ ਲੰਗਰ ਸੇਵਾ ਸੁਸਾਇਟੀ ਇਲਾਕਾ ਸ਼ਾਹਕੋਟ ਦੇ ਪ੍ਰਧਾਨ ਕੁਲਵੰਤ ਸਿੰਘ ਖੈਹਿਰਾ ਤੇ ਮੀਤ ਪ੍ਰਧਾਨ ਜਸਵੀਰ ਸਿੰਘ ਸਿੰਧੜ ਨੇ ਅੱਜ ਪਿੰਡ ਬੱਗਾ ਵਿਖੇ ਮੇਲੇ ਦੀ ਉਗਰਾਹੀ ਕਰਦੇ ਸਮੇਂ ਸ਼ਰਧਾਲੂਆਂ ਨੂੰ ਦੱਸਿਆ ਕਿ ਹੋਲਾ ਮਹੱਲਾ 28 ਫਰਵਰੀ ਤੋਂ 4 ਮਾਰਚ ਤੱਕ ਮਨਾਇਆ ਜਾ ਰਿਹਾ ਹੈ | ਇਸ ਮੌਕੇ ਸੁਸਾਇਟੀ ਦੇ ਸਕੱਤਰ ਸ਼ਰਨਜੀਤ ਸਿੰਘ ਖਾਲਸਾ ਤੇ ਖਜ਼ਾਨਚੀ ਬਹਾਦਰ ਸਿੰਘ ਨੇ ਦੱਸਿਆ ਕਿ 25 ਫਰਵਰੀ ਨੂੰ ਮੁਹੱਲਾ ਰਿਸ਼ੀ ਨਗਰ ਸੰਗਤ ਨਿਵਾਸ ਸ਼ਾਹਕੋਟ ਨਜ਼ਦੀਕ ਦੁਸਹਿਰਾ ਗਰਾਉਂਡ ਵਿਖੇ ਅਖੰਡ ਪਾਠ ਆਰੰਭ ਕੀਤੇ ਜਾਣਗੇ ਤੇ 27 ਫਰਵਰੀ ਨੂੰ ਭੋਗ ਪੈਣ ਉਪਰੰਤ ਸ੍ਰੀ ਅਨੰਦਪੁਰ ਸਾਹਿਬ ਲਈ ਗੱਡੀਆਂ ਰਵਾਨਾ ਕੀਤੀਆਂ ਜਾਣਗੀਆਂ | ਉਨ੍ਹਾਂ ਇਹ ਵੀ ਦੱਸਿਆ ਕਿ ਗੱਡੀਆਂ ਸਿਰਫ਼ ਦੋ ਦਿਨ 27 ਤੇ 28 ਫਰਵਰੀ ਵਾਲੇ ਦਿਨ ਹੀ ਰਵਾਨਾ ਹੋਣਗੀਆਂ | ਉਨ੍ਹਾਂ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਬੇਨਤੀ ਕੀਤੀ ਕਿ ਉਹ ਇਨ੍ਹਾਂ ਦਿਨਾਂ ਦੌਰਾਨ 11 ਵਜੇ ਸਵੇਰੇ ਮੁੱਹਲਾ ਰਿਸ਼ੀ ਨਗਰ ਸੰਗਤ ਨਿਵਾਸ ਸ਼ਾਹਕੋਟ ਵਿਖੇ ਪਹੁੰਚ ਜਾਣ | ਇਸ ਮੌਕੇ ਜਸਵੀਰ ਸਿੰਘ ਸਿੰਧੜ, ਸਕੱਤਰ ਸ਼ਰਨਜੀਤ ਸਿੰਘ ਖਾਲਸਾ, ਖਜ਼ਾਨਚੀ ਬਹਾਦਰ ਸਿੰਘ, ਸੁਰਿੰਦਰ ਸਿੰਘ ਪਦਮ, ਬਲਵਿੰਦਰ ਸਿੰਘ ਟਰੱਕਾਂ ਵਾਲੇ, ਧਰਮਿੰਦਰ ਸਿੰਘ ਰੂਪਰਾ, ਬਲਵਿੰਦਰ ਸਿੰਘ ਧੰਜਨ, ਅਮਰੀਕ ਸਿੰਘ ਮੱਟੂ ਬੱਗੇ ਵਾਲੇ, ਹਰਜੀਤ ਸਿੰਘ ਸੈਕਟਰੀ, ਗੁਰਮੀਤ ਸਿੰਘ ਠੇਕੇਦਾਰ, ਸਤਨਾਮ ਸਿੰਘ, ਭੁਪਿੰਦਰ ਸਿੰਘ, ਨਛੱਤਰ ਸਿੰਘ, ਨਿਰਮਲ ਸਿੰਘ ਠੇਕੇਦਾਰ, ਗੁਰਪ੍ਰੀਤ ਸਿੰਘ ਫੋਜ਼ੀ, ਜਸਕਰਨ ਸਿੰਘ, ਰਾਜੂ, ਚਰਨਜੀਤ ਸਿੰਘ, ਹਰਮਨਪ੍ਰੀਤ ਸਿੰਘ, ਤਰਲੋਚਨ ਸਿੰਘ ਵਸੀਰ ਬੱਲਾ, ਹਰਵਿੰਦਰ ਸਿੰਘ, ਗੁਰਦੇਵ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਡੂਨ ਵਰਲਡ ਸਕੂਲ ਮਲਸੀਆਂ ਵਲੋਂ ਯੋਗ ਨੂੰ ਸਮਰਪਿਤ ਮਾ. ਧਰਮਪਾਲ ਤੇ ਟੀਮ ਦਾ ਸਨਮਾਨ <br/> ਅਗਲੀ ਖ਼ਬਰ ਲੋਹੀਆਂ ਦੇ ਐੱਨ.ਐੱਸ. ਕਾਨਵੈਂਟ ਹਾਈ ਸਕੂਲ ਵਿਖੇ ਫੇਅਰਵੈੱਲ ਪਾਰਟੀ ਦੀਆਂ ਰੌਣਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।