08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਡੂਨ ਵਰਲਡ ਸਕੂਲ ਮਲਸੀਆਂ ਵਲੋਂ ਯੋਗ ਨੂੰ ਸਮਰਪਿਤ ਮਾ. ਧਰਮਪਾਲ ਤੇ ਟੀਮ ਦਾ ਸਨਮਾਨ <br/>

ਅਜੀਤ ਡੈਸਕ 21-02-2026
ਲੋਹੀਆਂ ਖਾਸ, 20 ਫਰਵਰੀ (ਕੁਲਦੀਪ ਸਿੰਘ ਖਾਲਸਾ, ਗੁਰਪਾਲ ਸਿੰਘ ਸ਼ਤਾਬਗੜ੍ਹ) - ਮਲਸੀਆਂ-ਲੋਹੀਆਂ ਸੜਕ 'ਤੇ ਆਰੰਭ ਹੋਏ ਡੂਨ ਵਰਲਡ ਸਕੂਲ ਮੋਤੀਪੁਰ-ਮਲਸੀਆਂ ਵੱਲੋਂ 'ਅਨਮੋਲ ਯੋਗ ਸੰਸਥਾ ਲੋਹੀਆਂ ਖਾਸ ਤੇ ਮਹਿਲਾ ਪਤੰਜਲੀ ਯੋਗ ਸੰਸਥਾ ਲੋਹੀਆਂ ਖਾਸ ਦੀ ਸਰਪ੍ਰਸਤੀ ਹੇਠ ਜੰਝ ਘਰ ਤੇ ਯੋਗ ਕੇਂਦਰ ਲੋਹੀਆਂ ਖਾਸ, ਸਾਂਝੀ ਸੱਥ ਲੋਹੀਆਂ ਖਾਸ ਤੇ ਜਿੰਮ ਐਂਡ ਯੋਗ ਭਵਨ ਲੋਹੀਆਂ ਖਾਸ ਵਿਖੇ ਲੰਬੇ ਸਮੇਂ ਤੋਂ ਕਰਵਾਏ ਜਾਂਦੇ ਯੋਗ ਅਭਿਆਸ ਦੇ ਯੋਗ ਅਚਾਰੀਆ ਮਾ. ਧਰਮਪਾਲ (ਸਟੇਟ ਅਵਾਰਡੀ ਅਧਿਆਪਕ) ਸਮੇਤ ਉਨ੍ਹਾਂ ਦੀ ਟੀਮ ਦਾ ਸਨਮਾਨ ਕੀਤਾ ਗਿਆ ਹੈ | ਜੰਝ ਘਰ ਤੇ ਯੋਗ ਕੇਂਦਰ ਲੋਹੀਆਂ ਖਾਸ ਵਿਖੇ ਸਵੇਰੇ 6 ਵਜੇ ਤੋਂ 7 ਵਜੇ ਤੱਕ ਚਲਦੀ ਕਲਾਸ ਵੇਲੇ ਉਚੇਚੇ ਤੌਰ 'ਤੇ ਪੁੱਜੇ 'ਡੂਨ ਵਰਲਡ ਸਕੂਲ ਮੋਤੀਪੁਰ' ਦੇ ਐੱਮ.ਡੀ. ਜਸਵੰਤ ਸਿੰਘ ਦਾਨੀਆਂ ਵੱਲੋਂ ਯੋਗ ਦੀ ਕਲਾਸ ਵਿੱਚ ਪਹੁੰਚ ਕੇ ਪਹਿਲਾਂ ਬਹੁਤ ਸਾਰੇ ਯੋਗ ਆਸਣ ਲਗਾ ਕੇ ਪ੍ਰਮਾਣਿਤ ਕੀਤਾ ਕਿ ਉਹ ਵੀ ਯੋਗ ਦੇ ਅਭਿਆਸੀ ਹਨ ਤੇ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਯੋਗ ਅਚਾਰੀਆ ਮਾ. ਧਰਮਪਾਲ ਬਾਰੇ ਸੁਣਿਆ ਤਾਂ ਉਹ ਖੁਦ ਚੱਲਕੇ ਮਿਲਣ ਤੇ ਸਨਮਾਨਿਤ ਕਰਨ ਪੁੱਜੇ ਹਨ | ਇਸ ਮੌਕੇ ਉਨ੍ਹਾਂ ਸੀਨੀਅਰ ਯੋਗ ਸਾਧਕ ਹਰਭਜਨ ਸਿੰਘ ਥਿੰਦ, ਪ੍ਰਸ਼ੋਤਮ ਲਾਲ ਗੁਪਤਾ, ਪ੍ਰਧਾਨ ਡਾ. ਵਰਿੰਦਰ ਸ਼ਰਮਾ, ਟਰੇਨਰ ਮੈਡਮ ਇੰਦੂ ਛਾਬੜਾ, ਸਮਰਾਟ ਮੈਜਿਕ ਕਿੰਗ ਸੰਦੀਪ ਸ਼ਰਮਾ ਤੇ ਅਜੀਤ ਦੇ ਪ੍ਰਤੀਨਿਧ ਗੁਰਪਾਲ ਸਿੰਘ ਸ਼ਤਾਬਗੜ੍ਹ ਦਾ ਵੀ ਸਨਮਾਨ ਕੀਤਾ | ਇਸ ਤੋਂ ਪਹਿਲਾਂ ਪ੍ਰਧਾਨ ਡਾ. ਵਰਿੰਦਰ ਸ਼ਰਮਾ ਨੇ ਐੱਮ.ਡੀ. ਜਸਵੰਤ ਸਿੰਘ ਦਾਨੀਆਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਜੀ ਆਇਆਂ ਆਖਿਆ ਤੇ ਮਾ. ਪ੍ਰਦੀਪ ਕੁਮਾਰ ਮਹਿਤਾ ਵੱਲੋਂ ਜਸਵੰਤ ਸਿੰਘ ਦਾਨੀਆਂ ਤੇ ਯੋਗ ਅਚਾਰੀਆ ਮਾ. ਧਰਮਪਾਲ ਦੀ ਸਖਸ਼ੀਅਤ ਬਾਰੇ ਚਾਨਣਾ ਪਾਇਆ | ਇਸ ਮੌਕੇ ਪ੍ਰੀਤਪਾਲ ਸਿੰਘ ਰਾਜਪੂਤ, ਰਾਜਰਾਣੀ, ਆਸ਼ਾ, ਮਨੂ, ਜਸਵੀਰ ਕੌਰ ਸ਼ਤਾਬਗੜ੍ਹ, ਸੁਰਿੰਦਰ ਕੌਰ ਥਿੰਦ, ਕਮਲਜੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕੁਕਰਮ ਦੀ ਵਾਇਰਲ ਹੋਈ ਵੀਡੀਓ ਨਾਲ ਮੇਰਾ ਕੋਈ ਸੰਬੰਧ ਨਹੀਂ-ਗੁਰਪ੍ਰੀਤ ਗੋਪੀ <br/> ਅਗਲੀ ਖ਼ਬਰ ਹੋਲੇ ਮਹੱਲੇ ਲਈ ਸ਼ਾਹਕੋਟ ਤੋਂ 27-28 ਫ਼ਰਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਣਗੀਆਂ ਸੰਗਤਾਂ- ਕੁਲਵੰਤ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।