08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਕੁਕਰਮ ਦੀ ਵਾਇਰਲ ਹੋਈ ਵੀਡੀਓ ਨਾਲ ਮੇਰਾ ਕੋਈ ਸੰਬੰਧ ਨਹੀਂ-ਗੁਰਪ੍ਰੀਤ ਗੋਪੀ <br/>

ਅਜੀਤ ਡੈਸਕ 21-02-2026
ਗੁਰਾਇਆ, 20 ਫਰਵਰੀ (ਬਲਵਿੰਦਰ ਸਿੰਘ)- ਮੰਦਬੁੱਧੀ ਲੜਕੇ ਨਾਲ ਕੁੱਤੇ ਵਲੋਂ ਕੁਕਰਮ ਕਰਵਾਉਣ ਦੀ ਹੋਈ ਵਾਇਰਲ ਵੀਡੀਓ ਸੰਬੰਧੀ ਪੱਖ ਪੇਸ਼ ਕਰਦੇ ਹੋਏ ਕੰਚਨ ਬਾਲਾ ਕੌਂਸਲਰ ਨੇ ਕਿਹਾ ਹੈ ਕਿ ਉਸ ਦੇ ਪਤੀ ਗੁਰਪ੍ਰੀਤ ਗੋਪੀ ਨੂੰ ਉਸ ਦੇ ਸਿਆਸੀ ਵਿਰੋਧੀ ਨਾਜਾਇਜ਼ ਬਦਨਾਮ ਕਰ ਰਹੇ ਹਨ | ਉਸ ਦੇ ਪਤੀ ਦਾ ਇਸ ਵੀਡੀਓ ਨਾਲ ਕੋਈ ਸਬੰਧ ਨਹੀਂ ਹੈ ਤੇ ਨਾ ਹੀ ਉਹ ਮੌਕੇ 'ਤੇ ਮੌਜੂਦ ਸਨ | ਉਨ੍ਹਾਂ ਕਿਹਾ ਕਿ ਉਸ ਦੇ ਸਿਆਸੀ ਵਿਰੋਧੀ ਜੋ ਕੌਂਸਲਰ ਚੋਣਾਂ ਦੌਰਾਨ ਉਨ੍ਹਾਂ ਦੇ ਵਿਰੋਧ ਵਿਚ ਚੋਣ ਲੜੇ ਸਨ, ਸਿਆਸੀ ਰੰਜਸ਼ ਕਾਰਨ ਹੀ ਅਜਿਹੀ ਰਾਜਨੀਤੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉਸ ਦੇ ਸਿਆਸੀ ਵਿਰੋਧੀ ਨੇ ਗਊਸ਼ਾਲਾ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਇਸ ਲਈ ਉਹ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਨਗੇ | ਉਨ੍ਹਾਂ ਕਿਹਾ ਕਿ ਚੋਣਾਂ ਵੇਲੇ ਵੀ ਉਨ੍ਹਾਂ ਨੂੰ ਗਲਤ ਐਨ.ਓ.ਸੀ. ਜਾਰੀ ਕੀਤੀ ਗਈ ਸੀ, ਇਸ ਦੀ ਵੀ ਜਾਂਚ ਕਰਵਾਈ ਜਾਵੇਗੀ | ਇਸ ਮੌਕੇ ਕੰਚਨ ਬਾਲਾ ਕੌਂਸਲਰ, ਗੁਰਪ੍ਰੀਤ ਗੋਪੀ, ਸੁਖਵਿੰਦਰ ਬਿੱਟੂ ਇੰਚਾਰਜ ਬਸਪਾ ਹਲਕਾ ਫਿਲੌਰ, ਦਾਰਾ ਸਿੰਘ ਰਾਏ, ਅਸ਼ਵਨੀ ਕੁਮਾਰ ਐਡਵੋਕੇਟ ਤੇ ਹੋਰ ਹਾਜ਼ਰ ਸਨ | ਸੁਖਵਿੰਦਰ ਬਿੱਟੂ ਨੇ ਕਿਹਾ ਕਿ ਗੁਰਪ੍ਰੀਤ ਗੋਪੀ ਨਾਲ ਜਾਤੀ ਰੰਜਸ਼ ਕੀਤੀ ਜਾ ਰਹੀ ਹੈ | ਇਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਗੁਰਪ੍ਰੀਤ ਗੋਪੀ ਨੇ ਕਿਹਾ ਹੈ ਕਿ ਉਸ ਦੇ ਸਿਆਸੀ ਵਿਰੋਧੀ ਉਸ ਦਾ ਨਾਮ ਜਾਣ ਬੁੱਝ ਕੇ ਇਸ ਮਾਮਲੇ ਨਾਲ ਜੋੜ ਰਹੇ ਹਨ, ਮੈਨੂੰ ਬਿਲਕੁਲ ਹੀ ਜਾਣਕਾਰੀ ਨਹੀਂ ਹੈ ਕਿ ਇਹ ਵੀਡੀਓ ਕਿਸ ਨੇ ਬਣਾਈ ਹੈ |
ਕੀ ਕਹਿਣਾ ਹੈ ਦੂਜੀ ਧਿਰ ਦਾ
ਇਸ ਸੰਬੰਧੀ ਵਿਵੇਕ ਸ਼ਰਮਾ ਇੰਚਾਰਜ ਵਾਰਡ ਨੰਬਰ 13 ਆਮ ਆਦਮੀ ਪਾਰਟੀ ਨੇ ਗੁਰਪ੍ਰੀਤ ਗੋਪੀ ਵਲੋਂ ਲਗਾਏ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਹੈ ਕਿ ਸਾਡਾ ਕਿਸੇ ਨਾਲ ਨਿੱਜੀ ਵਿਰੋਧ ਨਹੀਂ ਹੈ | ਅਸੀਂ ਸੱਚ 'ਤੇ ਪਹਿਰਾ ਦੇ ਰਹੇ ਹਾਂ, ਜੋ ਨਿੰਦਣਯੋਗ ਘਟਨਾ ਮੰਦਬੁੱਧੀ ਲੜਕੇ ਨਾਲ ਹੋਈ ਹੈ | ਅਸੀਂ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਯਤਨ ਕਰ ਰਹੇ ਹਾਂ | ਉਨ੍ਹਾਂ ਕਿਹਾ ਕਿ ਮੇਰੀ ਕਿਸੇ ਨਾਲ ਕੋਈ ਰੰਜਸ਼ ਨਹੀਂ ਹੈ, ਸਗੋਂ ਅਸੀਂ ਇਨਸਾਫ਼ ਦੀ ਮੰਗ ਕਰ ਰਹੇ ਹਾਂ |
ਕੀ ਕਹਿਣਾ ਹੈ ਪੁਲਿਸ ਦਾ
ਇਸ ਸਬੰਧੀ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਐੱਸ.ਐੱਚ.ਓ. ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਹਰਪ੍ਰੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ | ਦੋਸ਼ੀਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ | ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਏ ਤੇ ਵੀਊ ਲੈਣ ਦੀ ਖ਼ਾਤਰ ਮੰਦਬੁੱਧੀ ਨਾਲ ਅਜਿਹੀ ਘਿਣਾਉਣੀ ਕਰਤੂਤ ਦੀ ਵੀਡੀਓ ਬਣਾ ਕੇ ਵਾਇਰਲ ਕਰਨਾ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਹੈ |

ਪਿਛਲੀ ਖ਼ਬਰ ਪਿੰਡ ਰਹੀਮਪੁਰ ਵਿਖੇ ਦੋ ਦਿਨਾ ਸਾਲਾਨਾ ਛਿੰਝ ਮੇਲਾ ਤੇ ਕਬੱਡੀ ਟੂਰਨਾਮੈਂਟ ਸ਼ੁਰੂ <br/> ਅਗਲੀ ਖ਼ਬਰ ਡੂਨ ਵਰਲਡ ਸਕੂਲ ਮਲਸੀਆਂ ਵਲੋਂ ਯੋਗ ਨੂੰ ਸਮਰਪਿਤ ਮਾ. ਧਰਮਪਾਲ ਤੇ ਟੀਮ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।