06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਬਰਨਾਲਾ ਰੈਲੀ ਦੀਆਂ ਤਿਆਰੀਆਂ ਲਈ ਕਾਂਗਰਸ ਨੇ ਪੱਛਮੀ ਹਲਕੇ 'ਚ ਕੀਤੀ ਮੀਟਿੰਗ <br/>

ਮੀਟਿੰਗ 'ਚ ਹਾਜ਼ਰ ਸੁਰਿੰਦਰ ਕੌਰ ਤੇ ਹੋਰ ਪਤਵੰਤੇ | ਤਸਵੀਰ: ਮੁਨੀਸ਼ <br/> 22-02-2026
ਜਲੰਧਰ, 21 ਫਰਵਰੀ (ਸ਼ਿਵ)- ਪੱਛਮੀ ਹਲਕੇ ਵਿਚ ਅੱਜ ਕਾਂਗਰਸ ਦੇ ਹਲਕਾ ਇੰਚਾਰਜ ਸੁਰਿੰਦਰ ਕੌਰ ਦੀ ਅਗਵਾਈ ਵਿਚ ਅੱਜ 24 ਵਾਰਡਾਂ ਦੀ ਬਲਾਕ ਇੱਕ ਤੇ ਦੋ ਦੀ ਮੀਟਿੰਗ ਕੀਤੀ ਗਈ | ਇਸ ਵਿਚ ਬਣਾਈਆਂ ਜਾਣ ਵਾਲੀਆਂ ਕੋਰ ਕਮੇਟੀਆਂ ਬਾਰੇ ਚਰਚਾ ਕੀਤੀ ਗਈ ਤੇ 181 ਬੂਥਾਂ ਲਈ ਸਾਰਿਆਂ ਨੂੰ 5-5 ਮੈਂਬਰ ਦੇਣ ਲਈ ਕਿਹਾ ਗਿਆ | ਸੁਰਿੰਦਰ ਕੌਰ ਨੇ ਦੱਸਿਆ ਕਿ ਇਸ ਵਿਚ ਹੁਣ ਤੱਕ ਦੱਸ ਫ਼ੀਸਦੀ ਕੰਮ ਹੋ ਚੁਕਾ ਹੈ ਤੇ ਇਸ ਪ੍ਰਕਿਰਿਆ ਦਾ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਬਰਨਾਲਾ ਰੈਲੀ ਵਿਚ ਸ਼ਾਮਿਲ ਹੋਣ ਲਈ ਵੀ ਤਿਆਰੀਆਂ ਕਰਨ ਬਾਰੇ ਚਰਚਾ ਕੀਤੀ ਗਈ ਜਿਸ ਵਿਚ ਸ੍ਰੀ ਰਾਹੁਲ ਗਾਂਧੀ ਸ਼ਾਮਿਲ ਹੋ ਰਹੇ ਹਨ | ਸ੍ਰੀਮਤੀ ਸੁਰਿੰਦਰ ਕੌਰ ਨੇ ਦੱਸਿਆ ਕਿ ਬਰਨਾਲਾ ਰੈਲੀ 'ਚ ਪੱਛਮੀ ਹਲਕੇ ਤੋਂ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੋਣਗੇ | ਇਸ ਮੌਕੇ ਬਲਾਕ ਪ੍ਰਧਾਨ ਰਛਪਾਲ ਜਖੂ, ਹਰਮੀਤ ਸਿੰਘ, ਸਤਪਾਲ ਰਾਏ, ਵਿਕਰਮ ਸ਼ਰਮਾ, ਅਵਤਾਰ ਵਿਰਦੀ, ਮੁਨੀਸ਼ ਪਾਹਵਾ, ਜਗਦੀਪ ਸਿੰਘ ਸੋਨੂੰ ਸੰਧਰ, ਅਨਿਲ ਗਿੱਲ, ਨਵਦੀਪ ਜਰੇਵਾਲ, ਹਰਸ਼ ਸੋਂਧੀ, ਪਰਮਜੀਤ ਗੋਲਡੀ, ਨਿਰਮਲ ਕੁਮਾਰ, ਦੀਪਕ ਯਾਦਵ, ਸਾਹਿਲ ਸਹਿਦੇਵ, ਲੱਕੀ ਖ਼ਾਲਸਾ, ਬ੍ਰਹਮ ਦੇਵ ਸਹੋਤਾ, ਦਵਿੰਦਰ ਸ਼ਰਮਾ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਵਧ ਰਹੀ ਪਾਰਕਿੰਗ ਦੀ ਸਮੱਸਿਆ ਪੁਲਿਸ ਤੇ ਪ੍ਰਸ਼ਾਸਨ ਲਈ ਬਣੀ ਵੱਡੀ ਚੁਣੌਤੀ <br/> ਅਗਲੀ ਖ਼ਬਰ ਜਾਂਚ ਏਜੰਸੀ ਨਾ ਹੋਣ ਕਰਕੇ ਵਿਕਾਸ ਕਾਰਜਾਂ ਦੀ ਗੁਣਵੱਤਾ 'ਤੇ ਪੈ ਰਿਹਾ ਅਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।