07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਵਿਦੇਸ਼ ਭੇਜਣ ਦੇ ਝਾਂਸੇ ਹੇਠ 4.60 ਲੱਖ ਦੀ ਠੱਗੀ, ਫਰਜ਼ੀ ਟ੍ਰੈਵਲ ਏਜੰਟ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 22-02-2026
ਮਕਸੂਦਾਂ, 21 ਫਰਵਰੀ (ਸੌਰਵ ਮਹਿਤਾ) - ਵਿਦੇਸ਼ ਭੇਜਣ ਦੇ ਨਾਮ 'ਤੇ 4.60 ਲੱਖ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਵੱਲੋਂ ਸਲੇਮਪੁਰ ਮੁਸਲਮਾਨਾ ਦੇ ਰਹਿਣ ਵਾਲੇ ਟਰੈਵਲ ਏਜੰਟ ਹਰਬੰਸ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਖਿਲਾਫ਼ ਧੋਖਾਧੜੀ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ | ਦੋਵੇਂ ਮੁਲਜ਼ਮ ਇਸ ਸਮੇਂ ਘਰੋਂ ਗ਼ਾਇਬ ਦੱਸੇ ਜਾ ਰਹੇ ਹਨ ਅਤੇ ਪੁਲਿਸ ਵੱਲੋਂ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਗਾਂਧੀ ਨਗਰ ਵਾਸੀ ਅਮਿਤ ਕੁਮਾਰ ਪੁੱਤਰ ਜਗਦੀਸ਼ ਲਾਲ ਨੇ ਦੱਸਿਆ ਕਿ ਉਹ ਆਪਣੇ ਭਤੀਜੇ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ | ਇਕ ਜਾਣ-ਪਛਾਣ ਰਾਹੀਂ ਉਸ ਦਾ ਸੰਪਰਕ ਹਰਬੰਸ ਸਿੰਘ ਤੇ ਮਨਜੀਤ ਕੌਰ ਨਾਲ ਕਰਵਾਇਆ ਗਿਆ | ਦੋਵੇਂ ਨੇ ਉਨ੍ਹਾਂ ਨੂੰ ਕਾਲੀਆ ਕਾਲੋਨੀ ਵਿਖੇ ਬੁਲਾ ਕੇ ਵਿਸ਼ਵਾਸ ਦਿਵਾਇਆ ਕਿ ਉਹ ਉਸ ਦੇ ਭਤੀਜੇ ਨੂੰ ਵਿਦੇਸ਼ ਵਿਚ ਸੈਟਲ ਕਰਵਾ ਦੇਣਗੇ | ਸ਼ਿਕਾਇਤਕਰਤਾ ਮੁਤਾਬਿਕ ਮੁਲਜ਼ਮਾਂ ਨੇ ਐਡਵਾਂਸ ਦੇ ਤੌਰ 'ਤੇ 4 ਲੱਖ 60 ਹਜ਼ਾਰ ਰੁਪਏ, ਪਾਸਪੋਰਟ ਅਤੇ ਹੋਰ ਜ਼ਰੂਰੀ ਦਸਤਾਵੇਜ਼ ਮੰਗੇ | ਭਰੋਸੇ ਵਿਚ ਆ ਕੇ ਉਸ ਨੇ ਮੰਗੀ ਗਈ ਰਕਮ ਤੇ ਸਾਰੇ ਕਾਗ਼ਜ਼ਾਤ ਉਨ੍ਹਾਂ ਦੇ ਹਵਾਲੇ ਕਰ ਦਿੱਤੇ ਪਰ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਤਾਂ ਕੋਈ ਵੀਜ਼ਾ ਪ੍ਰਕਿਰਿਆ ਸ਼ੁਰੂ ਹੋਈ ਤੇ ਨਾ ਹੀ ਭਤੀਜੇ ਨੂੰ ਵਿਦੇਸ਼ ਭੇਜਣ ਸੰਬੰਧੀ ਕੋਈ ਢੰਗ ਦਾ ਜਵਾਬ ਮਿਲਿਆ | ਦੋਸ਼ ਹੈ ਕਿ ਜਦੋਂ ਵੀ ਪੈਸਿਆਂ ਜਾਂ ਕਾਰਵਾਈ ਬਾਰੇ ਪੁੱਛਿਆ ਜਾਂਦਾ, ਮੁਲਜ਼ਮ ਟਾਲਮਟੋਲ ਕਰਦੇ ਰਹੇ | ਆਖਿਰਕਾਰ ਜਦੋਂ ਅਮਿਤ ਕੁਮਾਰ ਨੇ ਪੁਲਿਸ ਵਿਚ ਸ਼ਿਕਾਇਤ ਕਰਨ ਦੀ ਗੱਲ ਕੀਤੀ ਤਾਂ ਉਲਟ ਉਸ ਨੂੰ ਜਾਨੋਂ ਮਾਰਣ ਦੀਆਂ ਧਮਕੀਆਂ ਦਿੱਤੀਆਂ ਗਈਆਂ | ਇਸ ਤੋਂ ਬਾਅਦ ਉਸ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ | ਪੜਤਾਲ ਉਪਰੰਤ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਦੋਵੇਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ |
ਪਿਛਲੀ ਖ਼ਬਰ ਰਤਨ ਹਸਪਤਾਲ ਵਿਖੇ ਗੁਰਦੇ ਦੇ ਮਰੀਜ਼ਾਂ ਦਾ ਹੋਵੇਗਾ ਮੁਫ਼ਤ ਇਲਾਜ, ਡਾਇਲਸਿਸ ਤੇ ਸਰਜਰੀ ਅਗਲੀ ਖ਼ਬਰ ਵਧ ਰਹੀ ਪਾਰਕਿੰਗ ਦੀ ਸਮੱਸਿਆ ਪੁਲਿਸ ਤੇ ਪ੍ਰਸ਼ਾਸਨ ਲਈ ਬਣੀ ਵੱਡੀ ਚੁਣੌਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।