07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਨਾਨਕਪਿੰਡੀ 'ਚ ਸਾਈਾ ਬਾਬੂ ਸ਼ਾਹ ਦਾ ਮੇਲਾ ਯਾਦਗਾਰੀ ਹੋ ਨਿੱਬੜਿਆ <br/>

ਪਿੰਡ ਨਾਨਕ ਪਿੰਡੀ ਵਿਖੇ ਕਰਵਾਏ ਗਏ ਸਭਿਆਚਾਰਕ ਮੇਲੇ ਦੌਰਾਨ ਸਾਈਾ ਨਸੀਬ ਚੰਦ ਕਾਦਰੀ, ਸਾਈਾ ਲਖਵੀਰ ਸ਼ਾਹ ਕਾਦਰੀ, ਬੀਬੀ ਜਸਵੀਰ ਕੌਰ, ਮੁਖਤਿਆਰ ਸਿੰਘ, ਵਿਜੇ ਕੁਮਾਰ ਆਸਟੇ੍ਰਲੀਆ, ਸੁਖਦੇਵ ਰਾਮ, ਲਖਵਿੰਦਰ ਕੁਮਾਰ, ਦੀਪਾ ਮੁਠੱਡਾ ਆਦਿ | ਤਸਵੀਰ ਹਰਵਿੰਦਰ ਕੁਮਾਰ <br/> 22-02-2026
ਜਮਸ਼ੇਰ ਖ਼ਾਸ, 21 ਫਰਵਰੀ (ਹਰਵਿੰਦਰ ਕੁਮਾਰ)- ਪਿੰਡ ਨਾਨਕ ਪਿੰਡੀ ਵਿਖੇ ਸਾਈਾਂ ਬਾਬੂ ਸ਼ਾਹ ਅਤੇ ਸਾਈਾਂ ਕਪੂਰ ਸ਼ਾਹ ਦੇ ਅਸਥਾਨਾਂ 'ਤੇ ਸਾਲਾਨਾ ਸਭਿਆਚਾਰਕ ਜੋੜ ਮੇਲਾ ਸਾਈਾਂ ਨਸੀਬ ਚੰਦ ਗੱਦੀਨਸ਼ੀਨ ਅਤੇ ਪ੍ਰਬੰਧਕ ਬੀਬੀ ਜਸਵੀਰ ਕੌਰ ਤੇ ਸੁਖਦੇਵ ਰਾਮ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਇਸ ਮੌਕੇ ਸੁਖਦੇਵ ਰਾਮ, ਵਿਜੇ ਕੁਮਾਰ ਤੇ ਲਖਵਿੰਦਰ ਕੁਮਾਰ ਨੇ ਦੱਸਿਆ 19 ਫਰਵਰੀ ਨੂੰ ਚਿਰਾਗ਼ ਰੌਸ਼ਨ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ ਸੀ ਅਤੇ 20 ਫਰਵਰੀ ਨੂੰ ਸਭਿਆਚਾਰਕ ਮੇਲੇ ਦੌਰਾਨ ਕੱਵਾਲ ਸ਼ਕੀਲ ਸਾਬਰੀ ਫਿਲੌਰ ਵਾਲੇ, ਬੂਟਾ ਮੁਹੰਮਦ ਜਮਸ਼ੇਰੀਆ, ਲੋਕ ਗਾਇਕ ਦਵਿੰਦਰ ਦਿਆਲਪੁਰੀ ਤੇ ਨੱਕਾਲ ਪਾਰਟੀ ਨੇ ਆਪਣੀਆਂ ਆਪਣੀਆਂ ਕਲਾਵਾਂ ਰਾਹੀਂ ਦਰਸ਼ਕਾਂ ਨੂੰ ਕੀਲ੍ਹੀ ਰੱਖਿਆ | ਇਸ ਵਾਰ ਵੀ ਸ਼ਖ਼ਸੀਅਤਾਂ 'ਅਜੀਤ' ਦੇ ਪੱਤਰਕਾਰ ਸੁਰਜੀਤ ਸਿੰਘ ਜੰਡਿਆਲਾ, ਬਲਵਿੰਦਰ ਕੁਮਾਰ ਵਿੱਕੀ, ਡਾਕਟਰ ਰਮਨ ਕੋਹਲੀ, ਏ.ਐਸ.ਆਈ. ਪਲਵਿੰਦਰ ਸਿੰਘ, ਬਲਵੀਰ ਚੰਦ ਬੰਬੀਆਂਵਾਲ ਤੇ ਹੋਰਨਾਂ ਨੂੰ ਸਨਮਾਨਿਤ ਕੀਤਾ ਗਿਆ | ਮੇਲੇ ਦੌਰਾਨ ਬੱਚਿਆਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ | ਮੇਲੇ ਦੌਰਾਨ ਸਾਈਾਂ ਲਖਵੀਰ ਸ਼ਾਹ ਕਾਦਰੀ ਕਟਾਰੀਆਂ ਵਾਲੇ, ਸਾਈਾ ਮੁਖਤਿਆਰ ਸਿੰਘ ਡੇਰਾ ਬਾਬਾ ਹਾਕਮ ਸ਼ਾਹ, ਸਾਈਾ ਬੱਬੂ ਸ਼ਾਹ ਜੰਡਿਆਲਾ, ਸਾਈਾ ਗੁਰਦਿੱਤ ਸਿੰਘ ਜਗਰਾਲ ਤੋਂ ਇਲਾਵਾ ਬੀਬੀ ਜਸਵੀਰ ਕੌਰ ਕਮਲਾ ਦੇਵੀ, ਪੰਚ ਵੰਦਨਾ ਰਾਣੀ, ਪੰਚ ਬਿਮਲਾ ਦੇਵੀ ਪੰਚ, ਮਨਜੀਤ, ਪੰਚ ਗੁਰਵਿੰਦਰ ਕੁਮਾਰ, ਪਵਨ ਕੁਮਾਰ, ਰਮਨ ਕੁਮਾਰ, ਧਰਮਵੀਰ, ਸੰਦੀਪ ਕੁਮਾਰ, ਸਰਪੰਚ ਅਮਨਦੀਪ ਕੌਰ, ਕਾਦੀਆਂ ਵਾਲੀ, ਮਨੋਜ ਖੇੜਾ, ਗੁਰਦੀਪ ਸਿੰਘ ਜਮਸ਼ੇਰ, ਗੌਰਵ ਕੋਹਲੀ, ਡਾਕਟਰ ਗੁਰਦੀਪ ਕੁਮਾਰ ਸ਼ਰਮਾ, ਅਵਤਾਰ ਤਾਰੀ, ਦੀਪਾ ਮੁਠੱਡਾ, ਪ੍ਰੇਮ ਜੰਡਿਆਲਾ, ਗੇਜੋ ਯੂ.ਕੇ., ਹਰਮੇਸ਼ ਲਾਲ ਅਹੀਰ, ਡੀ ਜਸਮਨ ਜੱਖੂ, ਰੂਹਾਨ ਜੱਖੂ ਦੀਆ, ਹਰਮਨ ਜੱਖੂ, ਯੋਗਰਾਜ ਆਦਿ ਹਾਜ਼ਰ ਸਨ | ਮੇਲੇ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਤੀਰਥ ਸਿੰਘ ਸਪਰਾ ਭੋਡੇ ਸਪਰਾਏ ਨੇ ਬਾਖ਼ੂਬੀ ਨਿਭਾਈ |

ਪਿਛਲੀ ਖ਼ਬਰ ਏ.ਡੀ.ਸੀ.ਪੀ. ਆਕਰਸ਼ੀ ਜੈਨ ਦੀ ਅਗਵਾਈ ਹੇਠ ਪੁਲਿਸ ਵਲੋਂ ਰੇਲਵੇ ਸਟੇਸ਼ਨ 'ਤੇ ਚੈਕਿੰਗ <br/> ਅਗਲੀ ਖ਼ਬਰ ਐਲ. ਪੀ. ਯੂ. ਦੇ 15 ਪ੍ਰਾਜੈਕਟਾਂ ਨੇ ਏ. ਆਈ. ਸੰਮੇਲਨ 'ਚ ਧਿਆਨ ਖਿੱਚਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।