07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਲੁਟੇਰਿਆਂ ਨੇ ਔਰਤ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲ਼ੀਆਂ ਝਪਟੀਆਂ <br/>

ਅਜੀਤ ਡੈਸਕ 22-02-2026
ਅੱਪਰਾ, 21 ਫਰਵਰੀ (ਦਲਵਿੰਦਰ ਸਿੰਘ ਅੱਪਰਾ)-ਕਸਬਾ ਅੱਪਰਾ ਤੇ ਆਸ ਪਾਸ ਦੇ ਇਲਾਕੇ 'ਚ ਚੋਰੀਆਂ ਤੇ ਲੁੱਟਾਂ ਖੋਹਾਂ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ | ਬੀਤੀ ਸ਼ਾਮ ਅੱਪਰਾ-ਲੋਹਗੜ੍ਹ ਸੜਕ 'ਤੇ ਸਥਿਤ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਦੇ ਨਜ਼ਦੀਕ ਮੋਟਰ ਸਵਾਰ ਸਾਈਕਲ ਲੁਟੇਰੇ ਲੋਹਗੜ੍ਹ ਵਾਸੀ ਔਰਤ ਦੀਆਂ ਕੰਨਾਂ ਦੀਆਂ ਵਾਲ਼ੀਆਂ ਝਪਟ ਕੇ ਫ਼ਰਾਰ ਹੋ ਗਏ | ਕੁਲਵਿੰਦਰ ਸਿੰਘ ਵਾਸੀ ਲੋਹਗੜ੍ਹ ਨੇ ਦੱਸਿਆ ਕਿ ਉਹ ਤੇ ਉਹਨਾਂ ਦੀ ਪਤਨੀ ਬਲਜੀਤ ਕੌਰ ਆਪਣੇ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਅੱਪਰੇ ਤੋਂ ਵਾਪਸ ਲੋਹਗੜ੍ਹ ਨੂੰ ਆ ਰਹੇ ਸਨ | ਜਦੋਂ ਉਹ ਗੁਰੂ ਨਾਨਕ ਦੇਵ ਚੈਰੀਟੇਬਲ ਹਸਪਤਾਲ ਦੇ ਨਜ਼ਦੀਕ ਪਹੁੰਚੇ ਤਾਂ ਦੋ ਮੋਟਰ ਸਾਈਕਲ ਸਵਾਰ ਨੌਜਵਾਨ ਜੋ ਕਿ ਅੱਪਰੇ ਵਲੋਂ ਹੀ ਆ ਰਹੇ ਸਨ ਨੇ ਮੋਟਰ ਸਾਈਕਲ ਉਹਨਾਂ ਦੇ ਨਜ਼ਦੀਕ ਕਰ ਲਿਆ ਤੇ ਚਲਦੇ ਮੋਟਰ ਸਾਈਕਲ ਤੋਂ ਹੀ ਬਲਜੀਤ ਕੌਰ ਦੀਆਂ ਕੰਨਾਂ ਦੀਆਂ ਸੋਨੇ ਦੀਆਂ ਵਾਲ਼ੀਆਂ ਝਪਟ ਲਈਆਂ ਤੇ ਸੂਏ ਦੀ ਪਟੜੀ 'ਤੇ ਸਮਰਾੜੀ ਵੱਲ ਨੂੰ ਫ਼ਰਾਰ ਹੋ ਗਏ | ਉਨ੍ਹਾਂ ਨੇ ਵੀ ਸਮਰਾੜੀ ਤੱਕ ਇਹਨਾਂ ਬੇਖ਼ੌਫ਼ ਲੁਟੇਰਿਆਂ ਦਾ ਪਿੱਛਾ ਕਰਨ ਕੋਸ਼ਿਸ਼ ਕੀਤੀ | ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੀ ਇਤਲਾਹ ਪੁਲਿਸ ਚੌਂਕੀ ਅੱਪਰਾ ਵਿਖੇ ਦੇ ਦਿੱਤੀ ਗਈ ਹੈ |

ਪਿਛਲੀ ਖ਼ਬਰ ਐਮ.ਆਰ. ਇੰਟਰਨੈਸ਼ਨਲ ਸਕੂਲ 'ਚ ਗ੍ਰੈਜੂਏਸ਼ਨ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਐਲ.ਕੇ.ਸੀ.ਟੀ.ਸੀ. ਦੇ ਸਾਲਾਨਾ ਖੇਡ ਮੁਕਾਬਲੇ 'ਚੋਂ ਅਲਾਈਡ ਹੈਲਥ ਸਾਇੰਸਿਜ਼ ਵਿਭਾਗ ਓਵਰਆਲ ਜੇਤੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।