08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸ਼ਿੰਦਰ ਬਾਈ ਦੇ ਸਿਰ ਦੂਜੀ ਵਾਰ ਸਜਿਆ ਸੁਸਾਇਟੀ ਦੀ ਪ੍ਰਧਾਨਗੀ ਦਾ ਤਾਜ

ਕੋਆਪ੍ਰੇਟਿਵ ਸੁਸਾਇਟੀ ਬਾਜਵਾ ਕਲਾਂ ਦੇ ਨਵੇਂ ਬਣੇ ਪ੍ਰਧਾਨ ਸ਼ਿੰਦਰ ਬਾਈ ਤੇ ਹੋਰ ਅਹੁਦੇਦਾਰਾਂ ਨੂੰ ਸਨਮਾਨਿਤ ਕਰਦੇ ਹੋਏ ਜਗਜੋਤ ਸਿੰਘ ਆਹਲੂਵਾਲੀਆ ਬਲਾਕ ਸੰਮਤੀ ਮੈਂਬਰ, ਮਨਪ੍ਰੀਤ ਸਿੰਘ ਸਰਪੰਚ ਸੰਢਾਂਵਾਲ ਤੇ ਹੋਰ | ਤਸਵੀਰ : ਦਲਜੀਤ ਸਿੰਘ ਸਚਦੇਵਾ <br/> 22-02-2026
ਸ਼ਾਹਕੋਟ, 21 ਫਰਵਰੀ (ਦਲਜੀਤ ਸਿੰਘ ਸਚਦੇਵਾ)- ਕੋਆਪ੍ਰੇਟਿਵ ਸੁਸਾਇਟੀ ਬਾਜਵਾ ਕਲਾਂ 'ਤੇ ਆਮ ਆਦਮੀ ਪਾਰਟੀ ਕਾਬਜ਼ ਹੋਈ ਹੈ ਤੇ ਸੁਰਿੰਦਰ ਸਿੰਘ (ਸ਼ਿੰਦਰ ਬਾਈ) ਬਾਜਵਾ ਕਲਾਂ ਦੇ ਸਿਰ ਦੂਜੀ ਵਾਰ ਸੁਸਾਇਟੀ ਦੀ ਪ੍ਰਧਾਨਗੀ ਦਾ ਤਾਜ ਸਜਿਆ ਹੈ | ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸੁਸਾਇਟੀ ਦੀ ਚੋਣ ਹੋਈ ਸੀ, ਜਿਸ ਦੇ ਕੁੱਲ 11 'ਚੋਂ 8 ਮੈਂਬਰ 'ਆਪ' ਦੇ ਚੁਣੇ ਗਏ ਸਨ ਜਦਕਿ 3 ਮੈਂਬਰ ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਬਣੇ ਸਨ | ਹੁਣ ਸੁਸਾਇਟੀ ਦੇ ਅਹੁਦੇਦਾਰਾਂ ਦੀ ਚੋਣ ਕਰਮਜੀਤ ਸਿੰਘ ਸੈਕਟਰੀ ਦੀ ਦੇਖ-ਰੇਖ ਹੇਠ ਹੋਈ, ਜਿਸ 'ਚ ਬਹੁਸੰਮਤੀ ਨਾਲ ਸੁਰਿੰਦਰ ਸਿੰਘ (ਸ਼ਿੰਦਰ ਬਾਈ) ਨੂੰ ਪ੍ਰਧਾਨ, ਸਰਦੂਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਮਲੂਕ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਹੈ ਜਦਕਿ ਹਰਦੀਪ ਸਿੰਘ, ਰਣਜੀਤ ਸਿੰਘ, ਦਵਿੰਦਰ ਕੌਰ, ਰਛਪਾਲ, ਬਲਵਿੰਦਰ ਸਿੰਘ, ਨਿਰਮਲ ਸਿੰਘ, ਹਰਵਿੰਦਰ ਕੌਰ, ਸਰਬਜੀਤ ਸਿੰਘ (ਸਾਰੇ ਕਮੇਟੀ ਮੈਂਬਰ) ਚੁਣੇ ਗਏ ਹਨ | ਇਸ ਮੌਕੇ ਜਗਜੋਤ ਸਿੰਘ ਆਹਲੂਵਾਲੀਆ ਬਲਾਕ ਸੰਮਤੀ ਮੈਂਬਰ, ਮਨਪ੍ਰੀਤ ਸਿੰਘ ਸਰਪੰਚ ਸੰਢਾਂਵਾਲ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਨਿਰਮਲ ਸਿੰਘ ਸਾਬਕਾ ਸਰਪੰਚ ਤੇ ਗੁਰਦੀਪ ਸਿੰਘ ਸਾਬਕਾ ਸਰਪੰਚ ਵਲੋਂ ਨਵੇਂ ਬਣੇ ਪ੍ਰਧਾਨ ਸ਼ਿੰਦਰ ਬਾਈ ਤੇ ਅਹੁਦੇਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਪ੍ਰਧਾਨ ਸ਼ਿੰਦਰ ਬਾਈ ਨੇ ਕਿਹਾ ਕਿ ਉਹ ਸੁਸਾਇਟੀ ਕਮੇਟੀ ਮੈਂਬਰਾਂ ਦੇ ਬਹੁਤ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਦੂਜੀ ਵਾਰ ਪ੍ਰਧਾਨ ਬਣਾਇਆ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਪ੍ਰਧਾਨਗੀ ਦੇ ਪਹਿਲੇ ਕਾਰਜਕਾਲ 'ਚ ਸੁਸਾਇਟੀ ਦਾ ਬਹੁਤ ਸੁਧਾਰ ਕੀਤਾ ਤੇ ਹੁਣ ਵੀ ਸੁਸਾਇਟੀ 'ਚ ਹਰ ਕੰਮ ਪਾਰਦਰਸ਼ੀ ਢੰਗ ਨਾਲ ਹੋਵੇਗਾ | ਇਸ ਮੌਕੇ ਜਸਪਾਲ ਸਿੰਘ ਸਰਪੰਚ, ਜਸਵੀਰ ਸਿੰਘ ਸਰਪੰਚ, ਸੁਖਜੀਤ ਸਿੰਘ ਪੰਚ, ਹਰਜਿੰਦਰ ਸਿੰਘ ਪੰਚ, ਗਵਿੰਦਾ ਕਲਿਆਣ ਪੰਚ, ਹਰਦੀਪ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਏ.ਪੀ.ਐੱਸ. ਕਾਲਜ ਆਫ਼ ਨਰਸਿੰਗ ਮਲਸੀਆਂ 'ਚ ਮਨਾਇਆ ਮੂਰਤੀ ਸਥਾਪਨਾ ਦਿਵਸ <br/> ਅਗਲੀ ਖ਼ਬਰ ਐਮ.ਆਰ. ਇੰਟਰਨੈਸ਼ਨਲ ਸਕੂਲ 'ਚ ਗ੍ਰੈਜੂਏਸ਼ਨ ਸਮਾਰੋਹ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।