23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਮੇਅਰ ਦੇ ਆਦੇਸ਼ 'ਤੇ ਸੰਤ ਨਗਰ ਦੀ ਉਸਾਰੀ ਨੂੰ ਮੁੜ ਸੀਲ ਕੀਤਾ <br/>

ਅਜੀਤ ਡੈਸਕ 28-02-2026
ਜਲੰਧਰ, 27 ਫਰਵਰੀ (ਸ਼ਿਵ)-ਲਾਡੋਵਾਲੀ ਰੋਡ 'ਤੇ ਸੰਤ ਨਗਰ ਵਿਚ ਇੱਕ ਗੈਰ-ਕਾਨੂੰਨੀ ਉਸਾਰੀ 'ਤੇ ਸੀਲ ਤੋੜੇ ਜਾਣ ਦੀ ਸ਼ਿਕਾਇਤ ਤੋਂ ਬਾਅਦ, ਨਗਰ ਨਿਗਮ ਨੇ ਇਸ } ਦੁਬਾਰਾ ਸੀਲ ਕਰ ਦਿੱਤਾ ਹੈ | ਇਲਾਕਾ ਨਿਵਾਸੀਆਂ ਨੇ ਮੇਅਰ ਵਿਨੀਤ ਧੀਰ ਨੂੰ ਇੱਕ ਮੰਗ ਪੱਤਰ ਸੌਂਪਿਆ ਸੀ ਤੇ ਇਸ ਵਿਚ ਸੀਲ ਤੋੜਨ ਦੇ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ ਗਈ | ਇਸ ਤੋਂ ਬਾਅਦ ਮੇਅਰ ਵਨੀਤ ਧੀਰ ਨੇ ਫ਼ੌਰਨ ਕਾਰਵਾਈ ਕਰਦੇ ਹੋਏ ਬਿਲਡਿੰਗ ਬਰਾਂਚ ਨੂੰ ਸੀਲ ਤੋੜਨ ਵਾਲੇ ਇਮਾਰਤ ਮਾਲਕ ਵਿਰੁੱਧ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ | ਸੰਤ ਨਗਰ ਵੈੱਲਫੇਅਰ ਸੋਸਾਇਟੀ ਦੇ ਅਹੁਦੇਦਾਰਾਂ ਜਿਨ੍ਹਾਂ ਵਿਚ ਪ੍ਰਧਾਨ ਬਲਦੇਵ ਸਿੰਘ ਚਾਹਲ, ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ ਤੇ ਕੁਲਵੰਤ ਸਿੰਘ ਸ਼ਾਮਲ ਸਨ, ਨੇ ਦੋਸ਼ ਲਗਾਇਆ ਕਿ ਸੰਤ ਨਗਰ ਵਿਚ ਇੱਕ ਗੈਰ-ਕਾਨੂੰਨੀ ਤੌਰ 'ਤੇ ਬਣਾਈ ਗਈ ਵਪਾਰਕ ਇਮਾਰਤ ਨੂੰ ਕੁੱਝ ਦਿਨ ਪਹਿਲਾਂ ਸੀਲ ਕਰ ਦਿੱਤਾ ਗਿਆ ਸੀ | ਇਸ ਇਮਾਰਤ ਨੇ ਸੜਕ 'ਤੇ ਵੀ ਕਬਜ਼ਾ ਕਰ ਲਿਆ ਸੀ ਤੇ ਸੰਤ ਨਗਰ ਦੇ ਸਾਈਨ ਬੋਰਡ ਨੂੰ ਵੀ ਹਟਾ ਦਿੱਤਾ ਸੀ | ਸੁਸਾਇਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਦੇ ਮਾਲਕ ਨੇ ਹਾਲ ਹੀ ਵਿਚ ਗੈਰ-ਕਾਨੂੰਨੀ ਉਸਾਰੀ 'ਤੇ ਲੱਗੀ ਸੀਲ ਤੋੜ ਦਿੱਤੀ ਹੈ ਤੇ ਕੰਮ ਦੁਬਾਰਾ ਸ਼ੁਰੂ ਕੀਤਾ ਹੈ | ਜਦੋਂ ਮੁਹੱਲੇ ਦੇ ਵਸਨੀਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਦੁਬਾਰਾ ਨਗਰ ਨਿਗਮ ਅਧਿਕਾਰੀਆਂ ਤੇ ਮੇਅਰ ਵਿਨੀਤ ਧੀਰ ਨਾਲ ਮੁਲਾਕਾਤ ਕਰਕੇ ਗੈਰ-ਕਾਨੂੰਨੀ ਉਸਾਰੀ ਦਾ ਵਿਰੋਧ ਕੀਤਾ ਤੇ ਕਾਰਵਾਈ ਦੀ ਮੰਗ ਕੀਤੀ | ਮੇਅਰ ਨੇ ਤੁਰੰਤ ਇਮਾਰਤ ਸ਼ਾਖਾ ਦੇ ਅਧਿਕਾਰੀਆਂ ਨੂੰ ਸਾਈਟ 'ਤੇ ਭੇਜਿਆ ਤੇ ਇਮਾਰਤ ਨੂੰ ਸੀਲ ਕਰਵਾ ਦਿੱਤਾ | ਉਨ੍ਹਾਂ ਨੇ ਇਮਾਰਤ ਸ਼ਾਖਾ ਨੂੰ ਮਾਲਕ ਵਿਰੁੱਧ ਕਾਰਵਾਈ ਕਰਨ ਦੇ ਵੀ ਆਦੇਸ਼ ਦਿੱਤੇ |

ਪਿਛਲੀ ਖ਼ਬਰ ਤਿੰਨ ਨਾਬਾਲਗਾਂ ਦੇ ਯੂ.ਪੀ. ਤੋਂ ਬਰਾਮਦ ਹੋਣ ਮਗਰੋਂ ਨੂਰਪੁਰ ਕਾਲੋਨੀ ਤੋਂ ਦੋ ਹੋਰ ਲੜਕੀਆਂ ਲਾਪਤਾ ਅਗਲੀ ਖ਼ਬਰ ਐੱਸ.ਪੀ. ਗੁਰਵਿੰਦਰ ਸਿੰਘ ਸੰਧੂ ਦੀ ਅਗਵਾਈ 'ਚ ਰੇਲਵੇ ਸਟੇਸ਼ਨ 'ਤੇ ਚਲਾਈ ਜਾਂਚ ਮੁਹਿੰਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।