23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਕਾਂਗਰਸ ਦੀ ਰੈਲੀ ਲਈ ਆਦਮਪੁਰ ਤੋਂ ਵਰਕਰ ਵੱਡੀ ਗਿਣਤੀ 'ਚ ਜਾਣਗੇ- ਸੁਖਵਿੰਦਰ ਕੋਟਲੀ <br/>

ਅਜੀਤ ਡੈਸਕ 28-02-2026
ਆਦਮਪੁਰ, 27 ਫਰਵਰੀ (ਹਰਪ੍ਰੀਤ ਸਿੰਘ)- ਪੰਜਾਬ ਆ ਰਹੇ ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਬਰਨਾਲਾ ਵਿਖੇ ਮਨਰੇਗਾ ਸੰਗ੍ਰਾਮ ਸੰਬੰਧੀ ਰੈਲੀ ਨੂੰ ਸੰਬੋਧਨ ਕਰਨਗੇ ਜਿਸ ਸੰਬੰਧੀ ਮੀਟਿੰਗ ਕਰਕੇ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ | ਆਦਮਪੁਰ ਹਲਕੇ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਆਦਮਪੁਰ ਨੇ ਦੱਸਿਆ ਕਿ ਪੰਜਾਬ ਅੰਦਰ ਰਾਹੁਲ ਗਾਂਧੀ ਦੇ ਆਉਣ ਨਾਲ ਲੋਕਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ | ਆਦਮਪੁਰ ਵਿਖੇ ਹੋਈ ਕਾਂਗਰਸ ਪਾਰਟੀ ਦੀ ਮੀਟਿੰਗ ਦੌਰਾਨ ਨਵੇਂ ਸੰਗਠਨ 'ਤੇ ਵੀ ਚਰਚਾ ਕੀਤੀ ਗਈ | ਆਦਮਪੁਰ ਹਲਕੇ ਅੰਦਰ ਨਵੀਆਂ ਨਿਯੁਕਤੀਆਂ ਦੀ ਪ੍ਰਵਾਨਗੀ ਲਈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਸੋਂ ਸਹਿਮਤੀ ਮਿਲਣ ਮਗਰੋਂ ਲਿਸਟ ਜਾਰੀ ਕੀਤੀ ਜਾਵੇਗੀ | ਇਸ ਮੌਕੇ ਦਰਸ਼ਨ ਸਿੰਘ ਕਰਵਲ, ਰਣਦੀਪ ਸਿੰਘ ਰਾਣਾ, ਸੁਖਵਿੰਦਰ ਢੱਡਾ, ਪਰਮਿੰਦਰ ਸਿੰਘ ਮੱਲੀ, ਮੁਕੱਦਰ ਲਾਲ, ਵਰੁਣ ਚੋਡਾ, ਭੁਪਿੰਦਰ ਸਿੰਘ ਭਿੰਦਾ, ਗੁਰਦੀਪ ਸਿੰਘ ਕਾਲਰਾ, ਦੀਪਕ, ਸੁਭਾਸ਼ ਭਨੋਟ, ਸਤਨਾਮ ਕਲਸੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਲੁਟੇਰਿਆਂ ਨੇ ਵਿਦੇਸ਼ ਤੋਂ ਆਈ ਲੜਕੀ ਦਾ ਪਰਸ ਖੋੋਹਿਆ ਅਗਲੀ ਖ਼ਬਰ ਥਾਣੇ ਤੋਂ ਕੁਝ ਹੀ ਦੂਰੀ 'ਤੇ ਚੋਰਾਂ ਨੇ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।