ਲੋਹੀਆਂ ਖਾਸ, 28 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਹੇਮਕੁੰਡ ਹਸਪਤਾਲ, ਮੱਖੂ ਰੋਡ, ਲੋਹੀਆਂ ਖਾਸ ਵੱਲੋਂ ਰੋਟਰੀ ਕਲੱਬ ਲੋਹੀਆਂ ਖਾਸ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ 1 ਮਾਰਚ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ | ਹੇਮਕੁੰਡ ਹਸਪਤਾਲ ਦੇ ਐੱਮ.ਡੀ. ਗੁਰਪ੍ਰੀਤ ਸਿੰਘ ਐਡਵੋਕੇਟ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਨਕੋਦਰ, ਐੱਮ.ਡੀ. ਸੁਖਚੈਨ ਸਿੰਘ ਸਾ. ਸਰਪੰਚ, ਐੱਮ.ਡੀ. ਮਨਦੀਪ ਸਿੰਘ ਦੀਪੂ ਨੇ ਦੱਸਿਆ ਕਿ ਕੈਂਪ ਦੌਰਾਨ ਦਿਲ ਸ਼ੂਗਰ ਤੇ ਪੇਟ ਦੇ ਰੋਗਾਂ ਦੇ ਮਾਹਿਰ ਡਾਕਟਰ ਰਵਿੰਦਰਪਾਲ ਸ਼ੁੱਭ, ਚਮੜੀ ਰੋਗਾਂ ਦੇ ਮਾਹਿਰ ਡਾਕਟਰ ਜੀ.ਐੱਸ. ਢਿੱਲੋਂ, ਗੋਡੇ, ਚੂਲੇ ਬਦਲਣ ਤੇ ਹੱਡੀਆਂ ਜੋੜਾਂ ਦੇ ਮਾਹਿਰ ਡਾ. ਚਰਨਜੀਤ ਸਿੰਘ, ਨੱਕ ਕੰਨ ਗਲੇ ਦੇ ਮਾਹਿਰ ਡਾਕਟਰ ਅਰਜੁਨ ਸਿੰਘ, ਸਰਜਰੀ ਦੇ ਮਾਹਿਰ ਡਾਕਟਰ ਬੀ.ਪੀ.ਐੱਸ. ਰੰਧਾਵਾ, ਦਿਲ ਸ਼ੂਗਰ ਤੇ ਪੇਟ ਦੇ ਰੋਗਾਂ ਦੇ ਮਾਹਿਰ ਡਾਕਟਰ ਗੋਪਾਲ ਸਿੰਘ ਚੌਹਾਨ ਤੇ ਔਰਤਾਂ ਦੇ ਮਾਹਿਰ ਡਾਕਟਰ ਅਮੀਤਾ ਸੱਭਰਵਾਲ ਲੋੜਵੰਦ ਮਰੀਜ਼ਾਂ ਦਾ ਚੈੱਕਅੱਪ ਕਰਨਗੇ | ਰੋਟਰੀ ਕਲੱਬ ਲੋਹੀਆਂ ਦੇ ਪ੍ਰਧਾਨ ਰੋ. ਰਜਿੰਦਰ ਸਿੰਘ ਪਲਾਹਾ, ਸਾਬਕਾ ਪ੍ਰਧਾਨ ਰੋ. ਜਗੀਰ ਸਿੰਘ ਥਿੰਦ ਨੇ ਦੱਸਿਆ ਕਿ ਕੈਂਪ ਦੌਰਾਨ ਜਿੱਥੇ ਲੋੜਵੰਦਾਂ ਨੂੰ ਹਰ ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ ਉੱਥੇ ਸ਼ੂਗਰ ਤੇ ਈ.ਸੀ.ਜੀ. ਦੇ ਟੈੱਸਟ ਮੁਫ਼ਤ ਕੀਤੇ ਜਾਣਗੇ |