25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਬਸਤੀ ਬਾਵਾ ਖੇਲ 'ਚ ਕਈ ਦਿਨਾਂ ਤੋਂ ਸੀਵਰੇਜ ਜਾਮ ਹੋਣ ਕਾਰਨ ਲੋਕ ਪੇ੍ਰਸ਼ਾਨ <br/>

ਅਜੀਤ ਡੈਸਕ 02-03-2026
ਜਲੰਧਰ, 1 ਮਾਰਚ (ਸ਼ਿਵ)-ਵਿਧਾਨ ਸਭਾ ਵੈਸਟ ਹਲਕਾ ਵਾਰਡ ਨੰਬਰ 62 'ਚ ਪਿਛਲੇ 10 ਦਿਨਾਂ ਤੋਂ ਬਸਤੀ ਬਾਵਾ ਖੇਲ੍ਹ ਰਾਜਨਗਰ ਮੁੱਖ ਬਾਜ਼ਾਰ ਵਿਚ ਸੀਵਰੇਜ ਜਾਮ ਹੈ | ਲੋਕ, ਦੁਕਾਨਦਾਰ ਗੰਦੇ ਪਾਣੀ 'ਚੋਂ ਨਿਕਲਣ ਲਈ ਮਜਬੂਰ ਹਨ | ਇਲਾਕਾ ਵਾਸੀਆਂ ਨੇ ਦੱਸਿਆ ਕਿ ਪਿਛਲੇ 10 ਦਿਨਾਂ ਤੋਂ ਇਥੇ ਸੀਵਰੇਜ ਜਾਮ ਹੈ | ਇਹ ਵਾਰਡ ਮੇਅਰ ਵਨੀਤ ਧੀਰ ਦਾ ਹੈ | ਲੋਕਾਂ ਨੇ ਕਿਹਾ ਹੈ ਕਿ ਅੱਜ ਐਤਵਾਰ ਹੋਣ ਕਰਕੇ ਬਾਹਰ ਵਾਲੇ ਪਾਸੇ ਮੰਡੀ ਲੱਗਦੀ ਹੈ | ਇਲਾਕੇ 'ਚ ਗੰਦਾ ਪਾਣੀ ਹੋਣ ਕਰਕੇ ਉਹ ਇਸ ਵਿਚੋਂ ਨਿਕਲਣ ਲਈ ਮਜਬੂਰ ਹਨ | ਦੁਕਾਨਾਂ 'ਤੇ ਆਉਣ ਲਈ ਵੀ ਉਨ੍ਹਾਂ ਨੂੰ ਗੰਦੇ ਪਾਣੀ ਵਿਚੋਂ ਨਿਕਲ ਕੇ ਆਉਣਾ ਪੈਂਦਾ ਹੈ | ਇਸ ਇਲਾਕੇ ਵਿਚ ਤਿੰਨ ਸਕੂਲ ਹਨ ਤੇ ਸਕੂਲ ਜਾਣ ਲਈ ਬੱਚਿਆਂ ਨੂੰ ਸਵੇਰੇ ਸ਼ਾਮ ਗੰਦੇ ਪਾਣੀ ਨਿਕਲ ਕੇ ਜਾਣਾ ਪੈਂਦਾ ਹੈ | ਮੇਅਰ ਵਨੀਤ ਧੀਰ ਦਾ ਦਫ਼ਤਰ ਵੀ ਇਥੇ ਰਾਜ ਨਗਰ ਚੂਨਾ ਭੱਠੀ ਰੋਡ 'ਤੇ ਹੈ | ਲੋਕਾਂ ਨੇ ਕਿਹਾ ਕਿ ਨਗਰ ਨਿਗਮ ਨੂੰ ਜਾ ਮੇਅਰ ਨੂੰ ਜਲਦੀ ਇਸ ਸਮੱਸਿਆ ਦਾ ਹੱਲ ਕਰਵਾਉਣਾ ਚਾਹੀਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਓ. ਐਂਡ ਐਮ. ਦੇ ਅਫ਼ਸਰ, ਕਰਮਚਾਰੀ ਜੇਕਰ ਮੇਅਰ ਦੇ ਵਾਰਡ ਵੱਲ ਧਿਆਨ ਨਹੀਂ ਦਿੰਦੇ ਤਾਂ ਬਾਕੀ ਇਲਾਕਿਆਂ 'ਚ ਲੋਕਾਂ ਦੇ ਸਮੱਸਿਆਵਾਂ ਕਿਸ ਤਰ੍ਹਾਂ ਨਾਲ ਹੱਲ ਕਰਵਾਉਂਦੇ ਹੋਣਗੇ | ਉਨ੍ਹਾਂ ਨੇ ਮੇਅਰ ਤੋਂ ਮੰਗ ਕੀਤੀ ਕਿ ਸਮੱਸਿਆਵਾਂ ਹੱਲ ਨਾ ਕਰਨ ਵਾਲੇ ਅਫ਼ਸਰਾਂ ਦੀ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ |

ਪਿਛਲੀ ਖ਼ਬਰ ਲਾਇਨਜ਼ ਪਬਲਿਕ ਸਕੂਲ ਨੂਰਪੁਰ ਨੇ ਵਿਦਿਆਰਥੀਆਂ ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦਾ ਟੂਰ ਕਰਵਾਇਆ <br/> ਅਗਲੀ ਖ਼ਬਰ ਆਸ਼ਾ ਤੇ ਮਿਡ-ਡੇ-ਮੀਲ ਵਰਕਰਾਂ ਵਲੋਂ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਘਰ ਅੱਗੇ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।