25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਮਿਹਨਤ ਕਦੇ ਵਿਅਰਥ ਨਹੀਂ ਜਾਂਦੀ-ਰੈਸਲਰ ਦਿਆਦੀਪ ਕੌਰ ਬੁੱਟਰ

ਅਜੀਤ ਡੈਸਕ 02-03-2026
ਚੁਗਿੱਟੀ/ਜੰਡੂਸਿੰਘਾ, 1 ਮਾਰਚ (ਨਰਿੰਦਰ ਲਾਗੂ)-ਛੋਟੀ ਤੋਂ ਛੋਟੀ ਕੀਤੀ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ, ਵਾਹਿਗੁਰੂ ਫਲ ਜ਼ਰੂਰ ਬਖ਼ਸਦਾ ਹੈ | ਸਾਡਾ ਫਰਜ਼ ਨਿਸ਼ਾਨਾ ਮਿੱਥ ਕੇ ਅੱਗੇ ਵੱਧਣਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੌਥੀ ਵਾਰ ਦਿਵਾ ਚੈਂਪੀਅਨਸ਼ਿਪ ਜੇਤੂ ਰੈਸਲਰ ਦਿਆਦੀਪ ਕੌਰ ਬੁੱਟਰ ਨੇ ਕੀਤਾ | ਦਿਆਦੀਪ ਕੌਰ ਬੁੱਟਰ ਅੱਜ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਪੰਜ ਤੀਰਥ ਸਾਹਿਬ ਜੰਡੂਸਿੰਘਾ ਵਿਖੇ ਪਹੁੰਚੇ ਸਨ | ਛੇਵੀਂ ਪਾਤਿਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਬਲਜੀਤ ਸਿੰਘ, ਪ੍ਰੋਫੈਸਰ ਹਰਿੰਦਰ ਕੌਰ, ਹਜ਼ੂਰੀ ਰਾਗੀ ਵਲੋਂ ਦਿਆਦੀਪ ਕੌਰ ਬੁੱਟਰ ਦਾ ਸਿਰੋਪਾਓ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਤੇ ਗੁਰੂ ਮਹਾਰਾਜ ਅੱਗੇ ਹੋਰ ਨਾਮਣਾ ਖੱਟਣ ਲਈ ਅਰਦਾਸ ਬੇਨਤੀ ਕੀਤੀ | ਇਸ ਮੌਕੇ ਦਿਆਦੀਪ ਕੌਰ ਦੇ ਪਿਤਾ ਜਸਪਾਲ ਸਿੰਘ ਬੁੱਟਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਦਿਨੇਸ਼ ਸਿੰਘ ਵਲੋਂ ਭਾਜਪਾ ਪ੍ਰਧਾਨ ਨਿਤਿਨ ਨਬੀਨ ਨਾਲ ਮੁਲਾਕਾਤ ਅਗਲੀ ਖ਼ਬਰ ਸੀ. ਆਈ. ਏ. ਸਟਾਫ ਨੇ 30 ਗ੍ਰਾਮ ਹੈਰੋਇਨ ਤੇ 430,000 ਰੁਪਏ ਡਰੱਗ ਮਨੀ ਬਰਾਮਦ ਕਰਕੇ ਦੋ ਦੋਸ਼ੀ ਕੀਤੇ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।